ਕ੍ਰਿਕਟਰ ਰਵਿੰਦਰ ਜਡੇਜਾ ਦੀ ਪਤਨੀ 'ਤੇ ਪੁਲਿਸਵਾਲੇ ਨੇ ਚੁੱਕਿਆ ਹੱਥ
Published : May 22, 2018, 10:48 am IST
Updated : May 23, 2018, 12:12 pm IST
SHARE ARTICLE
Ravinder Jadeja Wife Slapped Cop
Ravinder Jadeja Wife Slapped Cop

ਕ੍ਰਿਕਟਰ ਰਵਿੰਦਰ ਜਡੇਜਾ ਦੀ ਪਤਨੀ 'ਤੇ ਪੁਲਿਸਵਾਲੇ ਨੇ ਚੁੱਕਿਆ ਹੱਥ

ਜਾਮਨਗਰ, ਭਾਰਤੀ ਕ੍ਰਿਕਟਰ ਰਵਿੰਦਰ ਜਡੇਜਾ ਦੀ ਪਤਨੀ ਰੀਵਾ ਦੀ ਕਾਰ ਦੀ ਪੁਲਿਸ ਮੁਲਾਜ਼ਮ ਦੀ ਮੋਟਰਸਾਈਕਲ ਨਾਲ ਮਾਮੂਲੀ ਜਿਹੀ ਟੱਕਰ ਹੋ ਜਾਣ ਦੌਰਾਨ ਕਾਂਸਟੇਬਲ ਨੇ  ਰੀਵਾ ਨਾਲ ਹਥੋਪਾਈ ਸ਼ੁਰੂ ਕਰ ਦਿੱਤੀ। ਇਸ ਮਾਮਲੇ ਵਿਚ ਪੁਲਿਸ ਨੇ ਕਾਂਸਟੇਬਲ ਸਜਾਏ ਅਹੀਰ ਨੂੰ ਗਿਰਫ਼ਤਾਰ ਕਰ ਲਿਆ ਹੈ।

ReevaReevaਜਾਮਨਗਰ ਜ਼ਿਲ੍ਹੇ ਦੇ ਐਸ ਐਸ ਪੀ ਪ੍ਰਦੀਪ ਸੇਜੁਲ ਦੇ ਦੱਸਣ ਅਨੁਸਾਰ, ਇਹ ਘਟਨਾ ਜਾਮਨਗਰ ਵਿਚ ਸਾਰੂ ਸੈਕਸ਼ਨ ਰੋਡ ਉਤੇ ਵਾਪਰੀ ਜਦੋਂ ਰੀਵਾ ਜਡੇਜਾ ਦੀ ਕਾਰ ਕਾਂਸਟੇਬਲ ਦੀ ਬਾਈਕ ਨਾਲ ਮਾਮੂਲੀ ਜਿਹੀ ਟਾਕਰਾ ਗਈ, ਇਸ ਦੌਰਾਨ ਪੁਲਿਸ ਮੁਲਾਜ਼ਮ ਨੇ ਰੀਵਾ ਨਾਲ ਹਥੋਪਾਈ ਸ਼ੁਰੂ ਕਰ ਦਿੱਤੀ। ਇਸ ਘਟਨਾ ਦੌਰਾਨ ਰੀਵਾ ਨਾਲ ਉਸਦੀ ਮਾਂ ਤੇ ਬੇਟੀ ਵੀ ਸੀ।  ਉਨ੍ਹਾਂ ਨੇ ਕਿਹਾ ਕਿ ਉਹ ਇਸ ਮਾਮਲੇ 'ਤੇ ਪੂਰੀ ਜਾਂਚ ਕਰ ਉਹ ਬਣਦੀ ਕਾਰਵਾਈ ਕਰਨਗੇ। 

Ravinder Jadeja & ReevaRavinder Jadeja & Reevaਦਸ ਦਈਏ ਕਿ ਮੌਕੇ 'ਤੇ ਮੌਜੂਦ ਲੋਕਾਂ ਦੀ ਭੀੜ੍ਹ ਵਿਚੋਂ ਇਕ ਵਿਅਕਤੀ ਆਪਣੇ ਆਪ ਨੂੰ ਘਟਨਾ ਦਾ ਚਸ਼ਮਦੀਦ ਦੱਸਦੇ ਹੋਏ ਦਾਅਵਾ ਕੀਤਾ ਕਿ ਪੁਲਿਸ ਮੁਲਾਜ਼ਮ ਨੇ ਰੀਵਾ ਜਡੇਜਾ ਨੂੰ ਬੁਰੀ ਤਰ੍ਹਾਂ ਮਾਰਿਆ। ਚਸ਼ਮਦੀਦ ਵਿਅਕਤੀ ਦਾ ਨਾਂਅ ਵਿਜੇ ਸਿੰਘ ਚਾਵੜਾ ਦੱਸਿਆ ਜਾ ਰਿਹਾ ਹੈ। ਵਿਜੇ ਸਿੰਘ ਦੇ ਦੱਸਣ ਅਨੁਸਾਰ ਪੁਲਿਸ ਮੁਲਾਜ਼ਮ ਨੇ ਰੀਵਾ ਨੂੰ ਬੇਰਹਿਮੀ ਨਾਲ ਮਾਰਿਆ ਕੁੱਟਿਆ ਗਿਆ ਅਤੇ ਬਹਿਸ ਦੇ ਦੌਰਾਨ ਉਸਦੇ ਵਾਲ ਤਕ ਵੀ ਖਿੱਚੇ। ਵਿਜੇ ਸਿੰਘ ਦਾ ਕਹਿਣਾ ਇਹ ਵੀ ਹੈ ਕਿ ਉਸ ਵੱਲੋਂ ਲੜਾਈ ਵਿਚ ਪੈ ਕਿ ਰੀਵਾ ਨੂੰ ਬਚਾਇਆ ਗਿਆ ਸੀ। 

Location: India, Gujarat

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement