ਭਾਰਤ ਦੇ ਇਸ ਕ੍ਰਿਕਟਰ ਨੇ ਆਪਣੀ ਗਰਲਫ੍ਰੈਂਡ ਨਾਲ ਕਰਵਾਇਆ ਵਿਆਹ
Published : May 21, 2019, 11:20 am IST
Updated : May 21, 2019, 4:11 pm IST
SHARE ARTICLE
Hanuma Vihari and Fashion Designer Preeti get married in Hanamkonda
Hanuma Vihari and Fashion Designer Preeti get married in Hanamkonda

ਪਿਛਲੇ ਸਾਲ 7 ਸਤੰਬਰ 2018 ਨੰ ਇੰਗਲੈਂਡ ਵਿਰੁੱਧ ਭਾਰਤ ਵੱਲੋਂ ਟੈਸਟ ਮੈਚ ਵਿਚ ਡੈਬਿਊ ਕਰਨ ਵਾਲੇ ਹਨੁਮਾ ਵਿਹਾਰੀ...

ਨਵੀਂ ਦਿੱਲੀ: ਪਿਛਲੇ ਸਾਲ 7 ਸਤੰਬਰ 2018 ਨੰ ਇੰਗਲੈਂਡ ਵਿਰੁੱਧ ਭਾਰਤ ਵੱਲੋਂ ਟੈਸਟ ਮੈਚ ਵਿਚ ਡੈਬਿਊ ਕਰਨ ਵਾਲੇ ਹਨੁਮਾ ਵਿਹਾਰੀ ਆਪਣੀ ਬੱਲੇਬਾਜੀ ਦੇ ਦਿਗਜਾਂ ਨੂੰ ਪ੍ਰਭਾਵਿਤ ਕਰਨ ਵਿਚ ਕਾਮਯਾਬ ਰਹੇ। ਅਪਣੇ ਛੋਟੇ ਕਰੀਅਰ ਵਿਚ ਹਨੁਮਾ ਵਿਹਾਰੀ ਇਕ ਅਰਧ ਸੈਂਕੜਾ ਵੀ ਲਗਾ ਚੁੱਕੇ ਹਨ।

Hanuma Vihari with Priti Rai Hanuma Vihari with Priti Rai

ਗੰਭੀਰ ਸੁਭਾਅ ਦੇ ਦਿਖਣ ਵਾਲੇ ਹਨੁਮਾ ਵਿਹਾਰੀ ਨੇ ਪ੍ਰੀਤੀ ਰਾਏ ਨੂੰ ਪ੍ਰਪੋਜ਼ ਕੀਤਾ ਸੀ। ਜਿਸ ਤੋਂ ਬਾਅਦ 23 ਅਕਤੂਬਰ 2018 ਨੂੰ ਹੈਦਰਾਬਾਦ ਵਿਚ ਦੋਵਾਂ ਨੇ ਮੰਗਣੀ ਕੀਤੀ। ਹਨੁਮਾ ਤੇ ਪ੍ਰੀਤੀ ਨੇ ਸੱਤ ਮਹੀਨੇ ਬਾਅਦ ਵਿਆਹ ਕੀਤਾ। ਆਰ ਸ਼ੀਧਰ ਨੇ ਅਪਣੇ ਇਸਟਾਗ੍ਰਾਮ ‘ਤੇ ਹਨੁਮਾ ਵਿਹਾਰੀ ਅਤੇ ਪ੍ਰੀਤੀ ਦੇ ਵਿਆਹ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ।

Hanuma Vihari with Priti Rai Hanuma Vihari with Priti Rai

ਜ਼ਿਕਰਯੋਗ ਹੈ ਕਿ ਐਤਵਾਰ ਨੂੰ ਹਨੁਮਾ ਵਿਹਾਰੀ ਨੇ ਅਪਣੇ ਹੋਮਟਾਊਨ ਹਨਮਕੋਂਡਾ ਦੇ ਵਾਰੰਗਲ ਵਿਚ ਆਪਣੀ ਗਰਲਫ੍ਰੈਂਡ ਪ੍ਰੀਤੀ ਨਾਲ ਵਿਆਹ ਕਰਵਾਇਆ। ਪ੍ਰੀਤੀ ਰਾਏ ਇਕ ਡਿਜ਼ਾਇਨਰ ਹੈ। ਇਸ ਵਿਆਹ ‘ਚ ਦੋਵੇਂ ਪਰਵਾਰਾਂ ਦੇ ਮਹਿਮਾਨਾਂ ਦੇ ਨਾਲ ਕਰੀਬੀ ਦੋਸਤ ਵੀ ਮੌਜੂਦ ਸਨ। ਪਿਛਲੇ ਕੁਝ ਮਹੀਨੇ ਪਹਿਲਾਂ ਹਨੁਮਾ ਵਿਹਾਰੀ ਨੇ ਭਾਰਤੀ ਟੈਸਟ ਟੀਮ ਵਿਚ ਅਪਣੀ ਜਗ੍ਹਾ ਪੱਕੀ ਕਰ ਲਈ ਹੈ। ਹਨੁਮਾ ਨੂੰ ਰੋਹਿਤ ਸ਼ਰਮਾ ਦੀ ਥਾਂ ਮੌਕਾ ਦਿੱਤਾ ਗਿਆ ਸੀ। ਹਨੁਮਾ ਨੇ ਇਸ ਮੌਕੇ ਦਾ ਪੂਰਾ ਫ਼ਾਇਦਾ ਚੁੱਕਿਆ। ਉਸ ਦੀ ਪਹਿਲੀ ਕਲਾਸ ਕਰੀਅਰ ਨੂੰ ਦੇਖਦੇ ਹੋਏ ਹਨੁਮਾ ਨੂੰ ਭਾਰਤੀ ਟੈਸਟ ਟੀਮ ਵਿਚ ਮੌਕਾ ਦਿੱਤਾ ਗਿਆ ਸੀ।

Hanuma Vihari with Priti Rai Hanuma Vihari with Priti Rai

ਓਵਲ ਵਿਚ ਅਪਣੇ ਟੈਸਟ ਨੂੰ ਦੇਖਦੇ ਹੋਏ ਹਨੁਮਾ ਨੇ ਸ਼ਾਨਦਾਰ 56 ਦੌੜਾਂ ਦੇ ਨਾਲ ਅਰਧ ਸੈਂਕੜਾ ਲਗਾਇਆ। ਇਸ ਦੌਰਾਨ ਉਨ੍ਹਾਂ ਨੇ ਅਪਣੀ ਗੇਂਦਬਾਜ਼ੀ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਹਨੁਮਾ ਆਈ.ਪੀ.ਐਲ ਸੀਜ਼ਨ-12 ਵਿਚ ਦਿੱਲੀ ਕੈਪੀਟਲਸ ਦੀ ਟੀਮ ਵਿਚ ਸ਼ਾਮਲ ਸੀ, ਕਪਤਾਨ ਸ਼੍ਰੇਅਸ ਅਇਅਰ ਦੀ ਕਪਤਾਨੀ ਵਿਚ ਹਨੁਮਾ ਨੂੰ ਦਿੱਲੀ ਵੱਲੋਂ ਕੁਝ ਹੀ ਮੈਚਾਂ ਵਿਚ ਖੇਡਣ ਦਾ ਮੌਕਾ ਦਿੱਤਾ। ਦਿੱਲੀ ਵੱਲੋਂ ਖੇਡਦੇ ਹੋਏ ਹਨੁਮਾ ਵੱਡੀ ਪਾਰੀ ਖੇਡਣ ਵਿਚ ਕਾਮਯਾਬ ਨਹੀਂ ਹੋ ਸਕਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement