
ਕ੍ਰਿਕਟਰ ਦੇ ਪਿਤਾ ਪਿਛਲੇ ਸੰਮੇ ਸਮੇਂ ਤੋਂ ਸਨ ਬੀਮਾਰ
ਨਵੀਂ ਦਿੱਲੀ : ਭਾਰਤੀ ਟੀਮ ਫਿਲਹਾਲ ਆਸਟ੍ਰੇਲੀਆ ਖਿਲਾਫ ਚਾਰ ਮੈਚਾਂ ਦੀ ਟੈਸਟ ਸੀਰੀਜ਼ 'ਚ ਰੁੱਝੀ ਹੋਈ ਹੈ। ਨਾਗਪੁਰ ਵਿੱਚ ਖੇਡੇ ਗਏ ਪਹਿਲੇ ਟੈਸਟ ਵਿੱਚ ਭਾਰਤ ਨੇ ਇੱਕ ਪਾਰੀ ਅਤੇ 132 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਇਸ ਦੇ ਨਾਲ ਹੀ ਦਿੱਲੀ 'ਚ ਹੋਏ ਮੈਚ 'ਚ ਟੀਮ ਇੰਡੀਆ ਨੇ 6 ਵਿਕਟਾਂ ਨਾਲ ਜਿੱਤ ਦਰਜ ਕੀਤੀ। ਉਮੇਸ਼ ਯਾਦਵ ਵੀ ਟੀਮ ਦਾ ਹਿੱਸਾ ਹਨ ਪਰ ਉਨ੍ਹਾਂ ਨੂੰ ਪਹਿਲੇ ਦੋ ਮੈਚਾਂ ਵਿੱਚ ਖੇਡਣ ਦਾ ਮੌਕਾ ਨਹੀਂ ਮਿਲਿਆ।
ਇਹ ਵੀ ਪੜ੍ਹੋ: ਲੁਧਿਆਣਾ ਪੁਲਿਸ ਦੀ ਵੱਡੀ ਕਾਰਵਾਈ, ਅੰਤਰਰਾਜੀ ਵਾਹਨ ਚੋਰ ਗਿਰੋਹ ਨੂੰ ਕੀਤਾ ਕਾਬੂ
ਹੁਣ ਉਮੇਸ਼ ਯਾਦਵ ਨਾਲ ਜੁੜੀ ਇੱਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਉਮੇਸ਼ ਯਾਦਵ ਦੇ ਪਿਤਾ ਤਿਲਕ ਯਾਦਵ ਦਾ 74 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਤਿਲਕ ਯਾਦਵ ਪਿਛਲੇ ਕੁਝ ਮਹੀਨਿਆਂ ਤੋਂ ਬਿਮਾਰ ਸਨ, ਜਿਸ ਕਾਰਨ ਉਨ੍ਹਾਂ ਦਾ ਇਲਾਜ ਨਾਗਪੁਰ ਦੇ ਇਕ ਨਿੱਜੀ ਹਸਪਤਾਲ 'ਚ ਚੱਲ ਰਿਹਾ ਸੀ। ਹਾਲਤ ਨਾ ਸੁਧਰਨ 'ਤੇ ਉਹਨਾਂ ਨੂੰ ਘਰ ਲਿਆਂਦਾ ਗਿਆ, ਜਿੱਥੇ ਬੁੱਧਵਾਰ ਸ਼ਾਮ ਉਹਨਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਮਹਿਲਾ ਟੀ-20 ਵਿਸ਼ਵ ਕੱਪ ਦਾ ਸੈਮੀਫਾਈਨਲ ਅੱਜ, ਭਾਰਤ ਤੇ ਆਸਟ੍ਰੇਲੀਆ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ
ਤਿਲਕ ਯਾਦਵ ਆਪਣੀ ਜਵਾਨੀ ਵਿੱਚ ਇੱਕ ਮਸ਼ਹੂਰ ਪਹਿਲਵਾਨ ਸਨ। ਉਹ ਉੱਤਰ ਪ੍ਰਦੇਸ਼ ਦੇ ਪਦਰੂਨਾ ਜ਼ਿਲ੍ਹੇ ਦੇ ਪਿੰਡ ਪੋਕਰਭਿੰਡਾ ਦੇ ਰਹਿਣ ਵਾਲੇ ਸਨ। ਤਿਲਕ ਯਾਦਵ ਆਪਣੇ ਪਿੱਛੇ ਇੱਕ ਵੱਡਾ ਪਰਿਵਾਰ ਛੱਡ ਗਏ ਹਨ। ਤਿਲਕ ਯਾਦਵ ਦੇ ਤਿੰਨ ਬੇਟੇ ਕਮਲੇਸ਼, ਕ੍ਰਿਕਟਰ ਉਮੇਸ਼, ਰਮੇਸ਼ ਅਤੇ ਇਕ ਬੇਟੀ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਨਾਗਪੁਰ ਜ਼ਿਲ੍ਹੇ ਦੇ ਕੋਲਾਰ ਨਦੀ ਘਾਟ 'ਤੇ ਕੀਤਾ ਗਿਆ।