Indian Premier League: ਭਲਕੇ ਸ਼ੁਰੂ ਹੋ ਰਿਹਾ IPL 2024; ਕ੍ਰਿਕਟ ਦੇ ਮਹਾਂ ਮੁਕਾਬਲੇ ਵਿਚ ਹਿੱਸਾ ਲੈਣਗੀਆਂ 10 ਟੀਮਾਂ
Published : Mar 21, 2024, 1:47 pm IST
Updated : Mar 21, 2024, 1:47 pm IST
SHARE ARTICLE
Indian Premier League 2024
Indian Premier League 2024

ਆਈਪੀਐਲ 2024 ਦਾ ਪਹਿਲਾ ਮੁਕਾਬਲਾ ਭਲਕੇ 22 ਮਾਰਚ ਨੂੰ ਰਾਤ 8 ਵਜੇ ਚੇਨਈ ਅਤੇ ਬੈਂਗਲੁਰੂ ਵਿਚਾਲੇ ਖੇਡਿਆ ਜਾਵੇਗਾ।

Indian Premier League: ਇੰਡੀਅਨ ਪ੍ਰੀਮੀਅਰ ਲੀਗ 2024 ਸ਼ੁਰੂ ਹੋਣ ਨੂੰ ਸਿਰਫ਼ ਇਕ ਦਿਨ ਬਾਕੀ ਰਹਿ ਗਿਆ ਹੈ ਅਤੇ 10 ਟੀਮਾਂ ਇਸ ਵਾਰੀ ਕ੍ਰਿਕੇਟ ਦੀ ਇਸ ਸੱਭ ਤੋਂ ਮਸ਼ਹੂਰ ਲੀਗ ’ਚ ਮੁਕਾਬਲੇ ਲਈ ਉਤਰਨਗੀਆਂ। ਆਈਪੀਐਲ ’ਚ ਜਿਥੇ ਨੌਜਵਾਨਾਂ ਨੂੰ ਅਪਣੀ ਪਛਾਣ ਬਣਾਉਣ ਦਾ ਮੌਕਾ ਮਿਲਦਾ ਹੈ ਉਥੇ ਬਹੁਤ ਸਾਰੇ ਤਜਰਬੇਕਾਰ ਖਿਡਾਰੀਆਂ ਨੇ ਵੀ ਅਪਣੀ ਥਾਂ ਬਣਾਈ ਹੈ।

ਆਈਪੀਐਲ 2024 ਦਾ ਪਹਿਲਾ ਮੁਕਾਬਲਾ ਭਲਕੇ 22 ਮਾਰਚ ਨੂੰ ਰਾਤ 8 ਵਜੇ ਚੇਨਈ ਅਤੇ ਬੈਂਗਲੁਰੂ ਵਿਚਾਲੇ ਖੇਡਿਆ ਜਾਵੇਗਾ। ਸੰਭਾਵਤ 66 ਦਿਨ ਤਕ ਚੱਲਣ ਵਾਲੀ ਇਸ ਲੀਗ ਵਿਚ 10 ਟੀਮਾਂ 74 ਮੈਚ ਖੇਡਣਗੀਆਂ। 26 ਮਈ ਨੂੰ ਇਸ ਦਾ ਫਾਈਨਲ ਹੋ ਸਕਦਾ ਹੈ। ਆਮ ਚੋਣਾਂ ਕਾਰਨ ਬੀਸੀਸੀਆਈ ਨੇ ਅਜੇ ਸਿਰਫ਼ ਸ਼ੁਰੂਆਤੀ 21 ਮੈਚਾਂ ਦਾ ਸ਼ਡਿਊਲ ਜਾਰੀ ਕੀਤਾ ਹੈ, ਜੋ ਕਿ 7 ਅਪ੍ਰੈਲ ਤਕ ਖੇਡੇ ਜਾਣਗੇ।

5 ਟੀਮਾਂ ਨੂੰ ਮਿਲੇ ਨਵੇਂ ਕਪਤਾਨ

ਆਈਪੀਐਲ 2024 ਦੌਰਾਨ 5 ਟੀਮਾਂ ਨੂੰ ਨਵੇਂ ਕਪਤਾਨ ਮਿਲੇ ਹਨ। ਹਾਰਦਿਕ ਪੰਡਯਾ ਮੁੰਬਈ ਇੰਡੀਅਨਜ਼, ਸ਼ੁਭਮਨ ਗਿੱਲ ਗੁਜਰਾਤ ਟਾਈਟਨਜ਼, ਰਿਸ਼ਭ ਪੰਤ ਦਿੱਲੀ ਕੈਪੀਟਨ, ਸ਼੍ਰੇਅਸ ਅਈਯਰ ਕੇਕੇਆਰ ਅਤੇ ਪੈਟ ਕਮਿੰਸ ਸਨਰਾਈਜ਼ਰਸ ਹੈਦਰਾਬਾਦ ਦੀ ਕਮਾਨ ਸੰਭਾਲਣ ਜਾ ਰਹੇ ਹਨ।

ਇਸ ਵਾਰ ਨਹੀਂ ਦਿਖਾਈ ਦੇਣਗੇ ਇਹ ਵੱਡੇ ਚਿਹਰੇ

ਮੌਜੂਦਾ ਸੀਜ਼ਨ ਵਿਚ ਇੰਗਲੈਂਡ ਦੇ ਬੇਟ ਸਟੋਕਸ, ਜੋ ਰੂਟ, ਜੋਫਾ ਆਰਚਰ, ਜੇਸਨ ਰਾਏ, ਮਾਰਕ ਵੁੱਡ ਅਤੇ ਹੈਰੀ ਬਰੂਕ ਚੋਟ, ਵਰਕ ਲੋਡ ਮੈਨੇਜਮੈਂਟ ਅਤੇ ਨਿੱਜੀ ਕਾਰਨਾਂ ਦੇ ਚਲਦਿਆਂ ਨਹੀਂ ਦਿਖਾਈ ਦੇਣਗੇ। ਭਾਰਤ ਦੇ ਮੁਹੰਮਦ ਸ਼ੰਮੀ ਸੱਟ ਕਾਰਨ ਲੀਗ ਤੋਂ ਬਾਹਰ ਹਨ। ਆਸਟ੍ਰੇਲੀਆ ਦੇ ਸਟੀਵ ਸਮਿਥ ਅਤੇ ਜੋਸ਼ ਹੇਜ਼ਲਵੁੱਡ ਨੂੰ ਇਸ ਵਾਰ ਕਿਸੇ ਟੀਮ ਨੇ ਨਹੀਂ ਖਰੀਦਿਆ।

ਇਨ੍ਹਾਂ ਤੇ ਟਿਕੀਆਂ ਹਨ ਨਜ਼ਰਾਂ

ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਧੋਨੀ ਸਿਰਫ਼ ਆਈਪੀਐਲ ਖੇਡਦੇ ਦਿਖਾਈ ਦਿੰਦੇ ਹਨ। ਉਹ ਚੇਨਈ ਦੀ ਕਪਤਾਨੀ ਵੀ ਕਰਨਗੇ। ਉਥੇ ਹੀ ਵਿਰਾਟ ਕੋਹਲੀ ਇੰਗਲੈਂਡ ਵਿਰੁਧ 5 ਟੈਸਟ ਮੈਚਾਂ ਦੀ ਸੀਰੀਜ਼ ਛੱਡਣ ਤੋਂ ਬਾਅਦ ਹੁਣ ਆਰਸੀਬੀ ਨਾਲ ਜੁੜੇ ਹਨ। ਟੀ-20 ਵਿਸ਼ਵ ਕੱਪ ਵਿਚ ਦਾਅਵੇਦਾਰੀ ਆਈਪੀਐਲ ਦੇ ਪ੍ਰਦਰਸ਼ਨ ਉਤੇ ਨਿਰਭਰ ਹੈ।

ਨਵੇਂ ਨਿਯਮ

ਇਸ ਵਾਰ ਤੇਜ਼ ਗੇਂਦਬਾਜ਼ ਇਕ ਓਵਰ ਵਿਚ ਦੋ ਬਾਊਂਸਰ ਸੁੱਟ ਸਕਣਗੇ। ਸਮਾਰਟ ਰਿਪਲੇ ਸਿਸਟਮ ਵੀ ਲਾਗੂ ਹੋਵੇਗਾ। ਪਿਛਲੀ ਵਾਰ ਤੋਂ ਲਾਗੂ ਇੰਪੈਕਟ ਪਲੇਅਰ ਨਿਯਮ ਵੀ ਲਾਗੂ ਰਹੇਗਾ।

ਮੈਚਾਂ ਦਾ ਸਮਾਂ

ਓਪਨਿੰਗ ਮੈਚ ਰਾਤ 8 ਵਜੇ ਤੋਂ ਸ਼ੁਰੂ ਹੋਵੇਗਾ ਕਿਉਂਕਿ ਉਸ ਤੋਂ ਪਹਿਲਾਂ ਓਪਨਿੰਗ ਸੈਰਮਨੀ ਵੀ ਹੋਵੇਗੀ। ਜ਼ਿਆਦਾਤਰ ਮੁਕਾਬਲੇ ਸ਼ਾਮ 7.30 ਵਜੇ ਤੋਂ ਹੀ ਹੋਣਗੇ।

(For more Punjabi news apart from 'Bad parenting fee' at Georgia restaurant, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Jathedar ਨੂੰ ਹਟਾਉਣ ਤੇ CM Mann ਦਾ ਪਹਿਲਾ ਬਿਆਨ SGPC ਨੂੰ ਕਿਹਾ, 'ਪਹਿਲਾਂ ਆਪ ਤਾਂ ਵੈਲਿਡ ਹੋ ਜਾਓ'

08 Mar 2025 2:06 PM

ਹੁਣ Punjab ਦੇ ਇਸ Pind 'ਚ ਚੱਲਿਆ Bulldozer, ਕੁੱਝ ਹੀ ਸਕਿੰਟਾਂ 'ਚ ਕਰਤਾ Drug Trafficker ਦਾ ਘਰ ਤਬਾਹ

08 Mar 2025 2:03 PM

SGPC ਦਾ ਅਗਲਾ ਪ੍ਰਧਾਨ ਕੌਣ, ਕਿਵੇਂ ਚੁਣਿਆ ਜਾਵੇਗਾ ਨਵਾਂ ਪ੍ਰਧਾਨ, ਪੰਥਕ ਸਿਆਸਤ 'ਚ ਹਲਚਲ ਲਈ ਕੌਣ ਜ਼ਿੰਮੇਵਾਰ ?

07 Mar 2025 12:43 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

07 Mar 2025 12:40 PM

Tehsildara ਨੂੰ ਦਿੱਤਾ ਅਲਟੀਮੇਟਮ ਖ਼ਤਮ, ਪੰਜਾਬ ਸਰਕਾਰ ਦੀ ਚਿਤਾਵਨੀ ਦਾ ਅਸਰ, ਦੇਖੋ ਕਿੱਥੇ-ਕਿੱਥੇ ਡਿਊਟੀ 'ਤੇ ਪਰਤੇ..

05 Mar 2025 12:19 PM
Advertisement