ਛੋਟੀ ਜਿਹੀ ਸੱਟ ਤੇ ਗ਼ਲਤ ਇਲਾਜ ਨੇ ਸਾਹਾ ਦਾ ਕਰੀਅਰ ਪਾਇਆ ਖ਼ਤਰੇ 'ਚ
Published : Jul 21, 2018, 3:37 am IST
Updated : Jul 21, 2018, 3:37 am IST
SHARE ARTICLE
Wriddhiman Saha
Wriddhiman Saha

ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਸੱਟ ਕਾਰਨ ਮੌਜੂਦਾ ਇੰਗਲੈਂਡ ਦੌਰੇ ਤੋਂ ਬਾਹਰ ਚੱਲ ਰਹੇ ਹਨ...........

ਨਵੀਂ ਦਿੱਲੀ : ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਸੱਟ ਕਾਰਨ ਮੌਜੂਦਾ ਇੰਗਲੈਂਡ ਦੌਰੇ ਤੋਂ ਬਾਹਰ ਚੱਲ ਰਹੇ ਹਨ। ਹੁਣ ਖ਼ਬਰ ਆਈ ਹੈ ਕਿ ਸਾਹਾ ਦੀ ਇਹ ਸੱਟ ਉਨ੍ਹਾਂ ਦੇ ਕਰੀਅਰ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰ ਸਕਦੀ ਹੈ। ਦਰਅਸਲ ਸਾਹਾ ਦੀ ਮੋਢੇ ਦੀ ਸੱਟ ਬੇਹੱਦ ਗ਼ੰਭੀਰ ਹੈ ਅਤੇ ਇਸ ਲਈ ਸਾਹਾ ਨੂੰ ਤੁਰਤ ਸਰਜਰੀ ਕਰਵਾਉਣ ਦੀ ਸਲਾਹ ਦਿਤੀ ਗਈ ਹੈ।  ਸਰਜਰੀ ਕਰਵਾਉਣ ਦਾ ਮਤਲਬ ਹੋਵੇਗਾ ਕਿ ਸਾਹਾ ਕੁਝ ਦਿਨਾਂ ਤਕ ਬੱਲਾ ਵੀ ਨਹੀਂ ਚੁਕ ਸਕਣਗੇ ਅਤੇ ਅਗਲੇ 2 ਤੋਂ 4 ਮਹੀਨਿਆਂ ਤਕ ਕ੍ਰਿਕਟ ਤੋਂ ਦੂਰ ਰਹਿਣਗੇ।

ਕਰੀਅਰ ਦੇ ਇਸ ਮੋੜ 'ਤੇ ਜਦੋਂ ਸਾਹਾ 33 ਸਾਲ ਦੇ ਹੋ ਚੁਕੇ ਹਨ, ਮੋਢੇ ਦੀ ਇਹ ਸੱਟ ਉਨ੍ਹਾਂ ਦੇ ਕ੍ਰਿਕਟ ਕਰੀਅਰ ਲਈ ਬੇਹੱਦ ਖ਼ਤਰਨਾਕ ਸਾਬਤ ਹੋ ਸਕਦੀ ਹੈ।
ਸਾਹਾ ਦਾ ਰਿਹੈਬਲੀਟੇਸ਼ਨ ਫ਼ਿਜ਼ਿਓ ਵਲੋਂ ਗ਼ਲਤ ਤਰੀਕੇ ਨਾਲ ਕੀਤਾ ਗਿਆ ਹੈ, ਜਿਸ ਕਾਰਲ ਸਾਹਾ ਦੇ ਮੋਢੇ ਦੀ ਸੱਟ ਗੰਭੀਰ ਹੋ ਗਈ ਹੈ। ਸਾਹਾ ਦੀ ਸੱਟ 'ਤੇ ਹੁਣ ਤਕ ਬੀਸੀਸੀਆਈ ਦੀ ਚੁਪੀ ਨੇ ਕਈ ਸਵਾਲ ਖੜ੍ਹੇ ਕਰ ਦਿਤੇ ਹਨ ਕਿ ਉਸ ਨੇ ਸਾਹਾ ਦੇ ਰੀਹੈਬਲੀਟੈਸ਼ਨ ਦੀ ਗੱਲ ਜਨਤਕ ਕਿਉਂ ਨਹੀਂ ਕੀਤੀ।   (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement