ਫੀਮੇਲ ਟੀ-20: ਭਾਰਤ ਨੇ ਆਸਟਰੇਲੀਆ ਨੂੰ ਵਰਲਡ ਕੱਪ ‘ਚ ਹਰਾ ਹਾਸਲ ਕੀਤੀ ਵੱਡੀ ਜਿੱਤ
Published : Nov 18, 2018, 2:09 pm IST
Updated : Nov 18, 2018, 2:10 pm IST
SHARE ARTICLE
Female T20: India beat Australia in World Cup
Female T20: India beat Australia in World Cup

ਭਾਰਤੀ ਟੀਮ ਨੇ ਮਹਿਲਾ ਟੀ-20 ਵਰਲਡ ਕੱਪ ਵਿਚ ਤਿੰਨ ਵਾਰ ਦੀ ਚੈਂਪੀਅਨ ਆਸਟਰੇਲੀਆ ਟੀਮ ਨੂੰ 48 ਦੌੜਾਂ ਨਾਲ ਹਰਾ...

ਗਾਯਾਨਾ (ਭਾਸ਼ਾ) : ਭਾਰਤੀ ਟੀਮ ਨੇ ਮਹਿਲਾ ਟੀ-20 ਵਰਲਡ ਕੱਪ ਵਿਚ ਤਿੰਨ ਵਾਰ ਦੀ ਚੈਂਪੀਅਨ ਆਸਟਰੇਲੀਆ ਟੀਮ ਨੂੰ 48 ਦੌੜਾਂ ਨਾਲ ਹਰਾ ਕੇ ਗਰੁੱਪ ਬੀ ਵਿਚ ਸਿਖ਼ਰ ਸਥਾਨ ਹਾਸਲ ਕਰ ਲਿਆ। ਓਪਨਰ ਸਿਮਰਤੀ ਮੰਧਾਨਾ ਨੇ 83 ਅਤੇ ਕਪਤਾਨ ਹਰਮਨਪ੍ਰੀਤ ਕੌਰ ਨੇ 43 ਦੌੜਾਂ ਬਣਾਈਆਂ। ਏਲਿਸੇ ਪੇਰੀ ਨੇ ਤਿੰਨ ਵਿਕੇਟ ਲਏ। ਭਾਰਤੀ ਟੀਮ ਨੇ (ਔਰਤ) ਟੀ-20 ਵਿਸ਼ਵ ਕੱਪ ਵਿਚ ਆਸਟਰੇਲੀਆ ਨੂੰ ਪਹਿਲੀ ਵਾਰ ਹਰਾਇਆ ਹੈ। ਇਸ ਤੋਂ ਪਹਿਲਾਂ ਦੋ ਮੁਕਾਬਲਿਆਂ ਵਿਚ ਆਸਟਰੇਲੀਆ ਜਿੱਤਿਆ ਸੀ।

India winIndia winsਹੁਣ ਸੈਮੀਫਾਈਨਲ ਵਿਚ ਭਾਰਤ ਦਾ ਸਾਹਮਣਾ ਗਰੁੱਪ-ਏ ਵਿਚ ਦੂਜੇ ਸਥਾਨ ‘ਤੇ ਰਹਿਣ ਵਾਲੀ ਟੀਮ ਨਾਲ ਹੋਵੇਗਾ। ਅਜੋਕੇ ਮੈਚ ਵਿਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਦੀ ਹੋਈ ਟੀਮ ਇੰਡੀਆ ਨੇ ਅੱਠ ਵਿਕੇਟ ‘ਤੇ 167 ਦੌੜਾਂ ਬਣਾਈਆਂ। ਜਵਾਬ ਵਿਚ ਆਸਟਰੇਲੀਆ ਦੀ ਟੀਮ 19.4 ਓਵਰ ਵਿਚ ਨੌਂ ਵਿਕੇਟ ‘ਤੇ 119 ਦੌੜਾਂ ਹੀ ਬਣਾ ਸਕੀ। ਚੋਟਿਲ ਏਲਿਸਾ ਹੀਲੀ ਬੈਟਿੰਗ ਲਈ ਨਹੀਂ ਉਤਰ ਸਕੀ। ਏਲਿਸੇ ਪੇਰੀ ਨੇ ਸਭ ਤੋਂ ਜ਼ਿਆਦਾ 39 ਦੌੜਾਂ ਬਣਾਈਆਂ। ਅਨੁਜਾ ਪਾਟਿਲ ਨੇ ਤਿੰਨ ਵਿਕੇਟ ਲਏ।

ਭਾਰਤੀ ਟੀਮ ਟੂਰਨਾਮੈਂਟ ਵਿਚ ਪਹਿਲੀ ਵਾਰ ਲਗਾਤਾਰ ਚਾਰ ਮੈਚ ਜਿੱਤੀ ਹੈ। ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਓਪਨਰ ਤਾਨੀਆ ਭਾਟੀਆ 2 ਦੌੜਾਂ ਬਣਾ ਕੇ ਐਸ਼ਲੇਘ ਗਾਰਡਨਰ ਦੀ ਗੇਂਦ ‘ਤੇ ਲੇਨਿੰਗ ਨੂੰ ਕੈਚ ਥਮਾ ਬੈਠੀ। ਉਸ ਸਮੇਂ ਟੀਮ ਦੇ ਸਕੋਰ ਸਿਰਫ਼ ਪੰਜ ਦੌੜਾਂ ਸੀ। ਇਸ ਤੋਂ ਬਾਅਦ ਸਿਮਰਤੀ ਮੰਧਾਨਾ ਅਤੇ ਜੇਮਿਮਾ ਰੋਡਰੀਗੇਜ਼ ਨੇ ਦੂਜੇ ਵਿਕੇਟ ਲਈ 44 ਦੌੜਾਂ ਬਣਾਈਆਂ। ਰੋਡਰੀਗੇਜ਼ (ਛੇ) ਡੇਲਿਸਾ ਕਿਮਿੰਸ ਦਾ ਸ਼ਿਕਾਰ ਬਣੀ। ਮੰਧਾਨਾ ਨੇ ਕਪਤਾਨ ਹਰਮਨਪ੍ਰੀਤ ਕੌਰ ਦੇ ਨਾਲ ਤੀਜੇ ਵਿਕੇਟ ਦੀਆਂ 68 ਦੌੜਾਂ  ਜੋੜੀਆਂ।

India wins the matchIndia wins the matchਹਰਮਨਪ੍ਰੀਤ ਨੇ 27 ਗੇਂਦਾਂ ‘ਤੇ ਤਿੰਨ ਚੌਕੇ ਅਤੇ ਤਿੰਨ ਛੱਕੇ ਲਗਾਏ। ਮੰਧਾਨਾ ਨੇ 55 ਗੇਂਦਾਂ ਦਾ ਸਾਹਮਣਾ ਕੀਤਾ ਅਤੇ ਨੌਂ ਚੌਕੇ ਅਤੇ ਤਿੰਨ ਛੱਕੇ ਲਗਾਏ। ਟੂਰਨਾਮੈਂਟ ਦੇ ਇਕ ਹੋਰ ਮੈਚ ਵਿਚ ਵੈਸਟਇੰਡੀਜ਼ ਨੇ ਸ਼੍ਰੀਲੰਕਾ ਨੂੰ 83 ਦੌੜਾਂ ਨਾਲ ਹਰਾਇਆ ਅਤੇ ਲਗਾਤਾਰ ਪੰਜਵੀਂ ਵਾਰ ਸੈਮੀਫਾਈਨਲ ਵਿਚ ਜਗ੍ਹਾ ਬਣਾਈ। ਵਿੰਡੀਜ਼ ਦੀ ਇਹ ਲਗਾਤਾਰ ਤੀਜੀ ਜਿੱਤ ਹੈ। ਵੈਸਟਇੰਡੀਜ਼ ਨੇ ਪੰਜ ਵਿਕੇਟ ‘ਤੇ 187 ਦੌੜਾਂ ਬਣਾਈਆਂ। ਓਪਨਰ ਹੇਲੇ ਮੈਥਿਊਜ ਨੇ 62, ਡਾਟਿਨ ਨੇ 49 ਅਤੇ ਕਪਤਾਨ ਸਟੇਫਨੀ ਟੇਲਰ ਨੇ 41 ਦੌੜਾਂ ਬਣਾਈਆਂ।

ਸ਼੍ਰੀਲੰਕਾਈ ਟੀਮ 17.4 ਓਵਰ ਵਿਚ 104 ਦੌੜਾਂ ‘ਤੇ ਸਿਮਟ ਗਈ। ਤੇਜ਼ ਗੇਂਦਬਾਜ ਆਨਿਆ ਸ਼ਰਬਸੋਲ ਦੀ ਹੈਟਰਿਕ (3/11) ਨਾਲ ਇੰਗਲੈਂਡ ਦੀ ਟੀਮ ਵੀ ਸੈਮੀਫਾਇਨਲ ਵਿਚ ਪਹੁੰਚ ਗਈ। ਉਸ ਨੇ ਦੱਖਣ ਅਫ਼ਰੀਕਾ ਨੂੰ 7 ਵਿਕੇਟ ਨਾਲ ਹਰਾਇਆ। ਦੱਖਣ ਅਫ਼ਰੀਕਾ ਨੂੰ 85 ਦੌੜਾਂ ‘ਤੇ ਸਮੇਟਣ ਤੋਂ ਬਾਅਦ ਇੰਗਲੈਂਡ ਨੇ 14.1 ਓਵਰ ਵਿਚ 3 ਵਿਕੇਟ ਗਵਾ ਕੇ ਲਕਸ਼ ਹਾਸਲ ਕਰ ਲਿਆ। ਇੰਗਲੈਂਡ ਲਈ ਸ਼ਿਵਰ ਨੇ ਵੀ ਤਿੰਨ ਵਿਕੇਟ ਝਟਕੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement