ਸ਼੍ਰੀਸੰਤ ਨੂੰ ਥੱਪ‍ੜ ਮਾਰਨ ਤੋਂ 11 ਸਾਲ ਬਾਅਦ ਹਰਭਜਨ ਨੂੰ ਹੋਇਆ ਪਛਤਾਵਾ
Published : Jan 22, 2019, 4:56 pm IST
Updated : Jan 22, 2019, 4:56 pm IST
SHARE ARTICLE
Harbhajan Regrets Slapping Sreesanth
Harbhajan Regrets Slapping Sreesanth

ਭਾਰਤੀ ਟੀਮ ਦੇ ਸਾਬਕਾ ਸਪਿਨਰ ਹਰਭਜਨ ਸਿੰਘ ਨੇ 11 ਸਾਲ ਬਾਅਦ 2008 ਦੇ ਆਈਪੀਐਲ ਵਿਚ ਹੋਏ ਉਨ੍ਹਾਂ ਦੇ ਅਤੇ ਸ਼੍ਰੀਸੰਤ ਦੇ ਵਿਵਾਦ 'ਤੇ ਅਪਣੀ ਗੱਲ ਰੱਖੀ ਹੈ। ...

ਨਵੀਂ ਦਿੱਲੀ : ਭਾਰਤੀ ਟੀਮ ਦੇ ਸਾਬਕਾ ਸਪਿਨਰ ਹਰਭਜਨ ਸਿੰਘ ਨੇ 11 ਸਾਲ ਬਾਅਦ 2008 ਦੇ ਆਈਪੀਐਲ ਵਿਚ ਹੋਏ ਉਨ੍ਹਾਂ ਦੇ ਅਤੇ ਸ਼੍ਰੀਸੰਤ ਦੇ ਵਿਵਾਦ 'ਤੇ ਅਪਣੀ ਗੱਲ ਰੱਖੀ ਹੈ। ਸਾਲ 2008 ਦੇ ਆਈਪੀਐਲ ਦੇ ਦੌਰਾਨ ਮੁੰਬਈ ਇੰਡੀਅਨ ਵਲੋਂ ਖੇਡ ਰਹੇ ਹਰਭਜਨ ਸਿੰਘ ਨੇ ਪੰਜਾਬ ਵਲੋਂ ਖੇਡ ਰਹੇ ਗੇਂਦਬਾਜ਼ ਸ਼੍ਰੀਸੰਤ ਨੂੰ ਮੈਦਾਨ ਵਿਚ ਥੱਪਡ਼ ਜੜ ਦਿਤਾ ਸੀ। ਇਸ ਤੋਂ ਬਾਅਦ ਤੋਂ ਇਨ੍ਹਾਂ ਦੋਵਾਂ ਹੀ ਖਿਡਾਰੀਆਂ ਵਿਚਕਾਰ ਸਬੰਧ ਵਿਗੜਦੇ ਚਲੇ ਗਏ। ਇਨ੍ਹੇ ਸਾਲਾਂ ਬਾਅਦ ਹੁਣ ਹਰਭਜਨ ਸਿੰਘ ਨੂੰ ਅਪਣੀ ਇਸ ਗਲਤੀ 'ਤੇ ਪਛਤਾਵਾ ਹੋ ਰਿਹਾ ਹੈ।

Harbhajan Regrets Slapping SreesanthHarbhajan Regrets Slapping Sreesanth

ਇਕ ਸ਼ੋਅ ਦੇ ਦੌਰਾਨ ਹਰਭਜਨ ਸਿੰਘ ਨੇ ਕਿਹਾ ਕਿ ‘ਸ਼੍ਰੀਸੰਤ ਅਤੇ ਮੇਰੇ ਵਿਚਕਾਰ ਜੋ ਕੁੱਝ ਵੀ ਹੋਇਆ ਉਹ ਠੀਕ ਨਹੀਂ ਸੀ। ਮੈਨੂੰ ਉਸ ਨੂੰ ਥੱਪਡ਼ ਨਹੀਂ ਮਾਰਨਾ ਚਾਹੀਦਾ ਸੀ। ਜੇਕਰ ਇਨਸਾਨ ਦੇ ਕੋਲ ਅਪਣੇ ਬੀਤੇ ਸਮੇਂ ਵਿਚ ਜਾ ਕੇ ਗਲਤੀ ਸੁਧਾਰਣ ਦੀ ਸਮਰੱਥਾ ਹੁੰਦੀ ਤਾਂ ਮੈਂ ਅਪਣੀ ਇਸ ਗਲਤੀ ਨੂੰ ਸੁਧਾਰਨਾ ਚਾਹੁੰਦਾ ਹਾਂ। ਸ਼੍ਰੀਸੰਤ ਬਹੁਤ ਹੀ ਟੈਲੇਂਟਿਡ ਗੇਂਦਬਾਜ਼ ਰਹੇ ਹਾਂ, ਮੇਰੀਆਂ ਸ਼ੁਭਕਾਮਨਾਵਾਂ ਹਮੇਸ਼ਾ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਵਾਰ ਦੇ ਨਾਲ ਰਹਿਣਗੀਆਂ।’ ਹਰਭਜਨ ਨੇ ਅੱਗੇ ਕਿਹਾ ਕਿ ਮੈਂ ਕੁੱਝ ਚੀਜ਼ਾਂ ਜ਼ਿੰਦਗੀ 'ਚ ਮੈਂ ਬਹੁਤ ਗਲਤ ਕੀਤੀਆਂ ਹਨ, ਉਨ੍ਹਾਂ ਵਿਚੋਂ ਇਕ ਸ਼੍ਰੀਸੰਤ ਨੂੰ ਥੱਪ‍ੜ ਮਾਰਨਾ ਵੀ ਸੀ। 

Harbhajan Regrets Slapping SreesanthHarbhajan Regrets Slapping Sreesanth

ਹਰਭਜਨ ਨੇ ਮੰਨਿਆ ਕਿ ਉਸ ਦੌਰਾਨ ਉਨ੍ਹਾਂ ਨੂੰ ਕੁੱਝ ਵਿਚਾਰ ਨਹੀਂ ਰਿਹਾ ਸੀ ਪਰ ਨਾਲ ਹੀ ਉਹ ਇਸ ਘਟਨਾ ਨੂੰ ਦਰਕਿਨਾਰ ਕਰ ਸ਼੍ਰੀਸੰਤ ਨੂੰ ਹੁਣ ਵੀ ਅਪਣਾ ਭਰਾ ਵਰਗਾ ਦੱਸਿਆ। ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਸ਼੍ਰੀਸੰਤ ਨੇ ਬਿਗ ਬਾਸ ਸ਼ੋਅ ਦੇ ਦੌਰਾਨ ਇਸ ਮਾਮਲੇ ਨੂੰ ਲੈ ਕੇ ਕਿਹਾ ਸੀ ਕਿ ਉਨ੍ਹਾਂ ਦੇ ‘ਹਾਰਡ ਲਕ’ ਕਹਿਣ 'ਤੇ ਸ਼ਾਇਦ ਭੱਜੀ ਭੜਕ ਗਏ। ਸ਼੍ਰੀਸੰਤ ਦੇ ਮੁਤਾਬਕ ਭੱਜੀ ਅਪਣੇ ਘਰੇਲੂ ਹੋਮਗਰਾਉਂਡ ਮੁਹਾਲੀ 'ਚ ਵਧੀਆ ਪ੍ਰਦਰਸ਼ਨ ਨਹੀਂ ਕਰ ਪਾਏ ਸਨ, ਜਿਸ ਦੇ ਨਾਲ ਉਹ ਨਰਾਜ਼ ਸਨ ਅਤੇ ਮੇਰਾ ਕਮੈਂਟ ਸੁਣ ਉਹ ਭੜਕ ਗਏ। 

Harbhajan Regrets Slapping SreesanthHarbhajan Regrets Slapping Sreesanth

ਸ਼੍ਰੀਸੰਤ ਦੇ ਮੁਤਾਬਕ ਭੱਜੀ ਨੇ ਉਨ੍ਹਾਂ ਨੂੰ ਥੱਪਡ਼ ਜ਼ੋਰ ਨਾਲ ਨਹੀਂ ਮਾਰਿਆ ਸੀ ਪਰ ਟੈਲੀਵਿਜ਼ਨ 'ਤੇ ਲਾਈਵ ਪ੍ਰਸਾਰਣ ਹੋਣ ਕਾਰਨ ਇਸ ਮਾਮਲੇ ਨੇ ਤੂਲ ਫੜ ਲਈ। ਦੱਸ ਦਈਏ ਕਿ ਹਰਭਜਨ ਸਿੰਘ ਅਤੇ ਸ਼੍ਰੀਸੰਕ ਕਈ ਸਾਲਾਂ ਤੱਕ ਭਾਰਤੀ ਟੀਮ ਲਈ ਇਕੱਠੇ ਖੇਡ ਚੁੱਕੇ ਹਨ। ਭੱਜੀ ਅਤੇ ਸ਼੍ਰੀਸੰਤ ਸਾਲ 2007 ਟੀ - 20 ਵਰਲਡਕਪ ਅਤੇ 2011 'ਚ 50 ਓਵਰ ਵਰਲਡਕਪ ਦੇ ਦੌਰਾਨ ਵੀ ਟੀਮ ਦਾ ਹਿੱਸਾ ਸਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement