
ਤੇਲਗੂ ਟਾਇੰਟਸ ਅਤੇ ਪਟਨਾ ਪਾਇਰੇਟਸ ਵਿਚਕਾਰ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਦਾ 98ਵਾਂ ਮੈਚ ਸ਼ੁੱਕਰਵਾਰ ਨੂੰ ਖੇਡਿਆ ਗਿਆ।
ਪੁਣੇ : ਤੇਲਗੂ ਟਾਇੰਟਸ ਅਤੇ ਪਟਨਾ ਪਾਇਰੇਟਸ ਵਿਚਕਾਰ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਦਾ 98ਵਾਂ ਮੈਚ ਸ਼ੁੱਕਰਵਾਰ ਨੂੰ ਖੇਡਿਆ ਗਿਆ। ਪੁਣੇ ਦੇ ਸ਼ਿਵ ਛੱਤਰਪਤੀ ਸਪੋਰਟਸ ਕੰਪਲੈਕਸ ਵਿਚ ਹੋਏ ਇਸ ਮੁਕਾਬਲੇ ਵਿਚ ਪ੍ਰਦੀਪ ਨਰਵਾਲ ਦਾ ਜਲਵਾ ਦੇਖਣ ਨੂੰ ਮਿਲਿਆ। ਦੋਵੇਂ ਹੀ ਟੀਮਾਂ ਵਿਚ ਸਕੋਰ 42-42 ‘ਤੇ ਬਰਾਬਰ ਰਿਹਾ।
Telugu Titans vs Patna Pirates
ਪ੍ਰੋ ਕਬੱਡੀ ਦੇ ਇਤਿਹਾਸ ਵਿਚ ਪਹਿਲੀ ਵਾਰ ਪਟਨਾ ਅਤੇ ਟਾਇੰਟਸ ਵਿਚ ਕੋਈ ਮੁਕਾਬਲਾ ਬਰਾਬਰੀ ‘ਤੇ ਖਤਮ ਹੋਇਆ। ਮੈਚ ਦੇ 7ਵੇਂ ਮਿੰਟ ਵਿਚ ਪਟਨਾ ਦੀ ਟੀਮ ਆਲ ਆਊਟ ਹੋ ਗਈ ਅਤੇ ਟਾਇੰਟਸ ਨੇ 7 ਅੰਕ ਦਾ ਵਾਧਾ ਬਣਾ ਲਿਆ ਸੀ। ਸਿਧਾਰਥ ਦੇਸਾਈ ਅਤੇ ਪ੍ਰਦੀਪ ਨਰਵਾਲ ਪਹਿਲੇ 10 ਮਿੰਟ ਦੌਰਾਨ ਫਲਾਪ ਰਹੇ। ਉੱਥੇ ਹੀ ਰਜਨੀਸ਼ ਲਗਾਤਾਰ ਟਾਇੰਟਸ ਲਈ ਅੰਕ ਹਾਸਲ ਕਰਨ ਵਿਚ ਸਫਲ ਰਹੇ।
Telugu Titans vs Patna Pirates
ਬੰਗਲੁਰੂ ਬੁਲਜ਼ ਬਨਾਮ ਪੁਣੇਰੀ ਪਲਟਨ
ਇਸ ਦੇ ਨਾਲ ਹੀ ਦਿਨ ਦਾ ਦੂਜਾ ਅਤੇ 99ਵਾਂ ਮੈਚ ਵੀ ਸ਼ੁੱਕਰਵਾਰ ਨੂੰ ਪੁਣੇ ਵਿਚ ਖੇਡਿਆ ਗਿਆ। ਇਸ ਮੈਚ ਵਿਚ ਪੁਣੇਰੀ ਨੇ 42-38 ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ। ਪਹਿਲੇ ਸੱਤ ਮਿੰਟ ਵਿਚ ਹੀ ਪੁਣੇਰੀ ਵੱਲੋਂ ਪੰਕਜ ਮੋਹਿਤੇ ਨੇ ਸੁਪਰ ਰੇਡ ਕਰ ਬੰਗਲੁਰੂ ਬੁਲਜ਼ ਨੂੰ ਆਲ ਆਊਟ ਕਰ ਦਿੱਤਾ।
Puneri Paltan vs Bengaluru Bulls
ਪੁਣੇਰੀ ਨੇ ਪੰਜ ਅੰਕ ਦਾ ਵਾਧਾ ਬਣਾ ਲਿਆ ਸੀ। ਪਹਿਲੀ ਪਾਰੀ ਦਾ ਖੇਡ ਖਤਮ ਹੋਣ ਤੱਕ ਪੁਣੇਰੀ ਪਲਟਨ ਨੇ ਬੁਲਜ਼ ‘ਤੇ 5 ਅੰਕਾਂ ਦਾ ਵਾਧਾ ਬਣਾ ਲਿਆ ਸੀ। ਦੂਜੀ ਪਾਰੀ ਵਿਚ ਵੀ ਪੁਣੇਰੀ ਦੀ ਟੀਮ ਲਗਾਤਾਰ ਵਾਧਾ ਕਾਇਮ ਰੱਖਣ ਵਿਚ ਕਾਮਯਾਬ ਰਹੀ। ਇਸੇ ਦੌਰਾਨ ਰੋਹਿਤ ਕੁਮਾਰ ਨੇ ਅਪਣਾ ਸੁਪਰ 10 ਵੀ ਪੂਰਾ ਕੀਤਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।