
ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ ਨੇ ਅਧਿਕਾਰਕ ਫ਼ੈਂਸ ਸਕੋਰ ਬੋਰਡ ਨੂੰ ਨਵੇਂ ਡਿਜ਼ਾਈਨ ਵਿਚ ਤਿਆਰ ਕੀਤਾ
ਲੰਦਨ : ਪਾਕਿਸਤਾਨ ਅਤੇ ਇੰਗਲੈਂਡ ਵਿਚਾਲੇ ਮੌਜੂਦਾ ਕ੍ਰਿਕਟ ਲੜੀ ਵਿਚ ਬਣ ਰਹੀਆਂ ਜ਼ਿਆਦਾ ਦੌੜਾਂ ਨੂੰ ਵੇਖਦੇ ਹੋਏ ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ ਨੇ ਅਧਿਕਾਰਕ ਫ਼ੈਂਸ ਸਕੋਰ ਬੋਰਡ ਨੂੰ ਨਵੇਂ ਡਿਜ਼ਾਈਨ ਵਿਚ ਤਿਆਰ ਕੀਤਾ ਹੈ ਜਿਸ ਵਿਚ ਟੀਮ ਦੀ ਦੌੜਾਂ ਦੇ ਸਕੇਲ ਨੂੰ 500 ਤਕ ਕਰ ਦਿਤਾ ਗਿਆ ਹੈ। ਅਧਿਕਾਰੀਆਂ ਨੇ ਉਮੀਰ ਪ੍ਰਗਟਾਈ ਕਿ 30 ਮਈ ਨੂੰ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਵਿਚ ਇਕ ਪਾਰੀ ਵਿਚ 500 ਦੌੜਾਂ ਵੀ ਬਣ ਸਕਦੀਆਂ ਹਨ ਜਿਸ ਕਾਰਨ ਦੌੜਾਂ ਦੇ ਸਕੇਲ ਨੂੰ 500 ਤਕ ਕੀਤਾ ਗਿਆ ਹੈ।
World Cup 2019
ਇੰਗਲੈਂਡ ਦੇ ਮੈਦਾਨਾਂ ਵਿਚ ਪ੍ਰਿੰਟਿਡ ਸਕੋਰ ਬੋਰਡ ਵੀ ਹੈ ਜੋ ਮੈਚ ਤੋਂ ਬਾਅਦ ਦਰਸ਼ਕਾਂ ਨੂੰ ਇਕ ਜਾਂ ਦੋ ਪਾਊਂਡ ਵਿਚ ਦਿਤੇ ਜਾਂਦੇ ਹਨ। 'ਦਿ ਟੈਲੀਗ੍ਰਾਫ਼' ਮੁਤਾਬਕ ਦਰਸ਼ਕਾਂ ਵਲੋਂ ਖ਼ਰੀਦੇ ਜਾਣ ਵਾਲੇ ਸਕੋਰਬੋਰਡ ਵਿਚ ਦੌੜਾਂ ਦਾ ਰਿਕਾਰਡ ਹੁੰਦਾ ਹੈ। ਵਿਸ਼ਵ ਕੱਪ ਲਈ ਪਹਿਲਾਂ ਅਜਿਹੇ ਸਕੋਰਬੋਰਡ ਤਿਆਰ ਕੀਤੇ ਗਏ ਸਨ ਜਿਨ੍ਹਾਂ ਵਿਚ ਸਕੋਰ 400 ਦੌੜਾਂ ਹੋ ਸਕਦਾ ਹੈ। ਪਿਛਲੇ ਹਫ਼ਤੇ ਟੂਰਨਾਮੈਂਟ ਦੇ ਡਾਇਰੈਕਟਰ ਸਟੀਵ ਐਲਵਰਦੀ ਨੇ ਮਹਿਸੂਸ ਕੀਤਾ ਕਿ ਇਸ ਨੂੰ ਨਵੇਂ ਸਿਰੇ ਤੋਂ ਤਿਆਰ ਕੀਤਾ ਜਾਣਾ ਚਾਹੀਦਾ ਹੈ ਤਾਕਿ 500 ਦੌੜਾਂ ਪਾਈਆਂ ਜਾ ਸਕਣ।
ECB redesigns fans' scorecard to accommodate 500-run totals
ਇੰਗਲੈਂਡ ਨੇ ਪਿਛਲੇ ਸਾਲ ਆਸਟ੍ਰੇਲੀਆ ਵਿਰੁਧ ਖੇਡੇ ਗਏ ਇਕ ਰੋਜ਼ਾ ਮੈਚ ਵਿਚ ਛੇ ਵਿਕਟਾਂ ਦੇ ਨੁਕਸਾਨ 'ਤੇ 481 ਦੌੜਾਂ ਬਣਾਈਆਂ ਸਨ। ਪਾਕਿਸਤਾਨ ਵਿਰੁਧ ਮੌਜੂਦਾ ਲੜੀ ਦੇ ਦੂਜੇ ਇਕ ਰੋਜ਼ਾ ਮੇਚ ਵਿਚ ਇੰਗਲੈਂਡ ਨੇ ਤਿੰਨ ਵਿਕਟਾਂ ਦੇ ਨੁਕਸਾਨ 'ਤੇ 373 ਦੌੜਾਂ ਬਣਾਈਆਂ ਸਨ ਇਸ ਦੇ ਜਵਾਬ ਵਿਚ ਪਾਕਿਸਤਾਨ ਦੀ ਟੀਮ ਨੇ 361 ਦੌੜਾਂ ਬਣਾਈਆਂ ਸਨ ਅਤੇ ਇਸ ਵਿਸ਼ਵ ਕੱਪ ਵਿਚ ਪਹਿਲੀ ਵਾਰ ਇਕ ਪਾਰੀ ਵਿਚ 500 ਦੌੜਾਂ ਵੀ ਬਣਾਈਆਂ ਜਾ ਸਕਦੀਆਂ ਹਨ। ਇੰਗਲੈਂਡ ਕ੍ਰਿਕਟ ਬੋਰਡ ਦੇ ਮੁੱਖ ਕਾਰਜਕਾਰੀ ਟਾਮ ਹੈਰੀਸਨ ਨੇ ਕਿਹਾ ਕਿ ਉਨ੍ਹਾਂ ਨੇ ਸਕੋਰਬੋਰਡ ਦੇ ਸਕੇਲ ਨੂੰ ਬਦਲ ਕੇ 500 ਕਰ ਦਿਤਾ ਹੈ ਅਤੇ ਹੋ ਸਕਦਾ ਹੈ ਕਿ ਇਸ ਵਿਸ਼ਵ ਕੱਪ ਵਿਚ ਇਕ ਪਾਰੀ ਵਿਚ 500 ਦੌੜਾਂ ਬਣਨ ਦਾ ਇਤਿਹਾਸ ਹੀ ਬਣ ਜਾਵੇ।