
ਆਈਪੀਐਲ ਵਿਚ ਪੰਜ ਵਾਰ ਚੈਂਪੀਅਨ ਰਹੀ ਮੁੰਬਈ ਇੰਡੀਅਨਜ਼ ਨੇ ਇਹ ਸਾਬਤ...
ਨਵੀਂ ਦਿੱਲੀ: ਆਈਪੀਐਲ ਵਿਚ ਪੰਜ ਵਾਰ ਚੈਂਪੀਅਨ ਰਹੀ ਮੁੰਬਈ ਇੰਡੀਅਨਜ਼ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਵਿਸ਼ਵ ਕ੍ਰਿਕਟ ਦੇ ਸਭ ਤੋਂ ਸਫ਼ਲ ਕਲੱਬਾਂ ਵਿਚੋਂ ਇਕ ਹੈ। ਟੀਮ ਵਿਚ ਨਿਸ਼ਚਿਤ ਰੂਪ ਵਿਚ ਰੋਹਿਤ ਸ਼ਰਮਾ, ਜਸਪ੍ਰੀਤ ਬੁਮਰਾਹ, ਹਾਰਦਿਕ ਪਾਂਡੇ ਅਤੇ ਕੀਰੋਨ ਪੋਲਾਰਡ ਵਰਗੇ ਵੱਡੇ ਖਿਡਾਰੀ ਹਨ, ਪਰ ਜਿਸ ਤਰ੍ਹਾਂ ਨਵੇਂ ਖਿਡਾਰੀਆਂ ਨੇ ਟੀਮ ਲਈ ਪ੍ਰਦਰਸ਼ਨ ਕੀਤਾ ਹੈ, ਉਹ ਵੀ ਦੇਖਣ ਲਾਇਕ ਹਨ, ਇਸ਼ਾਨ ਕਿਸ਼ਨ ਅਤੇ ਸੁੂਰਯਕੁਮਾਰ ਵਰਗੇ ਖਿਡਾਰੀ ਇਸਦੀ ਉਦਾਹਰਨ ਹਨ।
IPL 2021
ਝਾਰਖੰਡ ਦੀ ਟੀਮ ਦੇ ਕਪਤਾਨ ਇਸ਼ਾਨ ਕਿਸ਼ਨ ਅਤੇ ਸੁਰਯਕੁਮਾਰ ਯਾਦਵ ਦਾ ਮੰਨਣਾ ਹੈ ਕਿ ਮੁੰਬਈ ਇੰਡੀਅਨਜ਼ ਨਾ ਸਿਰਫ਼ ਇਕ ਕ੍ਰਿਕਟ ਕਲੱਬ ਹੈ, ਸਗੋਂ ਇਕ ਫਿਨੀਸ਼ਿੰਗ ਸਕੂਲ ਹੈ। ਯੂਏਈ ਵਿਚ ਖੇਡਿਆ ਗਿਆ ਆਈਪੀਐਲ ਦਾ 13ਵਾਂ ਐਡੀਸ਼ਨ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਮੁੰਬਈ ਇੰਡੀਅਨਜ਼ ਦੀ ਟੀਮ ਨਾ ਕੇਵਲ ਰੋਹਿਤ ਸ਼ਰਮਾ ਡੀ ਕਾਕ ਅਤੇ ਪੋਲਾਰਡ ਵਰਗੇ ਅੰਤਰਰਾਸ਼ਟਰੀ ਖਿਡਾਰੀਆਂ ਉਤੇ ਨਿਰਭਰ ਸੀ, ਸਗੋਂ ਇਸ਼ਾਨ ਕਿਸ਼ਨ ਅਤੇ ਸੁੂਰਯਕੁਮਾਰ ਵਰਗੇ ਨਵੇਂ ਖਿਡਾਰੀ ਵੀ ਟੀਮ ਦੀ ਪਸੰਦ ਸਨ।
Mumbai Indians
ਝਾਰਖੰਡ ਦੇ ਇਸ਼ਾਨ ਨੇ ਪਿਛਲੇ ਸੀਜਨ ਵਿੱਚ 14 ਮੈਚਾਂ ਵਿੱਚ ਮੁੰਬਈ ਲਈ ਸਭ ਤੋਂ ਜ਼ਿਆਦਾ 516 ਰਨ ਬਣਾਏ ਸਨ। ਜਦੋਂ ਕਿ ਸੁਰਯਕੁਮਾਰ ਯਾਦਵ ਨੇ 16 ਮੈਚਾਂ ਵਿੱਚ 480 ਰਨ ਬਣਾਏ। ਇਨ੍ਹਾਂ ਦੇ ਸ਼ਾਂਤ ਸੁਭਾਅ ਦੇ ਕਾਰਨ ਕਈਂ ਸਾਬਕਾ ਕ੍ਰਿਕਟਰਾਂ ਨੇ ਟੀਮ ਇੰਡੀਆ ਦੇ ਆਸਟ੍ਰੇਲੀਆ ਦੌਰੇ ‘ਚ ਕੁਝ ਓਵਰਾਂ ਲਈ ਇਨ੍ਹਾਂ ਨੂੰ ਟੀਮ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਸੀ। ਹਾਲਾਂਕਿ ਸੁਰਯਕੁਮਾਰ ਨੂੰ ਆਸਟ੍ਰੇਲੀਆ ਦੌਰੇ ਵਿੱਚ ਟੀਮ ‘ਚ ਸ਼ਾਮਲ ਨਹੀਂ ਕੀਤਾ ਗਿਆ।
Mumbai Indians
ਪਰ ਇਨ੍ਹਾਂ ਦੇ ਪ੍ਰਦਰਸ਼ਨ ਅਤੇ ਸਾਬਕਾ ਕ੍ਰਿਕਟਰਾਂ ਦੀ ਤਾਰੀਫ ਦਾ ਹੀ ਨਤੀਜਾ ਹੈ ਕਿ ਇਸ਼ਾਨ ਅਤੇ ਸੁਰਯਕੁਮਾਰ ਨੂੰ ਇੰਗਲੈਂਡ ਦੇ ਭਾਰਤ ਦੌਰੇ ‘ਚ ਟੀ-20 ਸੀਰੀਜ ਲਈ ਟੀਮ ਇੰਡੀਆ ਦਾ ਹਿੱਸਾ ਬਣਾਇਆ ਗਿਆ ਹੈ। ਇਸਤੋਂ ਬਾਅਦ ਦੋਨਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਮੁੰਬਈ ਇੰਡੀਅਨਜ਼ ਇੱਕ ਫਿਨੀਸਿੰਗ ਸਕੂਲ ਹੈ ਅਤੇ ਨੈਸ਼ਨਲ ਟੀਮ ਲਈ ਖਿਡਾਰੀਆਂ ਨੂੰ ਤਿਆਰ ਕਰਦਾ ਹੈ। ਦੋਨਾਂ ਵਲੋਂ ਮੁੰਬਈ ਇੰਡੀਅਨਜ਼ ਦੇ ਨਾਲ ਆਪਣੇ ਸਫਰ ਉੱਤੇ ਵਿਸਥਾਰ ਨਾਲ ਚਰਚਾ ਕੀਤੀ ਹੈ।