
ਪ੍ਰਧਾਨ ਮੰਤਰੀ ਨੇ ਇੰਝ ਵਧਾਇਆ ਖਿਡਾਰੀਆਂ ਦਾ ਹੌਸਲਾ
Full video of dressing Room: ਵਨਡੇ ਵਿਸ਼ਵ ਕੱਪ 2023 ਵਿਚ ਮਿਲੀ ਹਾਰ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟੀਮ ਇੰਡੀਆ ਦੇ ਡਰੈਸਿੰਗ ਰੂਮ ਵਿਚ ਪਹੁੰਚੇ ਅਤੇ ਖਿਡਾਰੀਆਂ ਦਾ ਹੌਸਲਾ ਵਧਾਇਆ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਕਪਤਾਨ ਰੋਹਿਤ ਸ਼ਰਮਾ, ਪਲੇਅਰ ਆਫ ਦਿ ਟੂਰਨਾਮੈਂਟ ਵਿਰਾਟ ਕੋਹਲੀ, ਗੋਲਡਨ ਬਾਲ ਜੇਤੂ ਮੁਹੰਮਦ ਸ਼ਮੀ, ਆਲਰਾਊਂਡਰ ਰਵਿੰਦਰ ਜਡੇਜਾ ਸਮੇਤ ਸਾਰੇ ਭਾਰਤੀ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਅਜਿਹਾ ਹੁੰਦਾ ਰਹਿੰਦਾ ਹੈ, ਪੂਰਾ ਦੇਸ਼ ਤੁਹਾਨੂੰ ਦੇਖ ਰਿਹਾ ਹੈ। ਇਸ ਦੌਰਾਨ ਪੀਐਮ ਮੋਦੀ ਨੇ ਟੀਮ ਇੰਡੀਆ ਦੇ ਖਿਡਾਰੀਆਂ ਨੂੰ ਦਿੱਲੀ ਆਉਣ ਦਾ ਸੱਦਾ ਵੀ ਦਿਤਾ ਹੈ।
ਇਸ ਦੌਰਾਨ ਸੱਭ ਤੋਂ ਪਹਿਲਾਂ ਉਨ੍ਹਾਂ ਨੇ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨਾਲ ਹੱਥ ਮਿਲਾਇਆ ਅਤੇ ਕਿਹਾ ਕਿ ਤੁਸੀਂ ਸਾਰੇ 10 ਮੈਚ ਜਿੱਤ ਕੇ ਆਏ ਹੋ। ਖੇਡਾਂ ਵਿਚ ਅਜਿਹਾ ਹੁੰਦਾ ਹੈ, ਪੂਰਾ ਦੇਸ਼ ਤੁਹਾਨੂੰ ਦੇਖ ਰਿਹਾ ਹੈ। ਇਸ ਤੋਂ ਬਾਅਦ ਪੀਐਮ ਮੋਦੀ ਨੇ ਮੁੱਖ ਕੋਚ ਰਾਹੁਲ ਦ੍ਰਾਵਿੜ ਨਾਲ ਹੱਥ ਮਿਲਾਇਆ। ਫਿਰ ਰਵਿੰਦਰ ਜਡੇਜਾ ਕੋਲ ਪਹੁੰਚੇ ਅਤੇ ਗੁਜਰਾਤੀ 'ਚ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਇਸ ਤੋਂ ਬਾਅਦ ਪੀਐਮ ਮੋਦੀ ਨੇ ਮੁਹੰਮਦ ਸ਼ਮੀ ਨੂੰ ਗਲੇ ਲਗਾਇਆ ਅਤੇ ਉਨ੍ਹਾਂ ਦੀ ਪਿੱਠ ਥਪਥਪਾਉਂਦੇ ਹੋਏ ਤਿੰਨ ਵਾਰ ਵਧਾਈ ਦਿਤੀ। ਕੋਲ ਖੜ੍ਹੇ ਜਸਪ੍ਰੀਤ ਬੁਮਰਾਹ ਨਾਲ ਗੱਲ ਕਰਦੇ ਹੋਏ ਮੋਦੀ ਨੇ ਪੁੱਛਿਆ ਕਿ ਗੁਜਰਾਤੀ ਆਉਂਦੀ ਹੈ? ਜਿਸ 'ਤੇ ਬੁਮਰਾਹ ਨੇ ਕਿਹਾ- ਹਾਂ, ਉਹ ਥੋੜ੍ਹੀ ਬਹੁਤੀ।
WATCH | Full video of #PMNarendraModi in the dressing room after #India lost the final against #Australia in #ICCWorldCup2023 #ViratKohli #RohitSharma #RavindraJadeja #MohammedShami pic.twitter.com/dEqn6iOENV
ਪੀਐਮ ਮੋਦੀ ਨੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ, ਸ਼੍ਰੇਅਸ ਅਈਅਰ, ਕੁਲਦੀਪ ਯਾਦਵ ਅਤੇ ਕੇਐਲ ਰਾਹੁਲ ਨਾਲ ਵੀ ਹੱਥ ਮਿਲਾਇਆ। ਇਸ ਮੁਲਾਕਾਤ ਦੌਰਾਨ ਪੀਐਮ ਮੋਦੀ ਨੇ ਵਾਰ-ਵਾਰ ਕਿਹਾ ਕਿ ਤੁਸੀਂ ਸਾਰੇ ਇਕ ਦੂਜੇ ਨੂੰ ਉਤਸ਼ਾਹਤ ਕਰੋ ਅਤੇ ਜੇਕਰ ਤੁਹਾਨੂੰ ਵਿਹਲਾ ਸਮਾਂ ਮਿਲਿਆ ਤਾਂ ਦਿੱਲੀ ਆ ਆਓ, ਅਸੀਂ ਇਕੱਠੇ ਬੈਠਾਂਗੇ। ਪੀਐਮ ਮੋਦੀ ਨੇ ਟੀਮ ਇੰਡੀਆ ਦੇ ਖਿਡਾਰੀਆਂ ਨੂੰ ਦਿੱਲੀ ਆਉਣ ਦਾ ਸੱਦਾ ਦਿਤਾ ਅਤੇ ਮੁਸਕਰਾ ਕੇ ਸਾਰੇ ਖਿਡਾਰੀਆਂ ਦਾ ਹੌਸਲਾ ਵਧਾਇਆ।
(For more news apart from Full video of PM Narendra Modi in dressing Room of Team India, stay tuned to Rozana Spokesman)