
30 ਮਈ ਤੋਂ ਸ਼ੁਰੂ ਹੋਣ ਜਾ ਰਹੇ ਕ੍ਰਿਕਟ ਵਿਸ਼ਵ ਕੱਪ ਲਈ ਅਫ਼ਗਾਨਿਸਤਾਨ ਨੇ ਵੀ ਅਪਣੀ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ...
ਨਵੀਂ ਦਿੱਲੀ : 30 ਮਈ ਤੋਂ ਸ਼ੁਰੂ ਹੋਣ ਜਾ ਰਹੇ ਕ੍ਰਿਕਟ ਵਿਸ਼ਵ ਕੱਪ ਲਈ ਅਫ਼ਗਾਨਿਸਤਾਨ ਨੇ ਵੀ ਅਪਣੀ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। 15 ਮੈਂਬਰੀ ਇਸ ਦਲ ਦੀ ਅਗਵਾਈ ਹਾਲ ਹੀ ਵਿਚ ਕਪਤਾਨ ਬਣਾਏ ਗਏ ਗੁਲਬਦੀਨ ਨਾਇਬ ਕਰਨਗੇ। ਟੀਮ ਦੇ ਸਾਬਕਾ ਕਪਤਾਨ ਅਸਗਰ ਅਫ਼ਗਾਨ ਵੀ ਵਿਸ਼ਵ ਕੱਪ ਟੀਮ ਵਿਚ ਸ਼ਾਮਲ ਹਨ। ਰਾਸ਼ਿਦ, ਮੁਹੰਮਦ ਨਵੀ, ਮੁਜੀਬ ਉਰ ਰਹਿਮਾਨ ਅਤੇ ਮੁਹੰਮਦ ਸ਼ਹਿਜ਼ਾਦ ਵਰਗੇ ਖਿਡਾਰੀਆਂ ‘ਤੇ ਅਫ਼ਗਾਨਿਸਤਾਨ ਟੀਮ ਨੂੰ ਅਪਣਾ ਪਹਿਲਾ ਵਿਸ਼ਵ ਖਿਤਾਬ ਦਿਵਾਉਣ ਦੀ ਚੁਣੌਤੀ ਹੋਵੇਗੀ।
Afganistain Cricket Team
ਟੀਮ ਵਿਚ ਹਾਦਿਮ ਹਸਨ ਨੂੰ ਥਾਂ ਦਿੱਤੀ ਗਈ ਹੈ ਜੋ ਕਿ ਤਿੰਨ ਸਾਲ ਬਾਅਦ ਟੀਮ ਵਿਚ ਵਾਪਸੀ ਕਰਨਗੇ। ਹਾਮਿਦ ਹਸਨ ਨੇ 32 ਮੈਚ ਖੇਡੇ ਹਨ ਜਿਸ ਵਿਚ 56 ਵਿਕਟ ਲਏ ਹਨ। ਹਾਮਿਦ ਨੇ 2016 ਵਿਚ ਆਖਰੀ ਵਨਡੇ ਮੈਚ ਵਿਚ ਆਇਰਲੈਂਡ ਵਿਰੁੱਧ ਖੇਡਿਆ ਸੀ। ਅਫ਼ਗਾਨਿਸਤਾਨ ਦੀ ਟੀਮ ਵਿਸ਼ਵ ਕੱਪ ਦਾ ਪਹਿਲਾ ਮੈਚ 1 ਜੂਨ ਨੂੰ ਆਸਟ੍ਰੇਲੀਆ ਵਿਰੁੱਧ ਖੇਡ ਕੇ ਵਿਸ਼ਵ ਕੱਪ ਦਾ ਆਗਾਜ਼ ਕਰੇਗੀ।
Afganistain Crikcet Team
ਵਿਸ਼ਵ ਕੱਪ ਲਈ ਟੀਮ: ਗੁਲਬਦੀਨ ਨਾਇਬ (ਕਪਤਾਨ), ਮੁਹੰਮਦ ਸ਼ਹਿਜ਼ਾਦ (ਵਿਕਟਕੀਪਰ), ਨੂਰ ਅਲੀ ਜਾਦਰਾਨ, ਹਜ਼ਰਤੁੱਲ੍ਹਾ ਜਜਈ, ਰਹਿਮਤ ਸ਼ਾਹ, ਅਗਸਰ ਅਫ਼ਗਾਨ, ਹਸ਼ਮਤੁੱਲਾ ਸ਼ਾਹਿਦੀ, ਨਜ਼ੀਬਬੁੱਲ੍ਹਾ ਜਾਦਰਾਨ, ਸਮੀਉੱਲ੍ਹਾ ਜਾਦਰਾਨ, ਸਮੀਉਲ੍ਹਾ ਸ਼ਿਨਵਾਰੀ, ਮੁਹੰਮਦ ਨਬੀ, ਰਾਸ਼ਇਦ ਖਾਨ, ਦਵਾਲਤ ਜਾਦਰਾਨ, ਆਫ਼ਤਾਬ ਆਲਮ, ਹਾਮਿਦ ਹਸਨ ਅਤੇ ਮੁਜੀਬ ਉਰ ਰਹਿਮਾਨ। ਰਾਖਵੇਂ ਖਿਡਾਰੀ: ਇਕਰਾਮ ਅਲੀਖਿਲ, ਕਰੀਮ ਜਾਨਤ ਅਤੇ ਸਈਦ ਸ਼ਿਰਜਾਦ।