
। ਭਾਰਤ ਨੂੰ ਇਸ ਸਾਲ ਵਿਸ਼ਵ ਕੱਪ 2023 'ਚ ਸੱਭ ਤੋਂ ਵੱਧ ਝਟਕਾ ਹਾਰਦਿਕ ਪਾਂਡਿਆ (Hardik Pandya News) ਦੇ ਬਾਹਰ ਹੋਣ ਤੋਂ ਲੱਗਿਆ ਸੀ।
ICC World Cup 2023 Final, Ind vs Aus, Hardik Pandya News: ਵਿਸ਼ਵ ਕੱਪ 2023 'ਚ ਭਾਰਤ ਅਪਣੀ ਧਮਾਕੇਦਾਰ ਸ਼ੁਰੂਆਤ ਨੂੰ ਜਿੱਤ 'ਚ ਤਬਦੀਲ ਨਹੀਂ ਕਰ ਸਕਿਆ ਪਰ ਫਿਰ ਵੀ ਇਸ ਟੂਰਨਾਮੈਂਟ 'ਚ ਜੋ ਭਾਰਤੀ ਕ੍ਰਿਕਟ ਟੀਮ ਨੇ ਕੀਤਾ ਹੈ ਉਹ ਤਾਰੀਫ ਦੇ ਕਾਬਿਲ ਹੈ। ਇਸ ਵਿਸ਼ਵ ਕੱਪ ਦੇ ਲੀਗ ਸਟੇਜ ਵਿਚ ਭਾਰਤ ਨੇ ਇਕ ਵੀ ਮੈਚ ਨਹੀਂ ਹਾਰਿਆ ਅਤੇ ਸੈਮੀਫਾਈਨਲ ਵਿਚ ਵੀ ਨਿਊਜ਼ੀਲੈਂਡ ਦੇ ਖਿਲਾਫ ਵੱਡੀ ਜਿੱਤ ਹਾਸਲ ਕੀਤੀ। ਹਾਲਾਂਕਿ ਫਾਈਨਲ ਮੁਕਾਬਲੇ 'ਚ ਭਾਰਤੀ ਕ੍ਰਿਕਟ ਟੀਮ ਆਸਟ੍ਰੇਲੀਆ ਦੇ ਖਿਲਾਫ ਹਾਰ ਗਈ।
ਭਾਰਤੀ ਟੀਮ ਨੂੰ ਮਿਲੀ ਹਰ ਦੇ ਨਾਲ ਮਹਿਜ਼ ਟੀਮ ਦਾ ਹੀ ਨਹੀਂ ਸਗੋਂ ਕਰੋੜਾਂ ਭਾਰਤੀਆਂ ਦਾ ਦਿਲ ਵੀ ਟੁੱਟਿਆ ਹੈ ਜੋ ਪਿਛਲੇ 6 ਹਫਤਿਆਂ ਤੋਂ ਲਗਾਤਾਰ ਭਾਰਤ ਦਾ ਸਮਰਥਨ ਦੇ ਰਹੇ ਸਨ, ਇਸ ਵਿਸ਼ਵ ਕੱਪ 'ਚ ਮਿਲੀ ਹਰ ਜਿੱਤ ਦਾ ਜਸ਼ਨ ਮਨਾ ਰਹੇ ਸਨ। ਇਸ ਦੌਰਾਨ ਹਰ ਜਿੱਤ ਦੇ ਨਾਲ ਲੱਖਾਂ-ਕਰੋੜਾਂ ਭਾਰਤੀਆਂ ਦੀ ਉਮੀਦ ਵੀ ਵਧਦੀ ਜਾ ਰਹੀ ਸੀ ਕਿ ਇਸ ਸਾਲ ਭਾਰਤ ਮੁੜ ਵਿਸ਼ਵ ਕੱਪ ਜਿੱਤ ਸਕਦਾ ਹੈ। (ICC World Cup 2023 Final, Ind vs Aus)
ਹਾਲਾਂਕਿ ਅਜਿਹਾ ਹੋ ਨਹੀਂ ਸਕਿਆ। ਭਾਰਤ ਨੂੰ ਇਸ ਸਾਲ ਵਿਸ਼ਵ ਕੱਪ 2023 'ਚ ਸੱਭ ਤੋਂ ਵੱਧ ਝਟਕਾ ਹਾਰਦਿਕ ਪਾਂਡਿਆ (Hardik Pandya News) ਦੇ ਬਾਹਰ ਹੋਣ ਤੋਂ ਲੱਗਿਆ ਸੀ। ਹਾਰਦਿਕ ਜ਼ਖ਼ਮੀ ਹੋ ਗਏ ਸਨ ਅਤੇ ਇਸ ਵਿਸ਼ਵ ਕੱਪ ਤੋਂ ਹੀ ਬਾਹਰ ਹੋ ਗਏ ਸਨ। "ਇਕ ਖਿਡਾਰੀ ਦੇ ਬਾਹਰ ਰਹਿਣ ਤੋਂ ਕੀ ਫਰਕ ਪੈ ਸਕਦਾ ਹੈ?" ਇਹ ਸਵਾਲ ਜ਼ਾਹਰ ਹੈ ਪਰ ਹਾਰਦਿਕ ਪਾਂਡਿਆ ਵਰਗਾ ਖਿਡਾਰੀ ਮਹਿਜ਼ ਇਕ ਖਿਡਾਰੀ ਨਹੀਂ ਕਿਉਂਕਿ ਉਹ ਇਕ ਆਲਰਾਊਂਡਰ ਹੈ, ਜੋ ਕਿ ਜਿੰਨਾ ਚੰਗਾ ਪ੍ਰਦਰਸ਼ਨ ਗੇਂਦਬਾਜ਼ੀ 'ਚ ਕਰਦਾ ਹੈ, ਉਸ ਤੋਂ ਵੀ ਵੱਧ ਚੰਗਾ ਪ੍ਰਦਰਸ਼ਨ ਬੱਲੇ ਨਾਲ ਕਰਦਾ ਹੈ।
ਇਸ ਦੇ ਨਾਲ ਹੀ IPL ਦੌਰਾਨ ਅਹਿਮਦਾਬਾਦ ਦਾ ਨਰਿੰਦਰ ਮੋਦੀ ਸਟੇਡੀਅਮ ਹਾਰਦਿਕ ਪਾਂਡਿਆ ਦਾ ਘਰੇਲੂ ਮੈਦਾਨ ਹੁੰਦਾ ਹੈ ਤੇ ਉਨ੍ਹਾਂ ਨੇ ਉੱਥੇ ਕਾਫੀ ਕ੍ਰਿਕਟ ਖੇਡੀ ਹੈ। ਇਸ ਕਰਕੇ ਉਨ੍ਹਾਂ ਦਾ ਇਕ ਵਿਸ਼ਵ ਕੱਪ ਦੇ ਵਿਚਕਾਰ ਬਾਹਰ ਹੋ ਜਾਣਾ ਟੀਮ ਦੇ ਲਈ ਕਾਫੀ ਵੱਡਾ ਝਟਕਾ ਸੀ।
ਜੇਕਰ ਭਾਰਤੀ ਟੀਮ ਦੀ ਫਾਈਨਲ ਮੁਕਾਬਲੇ ਲਈ ਚੁਣੀ ਗਈ ਪਲੇਇੰਗ XI — ਰੋਹਿਤ ਸ਼ਰਮਾ (ਸੀ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ (ਵਿਕੇਟ), ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ, ਮੁਹੰਮਦ ਸਿਰਾਜ — 'ਤੇ ਨਜ਼ਰ ਮਾਰੀ ਜਾਵੇ ਤਾਂ ਟੀਮ 'ਚ ਮਹਿਜ਼ ਇਕੋ ਆਲਰਾਉਂਡਰ ਜਡੇਜਾ ਸੀ। ਇਸ ਦੌਰਾਨ ਸੂਰਿਆ ਕੁਮਾਰ ਯਾਦਵ ਦੀ ਥਾਂ ਜੇਕਰ ਹਾਰਦਿਕ ਪਾਂਡਿਆ ਖੇਡ ਰਹੇ ਹੁੰਦੇ ਤਾਂ ਸ਼ਾਇਦ ਨਤੀਜਾ ਕੁੱਝ ਹੋਰ ਹੋ ਸਕਦਾ ਸੀ।
(For more news apart from ICC World Cup 2023 Final, Ind vs Aus, Hardik Pandya News, stay tuned to Rozana Spokesman)