
ਇਸ ਵਿਵਾਦ ਕਾਰ ਉਡਾਨ 'ਚ 30 ਮਿੰਟ ਦੀ ਦੇਰੀ ਹੋਈ
ਸਿਡਨੀ : ਆਸਟਰੇਲੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਅਤੇ ਕੁਮੈਂਟੇਟਰ ਮਾਈਕਲ ਸਲੇਟਰ ਨੂੰ 2 ਮਹਿਲਾਵਾਂ ਦੇ ਨਾਲ ਬਹਿਸ ਕਰਨ ਤੋਂ ਬਾਅਦ ਫਲਾਈਟ ਵਿਚੋਂ ਉਤਾਰ ਦਿਤਾ ਜਿਸ ਕਾਰਨ ਉਡਾਨ 'ਚ 30 ਮਿੰਟ ਦੀ ਦੇਰੀ ਹੋ ਗਈ। ਉਕਤ ਮਹਿਲਾ ਨੂੰ ਸਲੇਟਰ ਦੇ ਆਸਟਰੇਲੀਆਈ ਕ੍ਰਿਕਟਰ ਹੋਣ ਦਾ ਕੋਈ ਅੰਦਾਜ਼ਾ ਨਹੀਂ ਸੀ। ਪੂਰੀ ਘਟਨਾ ਬੀਤੇ ਐਤਵਾਰ ਦੀ ਹੈ, ਸਲੇਟਰ ਪਲੇਨ ਤੋਂ ਵਾਹਗਾ ਲਈ ਜਾ ਰਹੇ ਸੀ।
Michael Slater
ਬੀਤੇ ਐਤਵਾਰ ਨੂੰ ਮਾਈਕਲ ਸਲੇਟਰ ਦੁਪਹਿਰ ਨੂੰ ਕੰਟਾਸ ਫਲਾਈਟ ਵਿਚ ਸਿਡਨੀ ਤੋਂ ਵਾਗਾ ਲਈ ਸਵਾਰ ਹੋਏ ਸੀ। ਉਸ ਦੇ ਨਾਲ ਸੀਟ ਨੰਬਰ 74 'ਤੇ ਬੈਠੀ ਮਹਿਲਾਵਾਂ ਨਾਲ ਤਿੱਖੀ ਬਹਿਸ ਹੋਣ ਲੱਗੀ। ਜਿਸ ਕਾਰਨ ਫਲਾਈਟ ਦੇ ਟੇਕ ਆਫ਼ ਤੋਂ ਪਹਿਲਾਂ ਸਲੇਟਰ ਨੂੰ ਬਾਹਰ ਕਰ ਦਿਤਾ ਗਿਆ। ਉਸੇ ਫਲਾਈਟ ਵਿਚ ਸਫਰ ਕਰਨ ਵਾਲੇ ਲੋਕਾਂ ਨੇ ਲੋਕਲ ਰੇਡਿਓ ਸਟੇਸ਼ਨ ਨੂੰ ਦਸਿਆ ਕਿ ਸਲੇਟਰ ਖੁਦ ਨੂੰ ਬਾਥਰੂਮ ਵਿਚ ਬੰਦ ਕਰਨ ਤੋਂ ਪਹਿਲਾਂ ਇਕ ਮਹਿਲਾ 'ਤੇ ਚੀਖੇ ਅਤੇ ਗਾਲ ਕੱਢੀ ਸੀ।
Australian cricket star Michael Slater is booted from a Qantas flight 'after getting into a screaming row with two female friends - and locking himself in the plane's toilet' https://t.co/r1xoa2hrKh pic.twitter.com/1qsdCOj5DN
— Daniel Piotrowski (@drpiotrowski) 21 May 2019
ਉੱਥੇ ਹੀ ਸਲੇਟਰ ਨੇ ਬਾਥਰੂਮ ਤੋਂ ਬਾਹਰ ਆਉਣ ਤੋਂ ਮਨ੍ਹਾ ਕਰ ਦਿਤਾ ਸੀ। ਉਨ੍ਹਾਂ ਨੂੰ ਬਾਹਰ ਕੱਢਣ ਲਈ ਸੁਰੱਖਿਆ ਕਰਮੀਆਂ ਦੀ ਮਦਦ ਲੈਣੀ ਪਈ। ਸਲੇਟਰ ਨੇ ਕਿਹਾ ਮੇਰੇ ਕਾਰਨ ਦੂੱਜੇ ਯਾਤਰੀਆਂ ਨੂੰ ਹੋਈ ਪਰੇਸ਼ਾਨੀ ਲਈ ਮੈਂ ਮੁਆਫ਼ੀ ਮੰਗਦਾ ਹਾਂ।