
ਭਾਰਤ ਜੇ ਇਹ ਮੈਚ ਜਿੱਤ ਜਾਂਦਾ ਹੈ ਤਾਂ ਬਤੌਰ ਕਪਤਾਨ ਕੋਹਲੀ ਦੀ 27ਵੀਂ ਟੈਸਟ ਜਿੱਤ ਹੋਵੇਗੀ ਅਤੇ ਉਹ ਮਹਿੰਦਰ ਸਿੰਘ ਧੋਨੀ ਦੀ ਬਰਾਬਰੀ ਕਰ ਲੈਣਗੇ।
ਨਾਰਥ ਸਾਊਂਡ : ਭਾਰਤੀ ਟੀਮ ਪਹਿਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਸ਼ੁਰੂਆਤੀ ਮੁਕਾਬਲੇ ਵਿਚ ਵੀਰਵਾਰ ਨੂੰ ਜਦੋਂ ਵੈਸਟਇੰਡੀਜ਼ ਸਾਹਮਣੇ ਉਤਰੇਗੀ ਤਾਂ ਕਪਤਾਨ ਵਿਰਾਟ ਕੋਹਲੀ ਜਿੱਤ ਨਾਲ ਟੂਰਨਾਮੈਂਟ ਦਾ ਆਗ਼ਾਜ਼ ਕਰਨਾ ਚਾਹੁੰਣਗੇ। ਭਾਰਤ ਜੇ ਇਹ ਮੈਚ ਜਿੱਤ ਜਾਂਦਾ ਹੈ ਤਾਂ ਬਤੌਰ ਕਪਤਾਨ ਕੋਹਲੀ ਦੀ 27ਵੀਂ ਟੈਸਟ ਜਿੱਤ ਹੋਵੇਗੀ ਅਤੇ ਉਹ ਮਹਿੰਦਰ ਸਿੰਘ ਧੋਨੀ ਦੀ ਬਰਾਬਰੀ ਕਰ ਲੈਣਗੇ। ਇਸ ਮੈਚ ਵਿਚ ਸੈਂਕੜਾ ਜਮਾਉਣ 'ਤੇ ਉਹ ਬਤੌਰ ਕਪਤਾਨ 19 ਟੈਸਟ ਸੈਂਕੜਿਆਂ ਦੇ ਰਿਕੀ ਪੌਂਟਿੰਗ ਦੇ ਰੀਕਾਰਡ ਦੀ ਬਰਾਬਰੀ ਕਰ ਲੈਣਗੇ।
First Test against West Indies at North Sound, Antigua
ਕੋਹਲੀ, ਚੇਤੇਸ਼ਰ ਪੁਜਰਾ, ਕੇ ਐਲ ਰਾਹੁਲ ਅਤੇ ਰੋਹਿਤ ਸ਼ਰਮਾ ਦੇ ਰਹਿੰਦੇ ਭਾਰਤੀ ਟੀਮ ਕਾਗ਼ਜ਼ਾਂ 'ਤੇ ਮਜ਼ਬੂਤ ਲੱਗ ਰਹੀ ਹੈ ਪਰ ਜੇਸਨ ਹੋਲਡਰ ਦੀ ਅਗਵਾਈ ਵਾਲੀ ਕੈਰੇਬੀਆਈ ਟੀਮ ਨੂੰ ਘੱਟ ਨਹੀਂ ਦੇਖਿਆ ਜਾ ਸਕਦਾ। ਇੰਗਲੈਂਡ ਨੂੰ ਇਸ ਦਾ ਤਜ਼ਰਬਾ ਹੋ ਚੁੱਕਾ ਹੈ ਜਿਸ ਨੂੰ ਇਸ ਸਾਲ ਦੀ ਸ਼ੁਰੂਆਤ ਵਿਚ ਵੈਸਟਇੰਡੀਜ਼ ਦੀ ਪਿੱਚਾਂ 'ਤੇ 1-2 ਨਾਲ ਹਾਰ ਝਲਣੀ ਪਈ ਸੀ। ਏਨਟੀਗਾ ਦੇ ਸਰ ਵਿਵੀਅਨ ਰਿਚਰਡਜ਼ ਸਟੇਡੀਅਮ ਦੀ ਵਿਕਟ ਵੀ ਤੇਜ਼ ਗੇਂਦਬਾਜ਼ਾਂ ਲਈ ਮਦਦਗਾਰ ਹੈ। ਕੋਹਲੀ ਨੇ ਪਹਿਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਬਾਰੇ ਕਿਹਾ, ''ਲੋਕ ਅਜਿਹੀਆਂ ਗੱਲਾਂ ਕਰ ਰਹੇ ਹਨ ਕਿ ਟੈਸਟ ਕ੍ਰਿਕਟ 'ਚ ਹੁਣ ਉਹ ਗੱਲ ਨਹੀਂ ਰਹਿ ਗਈ ਹੈ ਜਾਂ ਖ਼ਤਮ ਹੋ ਰਿਹਾ ਹੈ। ਮੇਰਾ ਮਾਂ ਇਹ ਮੰਨਣਾਂ ਹੈ ਕਿ ਮੁਕਾਬਲਾ ਦੁਗਣਾ ਵੱਧ ਗਿਆ ਹੈ। ਖਿਡਾਰੀਆਂ ਨੂੰ ਚੁਨੌਤੀ ਦਾ ਸਾਹਮਣਾ ਕਰ ਕੇ ਜਿੱਤ ਦਾ ਯਤਨ ਕਰਨਾ ਚਾਹੀਦਾ ਹੈ।''
First Test against West Indies at North Sound, Antigua
ਕੋਹਲੀ ਨੇ ਕਿਹਾ,''ਹੁਣ ਮੁਕਾਬਲੇ ਕਾਫੀ ਚੰਗੇ ਅਤੇ ਟੈਸਟ ਮੈਚ ਰੋਮਾਂਚਕ ਹੋ ਜਾਣਗੇ। ਇਹ ਸਹੀ ਸਮਾਂ 'ਤੇ ਲਿਆ ਗਿਆ ਫ਼ੈਸਲਾ ਹੈ।'' ਇਥੇ ਪਿਛਲੇ ਟੈਸਟ ਵਿਚ ਇੰਗਲੈਂਡ ਦੀ ਟੀਮ 187 ਅਤੇ 132 ਦੌੜਾਂ 'ਤੇ ਆਊਟ ਹੋ ਗਈ ਸੀ ਪਰ ਉਹ ਦੂਜਾ ਸਮਾਂ ਸੀ। ਪਿੱਚ ਵਿਚ ਗਤੀ ਅਤੇ ਉਛਾਲ ਹੋਣ ਕਾਰਨ ਕੋਹਲੀ ਚਾਰ ਮਾਹਰ ਗੇਂਦਬਾਜ਼ਾਂ ਨੂੰ ਲੈ ਕੇ ਉਤਰ ਸਕਦੇ ਹਨ। ਅਜਿਹੇ ਵਿਚ ਆਰ ਅਸ਼ਵਿਨ ਅਤੇ ਕੁਲਦੀਪ ਯਾਦਵ ਵਿਚਾਲੇ ਇਕ ਮਾਤਰ ਸਪਿਨਰ ਨੂੰ ਥਾਂ ਮਿਲ ਸਕਦੀ ਹੈ। ਤਿੰਨ ਤੇਜ਼ ਗੇਂਦਬਾਜ਼ ਜਸਪ੍ਰਤੀ ਬੁਮਰਾਹ, ਇਸ਼ਾਂਤ ਸ਼ਰਮਾਂ ਅਤੇ ਮੋਹੰਮਦ ਸ਼ਮੀ ਹੋਣਗੇ। ਵੈਸਟਇੰਡੀਜ਼ ਕੋਲ ਸ਼ਾਈ ਹੋਪ, ਜਾਣ ਕੈਪਬੇਲ ਅਤੇ ਸ਼ਿਮਰੋਨ ਹੈਅਮਾਓਰ ਦੇ ਰੂਪ ਵਿਚ ਤਿੰਨ ਪ੍ਰਤੀਭਾਸ਼ਾਲੀ ਨੌਜੁਆਨ ਹਨ। ਭਾਰਤ ਵਿਰੁਧ 2016 ਦੀ ਲੜੀ ਵਿਚ ਚੇਸ ਨੇ ਪੂਰਾ ਦਿਨ ਅਸ਼ਵਿਨ ਨੂੰ ਪ੍ਰੇਸ਼ਾਨ ਕੀਤਾ ਸੀ ਜਦੋਂ ਵੈਸਟਇੰਡੀਜ਼ ਪਾਰੀ ਦੀ ਹਾਰ ਦੇ ਕਗਾਰ 'ਤੇ ਸੀ। ਡੇਰੇਨ ਬਰਾਵੋ 52 ਟੈਸਟਾਂ ਵਿਚ 3500 ਦੌੜਾਂ ਬਣਾ ਚੁੱਕੇ ਹਨ।
First Test against West Indies at North Sound, Antigua
ਟੀਮਾਂ ਇਸ ਪ੍ਰਕਾਰ ਹਨ :
ਭਾਰਤ : ਵਿਰਾਟ ਕੋਹਲੀ (ਕਪਤਾਨ), ਮਯੰਕ ਅਗਰਵਾਲ, ਕੇ ਐਲ ਰਾਹੁਲ, ਚੇਤੇਸ਼ਵਰ ਪੁਜਾਰਾ, ਹਨੁਮਾ ਵਿਹਾਰੀ, ਅਜਿਯਕਾ ਰਹਾਣੇ, ਰੋਹਿਤ ਸ਼ਰਮਾਂ, ਰਿਸ਼ਭ ਪੰਤ, ਕੁਲਦੀਪ ਯਾਦਵ, ਰਵਿਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਇਸ਼ਾਂਤ ਸ਼ਰਮਾਂ, ਮੋਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਉਮੇਸ਼ ਯਾਦਵ, ਭੁਵਨੇਸ਼ਵਰ ਕੁਮਾਰ ਅਤੇ ਰਿਧਿਮਾਨ ਸਾਹਾ।
First Test against West Indies at North Sound, Antigua
ਵੈਸਟਇੰਡੀਜ਼ : ਜੈਸਨ ਹੋਲਡਰ (ਕਪਤਾਨ), ਕਰੇਗ ਬਰੇਥਵੇਟ, ਡੇਰੇਨ ਬਰਾਵੋ, ਸ਼ਾਮਾਰ ਬਰੂਕਸ, ਜਾਨ ਕੈਪਬੇਲ, ਰੋਸਟਨ ਚੇਸ, ਰਕਹੀਮ ਕਾਰਨਵਾਲ, ਸ਼ੇਨ ਡੋਰਿਚ, ਸ਼ੇਨੋਨ ਗੈਬਰਿਲਅਲ, ਸ਼ਿਮਰੋਨ ਹੇਟਮਾਯੇਰ, ਸ਼ਾਈ ਹੋਪ, ਕੀਮੋ ਪਾਲ ਅਤੇ ਕੇਮਾਰ ਰੋਚ। (ਪੀਟੀਆਈ)