ਇੰਗਲੈਂਡ ਵਰਲਡ ਕੱਪ ਦੌਰੇ ਦੌਰਾਨ ਭਾਰਤੀ ਟੀਮ ਵਲੋਂ ਰੱਖੀਆਂ ਗਈਆਂ ਕੁਝ ਮੰਗਾਂ
Published : Oct 30, 2018, 1:14 pm IST
Updated : Oct 30, 2018, 1:14 pm IST
SHARE ARTICLE
Some demands placed by the Indian team during the England World Cup tour
Some demands placed by the Indian team during the England World Cup tour

ਇੰਗਲੈਂਡ ਵਿਚ ਕ੍ਰਿਕੇਟ ਵਰਲਡ ਕੱਪ ਦੇ ਸ਼ੁਰੂ ਹੋਣ ਵਿਚ ਕਰੀਬ ਸੱਤ ਮਹੀਨੇ ਬਾਕੀ ਹਨ। ਅਜਿਹੇ ਵਿਚ ਭਾਰਤੀ ਟੀਮ ਵੀ ਇਸ ਦੀਆਂ ਤਿਆਰੀਆਂ ਪੁਖਤਾ ਕਰਨ...

ਨਵੀਂ ਦਿੱਲੀ (ਭਾਸ਼ਾ) : ਇੰਗਲੈਂਡ ਵਿਚ ਕ੍ਰਿਕੇਟ ਵਰਲਡ ਕੱਪ ਦੇ ਸ਼ੁਰੂ ਹੋਣ ਵਿਚ ਕਰੀਬ ਸੱਤ ਮਹੀਨੇ ਬਾਕੀ ਹਨ। ਅਜਿਹੇ ਵਿਚ ਭਾਰਤੀ ਟੀਮ ਵੀ ਇਸ ਦੀਆਂ ਤਿਆਰੀਆਂ ਪੁਖਤਾ ਕਰਨ ਵਿਚ ਜੁਟੀ ਹੋਈ ਹੈ। ਇਸ ਕ੍ਰਮ ਵਿਚ ਉਸ ਨੇ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਦੇ ਸਾਹਮਣੇ ਕੁਝ ਮੰਗਾਂ ਰੱਖੀਆਂ ਹਨ। ਹਾਲ ਹੀ ਵਿਚ ਹੈਦਰਾਬਾਦ ਵਿਚ ਹੋਈ ਸਮੀਖਿਆ ਬੈਠਕ ਵਿਚ ਸੀਓਏ ਨੂੰ ਕਿਹਾ ਗਿਆ ਕਿ ਵਿਸ਼ਵ ਕੱਪ ਦੇ ਦੌਰਾਨ ਖਿਡਾਰੀਆਂ ਨੂੰ ਅਪਣੀਆਂ ਪਤਨੀਆਂ ਨੂੰ ਨਾਲ ਰੱਖਣ ਦੀ ਇਜਾਜ਼ਤ ਦਿਤੀ ਜਾਵੇ।

BCCIBCCIਸੜਕ ਆਵਾਜਾਈ ਦੀ ਜਗ੍ਹਾ ਟ੍ਰੇਨ ‘ਚ ਸਫ਼ਰ ਕਰਨ ਦੀ ਛੂਟ ਦਿਤੀ ਜਾਵੇ। ਨਾਲ ਹੀ ਹੋਰ ਫਲਾਂ ਦੇ ਨਾਲ ਨਾਸ਼ਤੇ ਵਿਚ ਕੇਲੇ ਦੀ ਵਿਵਸਥਾ ਜ਼ਰੂਰ ਕੀਤੀ ਜਾਵੇ। ਕੁਝ ਮਹੀਨੇ ਪਹਿਲਾਂ ਭਾਰਤੀ ਟੀਮ ਨੇ ਇੰਗਲੈਂਡ ਵਿਚ ਅਪਣੇ ਦੌਰੇ ਦੀ ਸ਼ੁਰੂਆਤ ਤਾਂ ਟੀ-20 ਸੀਰੀਜ਼ ਦੀ ਜਿੱਤ ਦੇ ਨਾਲ ਕੀਤੀ ਸੀ ਪਰ ਉਸ ਤੋਂ ਬਾਅਦ ਉਹ ਵਨਡੇ ਅਤੇ ਟੈਸਟ ਦੋਵੇਂ ਸੀਰੀਜ਼ ਹਾਰ ਗਈ। ਉਸੇ ਦੌਰੇ ਨੂੰ ਲੈ ਕੇ ਕੁਝ ਦਿਨ ਪਹਿਲਾਂ ਹੈਦਰਾਬਾਦ ਵਿਚ ਸਮੀਖਿਆ ਬੈਠਕ ਹੋਈ ਸੀ। 

ਬੈਠਕ ਵਿਚ ਕਪਤਾਨ ਵਿਰਾਟ ਕੋਹਲੀ ਤੋਂ ਇਲਾਵਾ  ਉਪ ਕਪਤਾਨ ਅਜਿੰਕਿਆ ਰਿਹਾਣੇ, ਰੋਹਿਤ ਸ਼ਰਮਾ, ਕੋਚ ਰਵੀ ਸ਼ਾਸਤਰੀ ਅਤੇ ਮੁੱਖ ਚੋਣ ਕਰਤਾ ਐਮਐਸਕੇ ਪ੍ਰਸਾਦ ਵੀ ਮੌਜੂਦ ਸਨ। ਸੂਤਰਾਂ ਦੇ ਮੁਤਾਬਕ, ਟੀਮ ਵਲੋਂ ਜਦੋਂ ਫਲਾਂ ਵਿਚ ਕੇਲੇ ਦੀ ਮੰਗ ਕੀਤੀ ਗਈ ਤਾਂ ਸੀਓਏ ਦੇ ਮੈਂਬਰ ਹੈਰਾਨ ਰਹਿ ਗਏ। ਖ਼ਬਰ ਦੇ ਮੁਤਾਬਕ, ਇੰਗਲੈਂਡ ਕ੍ਰਿਕੇਟ ਬੋਰਡ ਦੌਰੇ ਦੇ ਸਮੇਂ ਭਾਰਤੀ ਟੀਮ ਨੂੰ ਉਨ੍ਹਾਂ ਦੀ ਪਸੰਦ ਦੇ ਮੁਤਾਬਕ ਫਲ ਮੁਹੱਈਆ ਕਰਵਾਉਣ ਵਿਚ ਅਸਫ਼ਲ ਰਿਹਾ ਸੀ।

ਹਾਲਾਂਕਿ, ਖਿਡਾਰੀਆਂ ਦੀ ਮੰਗ ‘ਤੇ ਸੀਓਏ ਨੇ ਕਿਹਾ ਕਿ ਬੀਸੀਸੀਆਈ ਦੇ ਖ਼ਰਚੇ ‘ਤੇ ਕੇਲੇ ਖ਼ਰੀਦਣ ਲਈ ਟੀਮ ਮੈਨੇਜਰ ਨੂੰ ਦੱਸਿਆ ਜਾਣਾ ਚਾਹੀਦਾ ਸੀ। ਭਾਰਤੀ ਟੀਮ ਨੇ ਸੀਓਏ ਨੂੰ ਕਿਹਾ ਕਿ ਖਿਡਾਰੀਆਂ ਦੇ ਠਹਿਰਣ ਲਈ ਅਜਿਹੇ ਹੋਟਲ ਬੁੱਕ ਕੀਤੇ ਜਾਣ, ਜਿਨ੍ਹਾਂ ਵਿਚ ਇਕ ਵਿਵਸਥਿਤ ਜਿਮ ਹੋਵੇ। ਇਸ ਤੋਂ ਇਲਾਵਾ ਦੌਰੇ ਦੇ ਦੌਰਾਨ ਪਤਨੀਆਂ ਨੂੰ ਨਾਲ ਰੱਖਣ ਸਬੰਧੀ ਪ੍ਰੋਟੋਕਾਲ ਨੂੰ ਲੈ ਕੇ ਵੀ ਚਰਚਾ ਹੋਈ। ਇਸ ਮੰਗ ‘ਤੇ ਸੀਓਏ ਨੇ ਭਾਰਤੀ ਟੀਮ ਕਿਹਾ ਕਿ ਉਹ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਟੀਮ ਦੇ ਸਾਰੇ ਮੈਬਰਾਂ ਤੋਂ ਲਿਖਤੀ ਰੂਪ ਵਿਚ ਸਹਿਮਤੀ ਮੰਗੇਗਾ।

ਸੀਓਏ ਦੀ ਮੈਂਬਰ ਡਾਇਨਾ ਇਡੁਲਜੀ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਇਸ ਮਾਮਲੇ ਵਿਚ ਜਲਦਬਾਜ਼ੀ ‘ਚ ਕੋਈ ਫ਼ੈਸਲਾ ਨਹੀਂ ਲਿਆ ਜਾਵੇਗਾ। ਸੀਓਏ ਭਾਰਤੀ ਟੀਮ ਦੀ ਵਰਲਡ ਕੱਪ ਦੇ ਦੌਰਾਨ ਟ੍ਰੇਨ ‘ਤੇ ਸਫ਼ਰ ਕਰਨ ਦੇਣ ਦੀ ਮੰਗ ‘ਤੇ ਵੀ ਹੈਰਾਨ ਹੋਇਆ। ਹਾਲਾਂਕਿ, ਇਸ ਮੁੱਦੇ ‘ਤੇ ਕੋਹਲੀ ਐਂਡ ਕੰਪਨੀ ਦੀ ਦਲੀਲ ਸੀ ਕਿ ਇਹ ਸੁਰੱਖਿਅਤ ਵੀ ਹੋਵੇਗਾ ਅਤੇ ਇਸ ਤੋਂ ਸਮੇਂ ਦੀ ਵੀ ਬਚਤ ਹੋਵੇਗੀ। ਖ਼ਬਰ ਦੇ ਮੁਤਾਬਕ, ਸੀਓਏ ਪਹਿਲਾਂ ਤਾਂ ਇਸ ਤੋਂ ਸਹਿਮਤ ਨਹੀਂ ਹੋਏ, ਕਿਉਂਕਿ ਉਹ ਖਿਡਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਸੀ

ਪਰ ਕੋਹਲੀ ਨੇ ਦੱਸਿਆ ਕਿ ਇੰਗਲੈਂਡ ਦੀ ਟੀਮ ਟ੍ਰੇਨ ‘ਤੇ ਹੀ ਸਫਰ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਟ੍ਰੇਨ ਦਾ ਇਕ ਕੰਪਾਰਟਮੈਂਟ ਬੁੱਕ ਕਰਾ ਲਿਆ ਜਾਵੇ। ਇਸ ‘ਤੇ ਸੀਓਏ ਨੇ ਕਿਹਾ ਕਿ ਜੇਕਰ ਕੁਝ ਵੀ ਅਣ-ਉਚਿਤ ਹੁੰਦਾ ਹੈ ਤਾਂ ਇਸ ਦੇ ਲਈ ਨਾ ਤਾਂ ਅਨੁਸ਼ਾਸਕਾਂ ਦੀ ਕਮੇਟੀ ਅਤੇ ਨਾ ਹੀ ਬੀਸੀਸੀਆਈ ਜ਼ਿੰਮੇਵਾਰ ਹੋਵੇਗਾ। ਅਸਲ ਵਿਚ, ਸੀਓਏ ਇਸ ਤੋਂ ਵੀ ਚਿੰਤਤ ਸੀ, ਕਿਉਂਕਿ ਭਾਰਤੀ ਪ੍ਰਸ਼ੰਸਕ ਵੀ ਇਨ੍ਹਾਂ ਟਰੇਨਾਂ ਤੋਂ ਹੀ ਸਫਰ ਕਰਦੇ ਹਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement