Bajrang Punia News: ਪਹਿਲਵਾਨ ਬਜਰੰਗ ਪੂਨੀਆ ਨੇ ਪਦਮਸ਼੍ਰੀ ਪੁਰਸਕਾਰ ਵਾਪਸ ਕਰਨ ਦਾ ਕੀਤਾ ਐਲਾਨ; ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ
Published : Dec 22, 2023, 5:25 pm IST
Updated : Dec 22, 2023, 5:38 pm IST
SHARE ARTICLE
Bajrang Punia to return Padma Shri award in protest over WFI chief election
Bajrang Punia to return Padma Shri award in protest over WFI chief election

ਕਿਹਾ, ਮਹਿਲਾ ਪਹਿਲਵਾਨਾਂ ਦੇ ਅਪਮਾਨ ਤੋਂ ਬਾਅਦ ‘ਸਨਮਾਨਿਤ’ ਬਣ ਕੇ ਜ਼ਿੰਦਗੀ ਨਹੀਂ ਜੀ ਸਕਾਂਗਾ

Bajrang Punia News: ਨਵੀਂ ਦਿੱਲੀ: ਭਾਰਤੀ ਕੁਸ਼ਤੀ ਮਹਾਸੰਘ ਦੀਆਂ ਚੋਣਾਂ ਤੋਂ ਬਾਅਦ ਬਜਰੰਗ ਪੂਨੀਆ ਨੇ ਅਪਣਾ ਪਦਮਸ਼੍ਰੀ ਪੁਰਸਕਾਰ ਵਾਪਸ ਕਰਨ ਦਾ ਐਲਾਨ ਕੀਤਾ ਹੈ। ਪੂਨੀਆ ਦਾ ਇਹ ਫੈਸਲਾ ਸਾਕਸ਼ੀ ਮਲਿਕ ਦੇ ਕੁਸ਼ਤੀ ਛੱਡਣ ਦੇ ਫ਼ੈਸਲੇ ਤੋਂ ਇਕ ਦਿਨ ਬਾਅਦ ਆਇਆ ਹੈ। ਪੂਨੀਆ ਨੇ ਕਿਹਾ, "ਮੈਂ ਪ੍ਰਧਾਨ ਮੰਤਰੀ ਨੂੰ ਅਪਣਾ ਪਦਮ ਸ਼੍ਰੀ ਪੁਰਸਕਾਰ ਵਾਪਸ ਕਰ ਰਿਹਾ ਹਾਂ।" ਉਨ੍ਹਾਂ ਕਿਹਾ ਕਿ ਬ੍ਰਿਜ ਭੂਸ਼ਨ ਸ਼ਰਨ ਸਿੰਘ ਮੁੜ ਚੋਣ ਜਿੱਤ ਗਏ ਹਨ। ਇਸ ਕਾਰਨ ਸਾਕਸ਼ੀ ਮਲਿਕ ਨੂੰ ਸੰਨਿਆਸ ਲੈਣਾ ਪਿਆ। ਪੂਨੀਆ ਨੇ ਕਿਹਾ ਕਿ ਅਸੀਂ ਕੁਸ਼ਤੀ ਸੰਘ ਦੇ ਨਤੀਜਿਆਂ ਤੋਂ ਦੁਖੀ ਹਾਂ।

ਉਨ੍ਹਾਂ ਨੇ ਪੱਤਰ ਵਿਚ ਲਿਖਿਆ ਕਿ ਜਨਵਰੀ ਦੇ ਮਹੀਨੇ ਵਿਚ ਦੇਸ਼ ਦੀਆਂ ਮਹਿਲਾ ਪਹਿਲਵਾਨਾਂ ਨੇ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ 'ਤੇ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ ਲਗਾਏ ਸਨ। ਉਨ੍ਹਾਂ ਵਿਰੁਧ ਐਫਆਈਆਰ ਦਰਜ ਕਰਵਾਉਣ ਲਈ ਅਦਾਲਤ ਤਕ ਜਾਣਾ ਪਿਆ। ਜਨਵਰੀ 'ਚ ਸ਼ਿਕਾਇਤਕਰਤਾ ਮਹਿਲਾ ਪਹਿਲਵਾਨਾਂ ਦੀ ਗਿਣਤੀ 19 ਸੀ, ਜੋ ਅਪ੍ਰੈਲ ਤਕ ਘੱਟ ਕੇ 7 'ਤੇ ਆ ਗਈ, ਯਾਨੀ ਇਨ੍ਹਾਂ ਤਿੰਨ ਮਹੀਨਿਆਂ 'ਚ ਬ੍ਰਿਜ ਭੂਸ਼ਣ ਸਿੰਘ ਨੇ ਅਪਣੀ ਤਾਕਤ ਦੇ ਦਮ 'ਤੇ ਇਨਸਾਫ ਦੀ ਲੜਾਈ 'ਚ 12 ਮਹਿਲਾ ਪਹਿਲਵਾਨਾਂ ਨੂੰ ਪਿਛੇ ਹਟਾ ਦਿਤਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਨ੍ਹਾਂ ਕਿਹਾ ਕਿ, “ਜਦੋਂ ਪਹਿਲਵਾਨਾਂ ਨੇ ਅਪਣੇ ਤਮਗ਼ੇ ਗੰਗਾ ਵਿਚ ਵਹਾਉਣ ਬਾਰੇ ਸੋਚਿਆ ਤਾਂ ਸਾਡੇ ਕੋਚ ਸਾਹਿਬਾਨ ਅਤੇ ਕਿਸਾਨਾਂ ਨੇ ਸਾਨੂੰ ਅਜਿਹਾ ਨਹੀਂ ਕਰਨ ਦਿਤਾ। ਉਸੇ ਸਮੇਂ ਇਕ ਜ਼ਿੰਮੇਵਾਰ ਮੰਤਰੀ ਦਾ ਫੋਨ ਆਇਆ ਅਤੇ ਸਾਨੂੰ ਕਿਹਾ ਗਿਆ ਕਿ ਵਾਪਸ ਆ ਜਾਓ, ਸਾਡੇ ਨਾਲ ਇਨਸਾਫ ਕੀਤਾ ਜਾਵੇਗਾ। ਇਸ ਦੌਰਾਨ ਅਸੀਂ ਆਪਣੇ ਗ੍ਰਹਿ ਮੰਤਰੀ ਨੂੰ ਵੀ ਮਿਲੇ, ਜਿਸ ਵਿਚ ਉਨ੍ਹਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਉਹ ਮਹਿਲਾ ਪਹਿਲਵਾਨਾਂ ਨੂੰ ਇਨਸਾਫ ਦਿਵਾਉਣ ਵਿਚ ਸਹਿਯੋਗ ਦੇਣਗੇ ਅਤੇ ਬ੍ਰਿਜ ਭੂਸ਼ਣ, ਉਸ ਦੇ ਪਰਿਵਾਰ ਅਤੇ ਉਸ ਦੇ ਸਾਥੀਆਂ ਨੂੰ ਕੁਸ਼ਤੀ ਫੈਡਰੇਸ਼ਨ ਵਿਚੋਂ ਬਾਹਰ ਕੱਢ ਦੇਣਗੇ। ਅਸੀਂ ਉਸ ਦੀ ਸਲਾਹ ਮੰਨ ਲਈ ਅਤੇ ਅਪਣਾ ਅੰਦੋਲਨ ਖਤਮ ਕਰ ਦਿਤਾ”।

ਪੂਨੀਆ ਨੇ ਕਿਹਾ, “21 ਦਸੰਬਰ ਨੂੰ ਹੋਈਆਂ ਕੁਸ਼ਤੀ ਸੰਘ ਦੀਆਂ ਚੋਣਾਂ ਵਿਚ ਬ੍ਰਿਜ ਭੂਸ਼ਣ ਨੇ ਇਕ ਵਾਰ ਫਿਰ ਜਿੱਤ ਦਰਜ ਕੀਤੀ ਹੈ। ਉਸ ਨੇ ਬਿਆਨ ਦਿਤਾ ਕਿ "ਇਥੇ ਦਬਦਬਾ ਹੈ ਅਤੇ ਦਬਦਬਾ ਰਹੇਗਾ"। ਮਹਿਲਾ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਕਰਨ ਵਾਲਾ ਵਿਅਕਤੀ ਫਿਰ ਖੁੱਲ੍ਹੇਆਮ ਕੁਸ਼ਤੀ ਦਾ ਪ੍ਰਬੰਧਨ ਕਰਨ ਵਾਲੀ ਇਕਾਈ 'ਤੇ ਅਪਣੇ ਦਬਦਬੇ ਦਾ ਦਾਅਵਾ ਕਰ ਰਿਹਾ ਸੀ। ਇਸੇ ਮਾਨਸਿਕ ਦਬਾਅ ਹੇਠ ਓਲੰਪਿਕ ਤਮਗਾ ਜਿੱਤਣ ਵਾਲੀ ਇਕਲੌਤੀ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਨੇ ਕੁਸ਼ਤੀ ਤੋਂ ਸੰਨਿਆਸ ਲੈ ਲਿਆ। ਅਸੀਂ ਸਾਰਿਆਂ ਨੇ ਰੋਂਦੇ ਹੋਏ ਰਾਤ ਕੱਟੀ। ਸਾਲ 2019 ਵਿਚ, ਮੈਨੂੰ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਖੇਲ ਰਤਨ ਅਤੇ ਅਰਜੁਨ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਜਦੋਂ ਮੈਨੂੰ ਇਹ ਸਨਮਾਨ ਮਿਲਿਆ ਤਾਂ ਮੈਂ ਬਹੁਤ ਖੁਸ਼ ਸੀ। ਲੱਗਦਾ ਸੀ ਕਿ ਜ਼ਿੰਦਗੀ ਸਫ਼ਲ ਹੋ ਗਈ ਸੀ ਪਰ ਅੱਜ ਮੈਂ ਉਸ ਤੋਂ ਵੀ ਵੱਧ ਦੁਖੀ ਹਾਂ ਅਤੇ ਇਹ ਸਨਮਾਨ ਮੈਨੂੰ ਦੁਖੀ ਕਰ ਰਹੇ ਹਨ, ਕਾਰਨ ਹੈ ਕਿ ਜਿਸ ਕੁਸ਼ਤੀ ਵਿਚ ਸਾਨੂੰ ਇਹ ਸਨਮਾਨ ਮਿਲਿਆ ਹੈ, ਸਾਡੀਆਂ ਸਾਥੀ ਮਹਿਲਾ ਪਹਿਲਵਾਨਾਂ ਨੂੰ ਅਪਣੀ ਸੁਰੱਖਿਆ ਲਈ ਉਹੀ ਕੁਸ਼ਤੀ ਛੱਡਣੀ ਪੈ ਰਹੀ ਹੈ। ਅਸੀਂ "ਸਤਿਕਾਰਯੋਗ" ਪਹਿਲਵਾਨ ਕੁੱਝ ਨਹੀਂ ਕਰ ਸਕੇ। ਮਹਿਲਾ ਪਹਿਲਵਾਨਾਂ ਦੇ ਅਪਮਾਨ ਤੋਂ ਬਾਅਦ ਮੈਂ "ਸਤਿਕਾਰ" ਵਾਲੀ ਜ਼ਿੰਦਗੀ ਜੀਅ ਨਹੀਂ ਸਕਾਂਗਾਂ। ਇਸ ਲਈ ਇਹ ਸਨਮਾਨ ਮੈਂ ਵਾਪਸ ਕਰ ਰਿਹਾ ਹਾਂ”।

(For more news apart from Bajrang Punia to return Padma Shri award in protest over WFI chief election, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement