
ਏਸ਼ੀਆਈ ਚੈਂਪੀਅਨਜ਼ ਟਰਾਫੀ ਵਿਚ ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤ ਲਿਆ ਹੈ।
ਨਵੀਂ ਦਿੱਲੀ: ਏਸ਼ੀਆਈ ਚੈਂਪੀਅਨਜ਼ ਟਰਾਫੀ ਵਿਚ ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤ ਲਿਆ ਹੈ। ਭਾਰਤ ਦੀ ਟੀਮ ਸੈਮੀਫਾਈਨਲ ਵਿਚ ਜਾਪਾਨ ਤੋਂ ਹਾਰ ਗਈ ਸੀ ਪਰ ਤੀਜੇ ਸਥਾਨ ਲਈ ਹੋਏ ਮੈਚ ਵਿਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਇਆ। ਇਸ ਵਿਚ ਭਾਰਤ ਨੇ ਪਾਕਿਸਤਾਨ ਨੂੰ 4-3 ਨਾਲ ਮਾਤ ਦਿੱਤੀ
India beat Pakistan 4-3 to win bronze medal
ਇਕ ਸਮੇਂ ਦੋਵੇਂ ਟੀਮਾਂ ਦਾ ਸਕੋਰ 2-2 ਨਾਲ ਬਰਾਬਰ ਸੀ ਪਰ ਆਖ਼ਰੀ ਕੁਆਰਟਰ ਵਿਚ ਭਾਰਤ ਨੇ ਦੋ ਹੋਰ ਗੋਲ ਕਰਕੇ ਜਿੱਤ ਦਰਜ ਕੀਤੀ। ਗਰੁੱਪ ਮੈਚ ਵਿਚ ਵੀ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ ਸੀ। ਜਾਪਾਨ ਵੀ ਗਰੁੱਪ ਮੈਚ ਵਿੱਚ ਭਾਰਤ ਤੋਂ ਹਾਰ ਗਿਆ ਸੀ ਪਰ ਭਾਰਤ ਦੀ ਟੀਮ ਸੈਮੀਫਾਈਨਲ 'ਚ ਜਾਪਾਨ ਨੂੰ ਨਹੀਂ ਹਰਾ ਸਕੀ।
India beat Pakistan 4-3 to win bronze medal
ਭਾਰਤ ਲਈ ਪਹਿਲਾ ਗੋਲ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਤੋਂ ਕੀਤਾ ਪਰ ਇਸ ਤੋਂ ਤੁਰੰਤ ਬਾਅਦ ਪਾਕਿਸਤਾਨ ਨੇ ਗੋਲ ਕਰਕੇ ਸਕੋਰ ਬਰਾਬਰ ਕਰ ਲਿਆ। ਅੱਧੇ ਸਮੇਂ ਤੱਕ ਸਕੋਰ 1-1 ਨਾਲ ਬਰਾਬਰ ਸੀ। ਦੂਜੇ ਹਾਫ ਵਿਚ ਪਾਕਿਸਤਾਨ ਨੇ ਇਕ ਗੋਲ ਕਰਕੇ ਲੀਡ ਲੈ ਲਈ ਅਤੇ ਸਕੋਰ ਪਾਕਿਸਤਾਨ ਦੇ ਹੱਕ ਵਿਚ 2-1 ਹੋ ਗਿਆ। ਇਸ ਤੋਂ ਬਾਅਦ ਭਾਰਤ ਨੇ ਵੀ ਇੱਕ ਗੋਲ ਕੀਤਾ ਅਤੇ ਜਲਦੀ ਹੀ ਸਕੋਰ 2-2 ਕਰ ਦਿੱਤਾ। ਆਖਰੀ ਕੁਆਰਟਰ ਵਿਚ ਭਾਰਤ ਨੇ ਦੋ ਅਤੇ ਪਾਕਿਸਤਾਨ ਨੇ ਇਕ ਗੋਲ ਕੀਤਾ। ਇਸ ਤਰ੍ਹਾਂ ਭਾਰਤ ਨੇ 4-3 ਨਾਲ ਜਿੱਤ ਦਰਜ ਕਰ ਲਈ।