
ਇਹ ਚੰਦੋਲਾ ਦਾ ਵਰਲਡ ਕੱਪ ਵਿਚ ਤੀਜਾ ਮੈਡਲ ਹੈ ।ਇਸ ਤੋਂ ਪਹਿਲਾਂ ਉਸ ਨੇ 2015 ‘ਚ ਚੈਂਗਵਾਨ ਵਿਚ ਹੋਏ ਆਈ.ਐਸ.ਐਸ.ਐਫ ਵਲਡ ਕੱਪ ਵਿਚ ਸਿਲਵਰ ਮੈਡਲ ਜਿੱਤਿਆ ਸੀ।..
ਨਵੀਂ ਦਿੱਲੀ : ਭਾਰਤ ਦੀ ਸਟਾਰ ਨਿਸ਼ਾਨੇਬਾਜ ਅਪੂਰਵੀ ਚੰਦੇਲਾ ਨੇ ਨਵੀਂ ਦਿੱਲੀ ‘ਚ ਹੋ ਰਹੇ ਸ਼ੂਟਿੰਗ ਵਰਲਡ ਕੱਪ ਵਿਚ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਈਵੇਂਟ ‘ਚ ਗੋਲਡ ਮੈਡਲ ਜਿੱਤਿਆ ਹੈ। ਅਪੂਰਵੀ ਨੇ ਸ਼ਨੀਵਾਰ ਨੂੰ ਫਾਈਨਲ ‘ਚ 252.9 ਅੰਕ ਹਾਸਿਲ ਕੀਤੇ ਜੋ ਕਿ ਇਕ ਵਰਲਡ ਰਿਕਾਰਡ ਵੀ ਹੈ। ਇਸ ਦੇ ਨਾਲ ਹੀ ਉਹ ਅੰਜਲੀ ਭਾਗਵਤ ਤੋਂ ਬਾਅਦ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਵਿਚ ਗੋਲਡ ਮੈਡਲ ਜਿੱਤਣ ਵਾਲੀ ਭਾਰਤ ਦੀ ਦੂਜੀ ਮਹਿਲਾ ਹੈ।
ਇਹ ਚੰਦੋਲਾ ਦਾ ਵਰਲਡ ਕੱਪ ਵਿਚ ਤੀਜਾ ਮੈਡਲ ਹੈ । ਇਸ ਤੋਂ ਪਹਿਲਾਂ ਉਸ ਨੇ 2015 ‘ਚ ਚੈਂਗਵਾਨ ਵਿਚ ਹੋਏ ਆਈ.ਐਸ.ਐਸ.ਐਫ ਵਲਡ ਕੱਪ ਵਿਚ ਸਿਲਵਰ ਮੈਡਲ ਜਿੱਤਿਆ ਸੀ। 2014 ‘ਚ ਗਲਾਸਗੋ ਕੋਮਨਵੈਲਥ ਗੇਮਸ ਵਿਚ ਗੋਲਡ ਤੇ 2018 ਦੇ ਗੋਲਡਨ ਕੋਸਟ ਗਲਾਸਗੋ ਕੋਮਨਵੈਲਥ ਗੇਮਸ ਵਿਚ ਰਵਿ ਕੁਮਾਰ ਦੇ ਨਾਲ ਮਿਕਸਡ ਟੀਮ ਇਵੇਂਟ ‘ਚ ਬ੍ਰੋਨਜ਼ ਮੈਡਲ ਜਿੱਤਿਆ ਸੀ।
ਪਿਛਲੇ ਸਾਲ ਸਤੰਬਰ ਵਿਚ ਉਸ ਨੇ ਤੇ ਅੰਜੁਮ ਮੋਟ੍ਰਿਲ ਨੇ 2020 ਟੋਕਿਓ ਉਲੰਪਿਕ ਲਈ ਨਿਸ਼ਾਨੇਬਾਜ਼ੀ ਦਾ ਕੋਟਾ ਹਾਸਿਲ ਕੀਤਾ ਸੀ। ਇਸ ਤੋਂ ਪਹਿਲਾਂ ਕੋਮਨਵੈਲਥ ਰਾਉਂਡ ਵਿਚ ਉਹ ਚੌਥੇ ਸਥਾਨ ਤੇ ਰਹੀ ਸੀ।ਇਸ ਰਾਉਂਡ ‘ਚ ਕੁੱਲ 8 ਨਿਸ਼ਾਨੇਬਾਜ ਫਾਈਨਲ ‘ਚ ਪਹੁੰਚੇ ਸੀ।