
ਅੰਤਰਰਾਸ਼ਟਰੀ ਕ੍ਰਿਕਟ ਇਰਫ਼ਾਨ ਪਠਾਨ ਨੇ ਅਪਣੀ ਕ੍ਰਿਕਟ ਅਕੈਡਮੀ ਆਫ ਪਠਾਨ ਦੀ ਬ੍ਰਾਂਚ ਦਾ ਲੁਧਿਆਣਾ ਵਿਖੇ ਉਦਘਾਟਨ ਕੀਤਾ...........
ਲੁਧਿਆਣਾ : ਅੰਤਰਰਾਸ਼ਟਰੀ ਕ੍ਰਿਕਟ ਇਰਫ਼ਾਨ ਪਠਾਨ ਨੇ ਅਪਣੀ ਕ੍ਰਿਕਟ ਅਕੈਡਮੀ ਆਫ ਪਠਾਨ ਦੀ ਬ੍ਰਾਂਚ ਦਾ ਲੁਧਿਆਣਾ ਵਿਖੇ ਉਦਘਾਟਨ ਕੀਤਾ। ਪਠਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਉਹਨਾਂ ਦੀ ਐਕਡਮੀ ਕੈਂਪ ਪੂਰੇ ਦੇਸ਼ ਅੰਦਰ ਐਕਡਮੀਆਂ ਖੋਲ੍ਹਕੇ ਬਚਿਆਂ ਨੂੰ ਸਿਖਲਾਈ ਦਿਤੀ ਜਾ ਰਹੀ ਹੈ ਤਾਂ ਜੋ ਦੇਸ਼ ਲਈ ਆਉਣ ਵਾਲੇ ਸਮੇਂ ਵਿਚ ਚੰਗੇ ਖਿਡਾਰੀ ਤਿਆਰ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਉਨ੍ਹਾਂ ਦੀ ਪਹਿਲੀ ਐਕਡਮੀ ਹੈ ਜਿਸ ਦੀ ਸ਼ੁਰੂਆਤ ਲੁਧਿਆਣਾਂ ਤੋਂ ਕੀਤੀ ਹੈ। ਪੰਜਾਬ ਨੇ ਪਹਿਲਾਂ ਵੀ ਦੇਸ਼ ਦੀ ਕ੍ਰਿਕਟ ਟੀਮ ਨੂੰ ਚੰਗੇ ਖਿਡਾਰੀ ਦਿਤੇ ਹਨ।
ਪਠਾਨ ਨੇ ਕਿਹਾ ਕਿ ਉਨ੍ਹਾਂ ਦੀ ਐਕਡਮੀ ਵਿਚ ਵਿਸ਼ਵ ਪੱਧਰੀ ਕੋਚ ਬੱਚਿਆਂ ਨੂੰ ਕੋਚਿੰਗ ਦੇਣਗੇ। ਦੇਸ਼ ਦੀ ਕ੍ਰਿਕਟ ਟੀਮ ਵਿਚ ਮੁਕਾਬਲਾ ਬੁਹਤ ਸਖਤ ਹੋ ਗਿਆ ਹੈ ਕਿਉਂਕਿ ਦੇਸ਼ ਦੀ ਟੀਮ ਵਿਚ ਉਹੀ ਗੇਂਦਬਾਜ ਅਪਣੀ ਥਾਂ ਬਣਾਂ ਸਕੇਗਾ ਜਿਸ ਕੋਲ ਰਫ਼ਤਾਰ ਦੇ ਨਾਲ ਗੇਂਦ ਕਮਾਉਣ ਦੀ ਕਲਾ ਵੀ ਹੋਵੇਗੀ। ਪਠਾਨ ਨੇ ਕਿਹਾ ਕਿ ਉਹ ਦੇਸ਼ ਦੀ ਟੀਮ ਵਿਚ ਮੁੜ ਥਾਂ ਬਣਾਉਣ ਦੀ ਖਾਤਰ ਸਖਤ ਮਿਹਨਤ ਕਰ ਰਹੇ ਹਨ। ਉਨ੍ਹਾਂ ਨੂੰ ਯਕੀਨ ਹੈ ਕਿ ਬੁਹਤ ਜਲਦ ਉਨ੍ਹਾਂ ਦੀ ਟੀਮ ਅੰਦਰ
ਵਾਪਸੀ ਹੋਵੇਗੀ ।