
ਸ਼੍ਰੀਲੰਕਾ ਦੇ ਸਾਬਕਾ ਧੁਰੰਧਰ ਖਿਡਾਰੀ ਸਨਥ ਜੈਸੂਰੀਆ ਅਤੇ ਦੋ ਹੋਰ ਉਤੇ ਤਸਕਰੀ ਦਾ ਇਲਜ਼ਾਮ ਲਗਿਆ ਹੈ। ਰੈਵੇਨਿਊ ਇੰਟੈਲੀਜੈਂਸ ਦੀ ਟੀਮ ਨੇ ਨਾਗਪੁਰ...
ਨਵੀਂ ਦਿੱਲੀ : (ਪੀਟੀਆਈ) ਸ਼੍ਰੀਲੰਕਾ ਦੇ ਸਾਬਕਾ ਧੁਰੰਧਰ ਖਿਡਾਰੀ ਸਨਥ ਜੈਸੂਰੀਆ ਅਤੇ ਦੋ ਹੋਰ ਉਤੇ ਤਸਕਰੀ ਦਾ ਇਲਜ਼ਾਮ ਲਗਿਆ ਹੈ। ਰੈਵੇਨਿਊ ਇੰਟੈਲੀਜੈਂਸ ਦੀ ਟੀਮ ਨੇ ਨਾਗਪੁਰ ਵਿਚ ਲੱਖਾਂ ਰੁਪਏ ਦੀ ਸੜੀ ਹੋਈ ਸੁਪਾਰੀ ਜ਼ਬਤ ਕੀਤੀ ਸੀ। ਜਿਸ ਵਿਚ ਜੈਸੂਰੀਆ ਦਾ ਨਾਮ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਜਬਾਵ ਦੇਣ ਲਈ ਮੁੰਬਈ ਬੁਲਾਇਆ ਗਿਆ ਸੀ। ਇਸ ਬਾਰੇ 'ਚ ਸ਼੍ਰੀਲੰਕਾ ਦੀ ਸਰਕਾਰ ਨੂੰ ਇਸ ਬਾਰੇ ਖਤ ਲਿਖ ਅੱਗੇ ਦੀ ਜਾਂਚ ਲਈ ਕਿਹਾ ਗਿਆ ਹੈ।
Sanath Jayasuriya
ਖਬਰਾਂ ਦੇ ਮੁਤਾਬਕ, ਜੈਸੂਰੀਆ ਦੇ ਨਾਲ ਤਸਕਰੀ ਦੇ ਇਲਜ਼ਾਮ ਵਿਚ ਫਸੇ ਦੋ ਹੋਰ ਖਿਡਾਰੀਆਂ ਨੂੰ 2 ਦਸੰਬਰ ਨੂੰ ਬੁਲਾਇਆ ਜਾ ਸਕਦਾ ਹੈ। ਇਸ ਬਾਰੇ ਵਿਚ ਰੈਵੇਨਿਊ ਇੰਟੈਲੀਜੈਂਸ ਦੇ ਡਿਪਟੀ ਡਾਇਰੈਕਟਰ ਦਲੀਪ ਸਿਲਵਾਰੇ ਨੇ ਦੱਸਿਆ ਕਿ, ਪਹਿਲੀ ਵਾਰ ਸੜੀ ਹੋਈ ਸੁਪਾਰੀ ਇੰਡੋਨੇਸ਼ੀਆ ਤੋਂ ਸ਼੍ਰੀਲੰਕਾ ਮੰਗਾਈ ਗਈ। ਜਿੱਥੋਂ ਇਸ ਨੂੰ ਭਾਰਤ ਸਮਗਲ ਕਰ ਦਿਤਾ ਗਿਆ। ਉਨ੍ਹਾਂ ਨੇ ਕਿਹਾ ਕਿ ਤਸਕਰੀ ਦੇ ਮਕਸਦ ਨਾਲ ਹੀ ਸ਼੍ਰੀਲੰਕਾ ਵਿਚ ਡਮੀ ਕੰਪਨੀ ਬਣਾਈ ਗਈ। ਦੱਸਿਆ ਜਾ ਰਿਹਾ ਹੈ ਕਿ ਜੈਸੂਰੀਆ ਨੇ ਅਪਣੇ ਰਸੂਖ ਦਾ ਫਾਇਦਾ ਚੁੱਕ ਕੇ ਸ਼੍ਰੀਲੰਕਾ ਸਰਕਾਰ ਤੋਂ ਲਾਇਸੈਂਸ ਲਿਆ।
Sanath Jayasuriya
ਨਾਗਪੁਰ ਵਿਚ ਛਾਪੇ ਦੌਰਾਨ ਹੀ ਸਾਹਮਣੇ ਆਇਆ ਕਿ ਉਤਪਾਦਨ ਦਿਖਾਉਣ ਲਈ ਫਰਜ਼ੀ ਕਾਗਜ਼ ਬਣਵਾਏ ਗਏ। ਇਸ ਡਾਕਿਊਮੈਂਟ ਵਿਚ ਦਿਖਾਇਆ ਗਿਆ ਹੈ ਕਿ ਸੜੀ ਹੋਈ ਸੁਪਾਰੀ ਦਾ ਉਤਪਾਦਨ ਸ਼੍ਰੀਲੰਕਾ ਵਿਚ ਹੀ ਹੋਇਆ ਹੈ। ਇਸ ਨੂੰ ਦਿਖਾਉਣ ਦਾ ਮਕਸਦ ਭਾਰੀ ਇੰਪੋਰਟ ਡਿਊਟੀ ਨੂੰ ਬਚਾਇਆ ਜਾ ਸਕੇ। ਇਸ ਮਾਮਲੇ ਵਿਚ ਨਾਗਪੁਰ ਦੇ ਇਕ ਵਪਾਰੀ ਪ੍ਰਕਾਸ਼ ਗੋਇਲ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿਤਾ ਗਿਆ ਹੈ। ਨਾਲ ਹੀ ਉਸ ਦੀ ਫੈਕਟਰੀ ਵੀ ਸੀਜ਼ ਕਰ ਦਿਤੀ ਗਈ ਹੈ। ਇਸ ਤੋਂ ਪਹਿਲਾਂ ਮੁੰਬਈ ਦਾ ਇਕ ਕਾਰੋਬਾਰੀ ਫਾਰੁਖ ਖੁਰਾਨੀ ਵੀ ਇਸ ਕੇਸ ਵਿਚ ਫੜਿਆ ਗਿਆ ਸੀ।
Sanath Jayasuriya
ਦੱਸ ਦਈਏ ਕਿ, ਇੰਡੋਨੇਸ਼ੀਆ ਤੋਂ ਭਾਰਤ ਵਿਚ ਸਿੱਧੇ ਸੁਪਾਰੀ ਮੰਗਾਉਣ ਉਤੇ 108 ਫ਼ੀ ਸਦੀ ਇੰਪੋਰਟ ਡਿਊਟੀ ਦੇਣੀ ਹੁੰਦੀ ਹੈ। ਦੱਖਣੀ ਪੂਰਬੀ ਏਸ਼ੀਆ ਮੁਫ਼ਤ ਵਪਾਰ ਖੇਤਰ ਦੇ ਜ਼ਰੀਏ ਸ਼੍ਰੀਲੰਕਾ ਤੋਂ ਇੰਪੋਰਟ ਹੋਣ ਉਤੇ ਇਸ ਵਿਚ ਪੂਰੀ ਛੋਟ ਮਿਲਦੀ ਹੈ। ਇੰਡੋਨੇਸ਼ੀਆ ਦੀ ਸੜੀ ਸੁਪਾਰੀ ਭਾਰਤੀ ਕਾਰੋਬਾਰੀਆਂ ਲਈ ਬਹੁਤ ਫਾਇਦੇ ਦਾ ਸੌਦਾ ਹੁੰਦਾ ਹੈ। ਜਿਸ ਦੇ ਲਈ ਉਨ੍ਹਾਂ ਨੂੰ ਕੁੱਲ ਕੀਮਤ ਦਾ 25 ਫ਼ੀ ਸਦੀ ਹੀ ਭਰਨਾ ਹੁੰਦਾ ਹੈ।