
ਭਾਰਤ ਦੀ ਟੈਨਿਸ ਖਿਡਾਰੀ ਅੰਕਿਤਾ ਰੈਨਾ ਨੇ ਸਿੰਗਾਪੁਰ ਓਪਨ ਜਿੱਤਿਆ। ਇਹ ਉਨ੍ਹਾਂ ਦਾ ਇਸ ਸੀਜ਼ਨ ਦਾ ਪਹਿਲਾ ਅਤੇ ਓਵਰਆਲ ਅੱਠਵਾਂ ਖਿਤਾਬ ਹੈ। ਅੰਕਿਤਾ ਨੇ ਨੀਦਰਲੈਂਡ ਦੀ...
ਸਿੰਗਾਪੁਰ : ਭਾਰਤ ਦੀ ਟੈਨਿਸ ਖਿਡਾਰੀ ਅੰਕਿਤਾ ਰੈਨਾ ਨੇ ਸਿੰਗਾਪੁਰ ਓਪਨ ਜਿੱਤਿਆ। ਇਹ ਉਨ੍ਹਾਂ ਦਾ ਇਸ ਸੀਜ਼ਨ ਦਾ ਪਹਿਲਾ ਅਤੇ ਓਵਰਆਲ ਅੱਠਵਾਂ ਖਿਤਾਬ ਹੈ। ਅੰਕਿਤਾ ਨੇ ਨੀਦਰਲੈਂਡ ਦੀ ਅਰਾਂਤਸਾ ਰੂਸ ਨੂੰ 6 - 3, 6 - 2 ਤੋਂ ਹਰਾਇਆ। ਉਨ੍ਹਾਂ ਨੇ ਇਕ ਘੰਟੇ 23 ਮਿੰਟ ਵਿਚ ਜਿੱਤ ਦਰਜ ਕੀਤੀ। ਅੰਕਿਤਾ ਨੇ ਚੈਂਪਿਅਨ ਬਣਨ ਦੇ ਅਪਣੇ ਸਫ਼ਰ ਵਿਚ ਚਾਰ ਟਾਪ ਸੀਡੇਡ ਖਿਡਾਰੀਆਂ ਨੂੰ ਹਰਾਇਆ।
? India's No. 1 woman tennis player Ankita Raina won her first singles title of the season and 8th overall after defeating top seed Arantxa Rus in straight sets (6-3,6-2) in the final of the $25,000 #ITF women's tennis tournament. pic.twitter.com/1ATVwLZGJS
— All India Radio Sports (@akashvanisports) January 21, 2019
ਉਨ੍ਹਾਂ ਨੇ ਦੂਜੇ ਰਾਉਂਡ ਵਿਚ ਅਠਵੀਂ ਸੀਡ ਲੇਸਲੇਕੇਰਖੋਵ ਨੂੰ ਹਰਾਇਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਦੂਜੀ ਪ੍ਰਮੁੱਖਤਾ ਪ੍ਰਾਪਤ ਸਬੀਨਾ ਸ਼ਾਰੀਪੋਵਾ ਅਤੇ ਤੀਜੀ ਸੀਡ ਕੋਨੀ ਪੇਰਿਨ ਨੂੰ ਹਰਾਇਆ ਸੀ। ਇਸ ਜਿੱਤ ਨਾਲ ਉਨ੍ਹਾਂ ਨੇ 50 ਅੰਕ ਹਾਸਲ ਕੀਤੇ। ਉਹ ਡਬਲਯੂਟੀਏ ਰੈਂਕਿੰਗ ਵਿਚ 168ਵੇਂ ਨੰਬਰ 'ਤੇ ਪਹੁੰਚ ਜਾਵੇਗੀ। ਇਹ ਉਨ੍ਹਾਂ ਦੇ ਕਰਿਅਰ ਦੀ ਬੈਸਟ ਰੈਂਕਿੰਗ ਹੋਵੇਗੀ।