ਵਿਸ਼ਵ ਕੱਪ 2019: ਭਾਰਤ ਤੇ ਅਫ਼ਗਾਨਿਸਤਾਨ ਦਾ ਮੁਕਾਬਲਾ ਅੱਜ
Published : Jun 22, 2019, 1:41 pm IST
Updated : Jun 22, 2019, 1:41 pm IST
SHARE ARTICLE
World Cup 2019: India and Afghanistan macth today
World Cup 2019: India and Afghanistan macth today

ਆਈਸੀਸੀ ਵਿਸ਼ਵ ਕੱਪ 2019 ‘ਚ ਭਾਰਤ ਤੇ ਅਫ਼ਗਾਨਿਸਤਾਨ ਵਿਚਕਾਰ ਇਹ ਪਹਿਲਾ ਮੁਕਾਬਲਾ ਹੋਵੇਗਾ

ਲੰਡਨ: ਇੰਗਲੈਂਡ ਦੀ ਧਰਤੀ ‘ਤੇ ਖੇਡੇ ਜਾ ਰਹੇ ਵਿਸ਼ਵ ਕੱਪ 2019 ‘ਚ ਅੱਜ ਭਾਰਤੀ ਟੀਮ ਦਾ ਮੁਕਾਬਲਾ ਅਫਗਾਨਿਸਤਾਨ ਨਾਲ ਹੋਵੇਗਾ। ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਭਾਰਤੀ ਟੀਮ ਆਪਣੀ ਜੇਤੂ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਅਫਗਾਨਿਸਤਾਨ ਵਿਰੁੱਧ ਵੱਡੀ ਜਿੱਤ ਹਾਸਲ ਕਰਨ ਦੇ ਇਰਾਦੇ ਨਾਲ ਉਤਰੇਗੀ। ਆਈਸੀਸੀ ਵਿਸ਼ਵ ਕੱਪ 2019 ‘ਚ ਭਾਰਤ ਤੇ ਅਫ਼ਗਾਨਿਸਤਾਨ ਵਿਚਕਾਰ ਇਹ ਪਹਿਲਾ ਮੁਕਾਬਲਾ ਹੋਵੇਗਾ। ਭਾਰਤ ਇਕ ਮੈਚ ਰੱਦ ਹੋਣ ਤੋਂ ਬਾਅਦ 7 ਅੰਕਾਂ ਨਾਲ ਅੰਕ ਸੂਚੀ ਵਿਚ ਚੌਥੇ ਸਥਾਨ ‘ਤੇ ਹੈ।

World Cup 2019World Cup 2019

ਦੱਸ ਦਈਏ ਕਿ ਭਾਰਤੀ ਟੀਮ ਦੇ ਹੁਣ ਤੱਕ 4 ਮੈਚ ਹੋਏ ਹਨ ਜਿਹਨਾਂ ਵਿੱਚੋ 3 ਜਿੱਤੇ ਹਨ ‘ਤੇ ਇੱਕ ਮੁਕਬਲਾ ਮੀਂਹ ਪੈਣ ਕਾਰਨ ਰੱਦ ਹੋ ਗਿਆ ਸੀ। ਜੇ ਗੱਲ ਕੀਤੀ ਜਾਵੇ ਵਿਰੋਧੀ ਟੀਮ ਦੀ ਤਾਂ ਅਫ਼ਗਾਨੀਸਤਾਨ ਨੇ ਹੁਣ ਤੱਕ 5 ਮੈਚ ਖੇਡੇ ਹਨ ਤੇ ਸਾਰੇ ਮੈਚ ਹਾਰੇ ਹਨ। ਜਿਸ ਦੇ ਨਾਲ ਅਫ਼ਗਾਨਿਸਤਾਨ ਵਿਸ਼ਵ ਕੱਪ ਚੋਂ ਬਾਹਰ ਹੋ ਚੁੱਕੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਭਾਰਤੀ ਟੀਮ ਅੱਜ ਦੇ ਮੈਚ ਨੂੰ ਜਿੱਤ ਕੇ ਜੇਤੂ ਮੁਹਿੰਮ ਬਰਕਰਾਰ ਰੱਖ ਸਕੇਗੀ ਜਾ ਅਫ਼ਗਾਨਿਸਤਾਨ ਇਸ ਵਿਸ਼ਵ ਕੱਪ ‘ਚ ਆਪਣੀ ਪਹਿਲੀ ਜਿੱਤ ਹਾਸਲ ਕਰ ਸਕੇਗਾ।

ICC Cricket World Cup 2019ICC Cricket World Cup 2019

ਭਾਰਤ- ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਕੇ. ਐੱਲ. ਰਾਹੁਲ, ਵਿਜੇ ਸ਼ੰਕਰ, ਹਾਰਦਿਕ ਪੰਡਯਾ, ਮਹਿੰਦਰ ਸਿੰਘ ਧੋਨੀ (ਵਿਕਟਕੀਪਰ), ਕੇਦਾਰ ਜਾਧਵ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾਹ, ਰਵਿੰਦਰ ਜਡੇਜਾ, ਰਿਸ਼ਭ ਪੰਤ, ਦਿਨੇਸ਼ ਕਾਰਤਿਕ, ਭੁਵਨੇਸ਼ਵਰ ਕੁਮਾਰ। ਅਫ਼ਗਾਨਿਸਤਾਨ — ਗੁਲਬਦਿਨ ਨਾਇਬ (ਕਪਤਾਨ), ਆਫਤਾਬ ਆਲਮ, ਹਜ਼ਰਤਉੱਲ੍ਹਾ ਜਾਜਈ, ਅਸਗਰ ਅਫਗਾਨ, ਰਾਸ਼ਿਦ ਖਾਨ, ਮੁਹੰਮਦ ਨਬੀ, ਹਾਮਿਦ ਹਸਨ, ਹਸ਼ਮਤਉੱਲ੍ਹਾ ਸ਼ਾਹਿਦੀ, ਸ਼ਮੀਉੱਲ੍ਹਾ ਸ਼ਿਨਵਾਰੀ, ਰਹਿਮਤ ਸ਼ਾਹ, ਨੂਰ ਅਲੀ ਜ਼ਾਦਰਾਨ, ਇਕਰਾਮ ਅਲੀਖਿਲ।
 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement