ਵਿਸ਼ਵ ਕੱਪ 2019 : ਸ਼ਮੀ ਨੇ ਹੈਟਰਿਕ 'ਤੇ ਕਿਹਾ, ਮਾਹੀ ਨੇ ਕਿਹਾ 'ਯਾਰਕਰ ਸੁੱਟੋ'
Published : Jun 23, 2019, 7:03 pm IST
Updated : Jun 23, 2019, 7:03 pm IST
SHARE ARTICLE
Mohammed Shami on hat-trick: Mahi bhai said, 'bowl a yorker'
Mohammed Shami on hat-trick: Mahi bhai said, 'bowl a yorker'

ਚੇਤਨ ਸ਼ਰਮਾ ਤੋਂ ਬਾਅਦ ਵਿਸ਼ਵ ਕੱਪ 'ਚ ਹੈਟ੍ਰਿਕ ਲੈਣ ਵਾਲੇ ਦੂਜੇ ਭਾਰਤੀ ਗੇਂਦਬਾਜ਼ ਬਣੇ ਮੁਹੰਮਦ ਸ਼ਮੀ

ਸਾਉਥਮਪਟਨ : ਮੁਹੰਮਦ ਸ਼ਮੀ ਨੇ ਕਿਹਾ ਕਿ ਅਫ਼ਗ਼ਾਨਿਸਤਾਨ ਵਿਰੁਧ ਭਾਰਤ ਦੇ ਰੋਮਾਂਚਕ ਵਿਸ਼ਵ ਕੱਪ 2019 ਦੇ ਮੁਕਾਬਲੇ ਦੌਰਾਨ ਮਹਿੰਦਰ ਸਿੰਘ ਧੋਨੀ ਨੇ ਸਲਾਹ ਦਿਤੀ ਸੀ ਕਿ ਉਹ ਹੈਟ੍ਰਿਕ ਗੇਂਦ 'ਚ ਯਾਰਕਰ ਕਰਾਉਣ ਅਤੇ ਉਨ੍ਹਾਂ ਨੇ ਵੀ ਅਜਿਹਾ ਹੀ ਕਰਨ ਬਾਰੇ ਸੋਚਿਆ ਸੀ। ਉਹ ਚੇਤਨ ਸ਼ਰਮਾ ਤੋਂ ਬਾਅਦ ਵਿਸ਼ਵ ਕੱਪ 'ਚ ਹੈਟ੍ਰਿਕ ਲੈਣ ਵਾਲੇ ਦੂਜੇ ਭਾਰਤੀ ਗੇਂਦਬਾਜ਼ ਬਣ ਗਏ ਹਨ। 1987 ਵਿਸ਼ਵ ਕੱਪ 'ਚ ਚੇਤਨ ਸ਼ਰਮਾ ਨੇ ਨਿਊਜ਼ੀਲੈਂਡ ਵਿਰੁਧ ਇਹ ਹੈਟ੍ਰਿਕ ਹਾਸਲ ਕੀਤੀ ਸੀ।


50 ਓਵਰਾਂ ਦੇ ਵਿਸ਼ਵ ਕੱਪ ਦੇ ਇਤਿਹਾਸ 'ਚ ਇਹ 10ਵੀਂ ਹੈਟ੍ਰਿਕ ਹੈ। ਸ਼ਮੀ ਨੇ 40 ਓਵਰ 'ਚ ਚਾਰ ਵਿਕਟ ਝਟਕਾਉਣ ਦੇ ਬਾਅਦ ਪੱਤਰਕਾਰਾਂ ਨੂੰ ਕਿਹਾ, ''ਰਣਨੀਤੀ ਸੌਖੀ ਸੀ ਅਤੇ ਉਹ ਯਾਰਕਰ ਕਰਾਉਣ ਦੀ ਸੀ। ਇਥੋਂ ਤਕ ਕਿ ਮਾਹੀ ਭਰਾ ਨੇ ਵੀ ਇਸੇ ਦਾ ਸੁਝਾਅ ਦਿਤਾ। ਉਨ੍ਹਾਂ ਕਿਹਾ, ''ਹੈਟ੍ਰਿਕ ਇਕ ਸ਼ਾਨਦਾਰ ਉਪਲਬਧੀ ਹੈ ਅਤੇ ਤੁਹਾਨੂੰ ਇਸ ਲਈ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਇਸ ਲਈ ਮੈਂ ਉਹੀ ਕੀਤਾ ਜੋ ਉਨ੍ਹਾਂ ਨੇ ਕਿਹਾ ਸੀ।''


ਭੁਵਨੇਸ਼ਵਰ ਕੁਮਾਰ ਦੀ ਹੈਮਸਟ੍ਰਿੰਗ ਜਕੜਨ ਕਾਰਨ ਸ਼ਮੀ ਨੂੰ ਇਸ ਮੈਚ 'ਚ ਖੇਡਣ ਦਾ ਮੌਕਾ ਮਿਲਿਆ ਅਤੇ ਬੰਗਾਲ ਦੇ ਇਸ ਤੇਜ਼ ਗੇਂਦਬਾਜ਼ ਨੇ ਮੰਨਿਆ ਕਿ ਉਹ ਖ਼ੁਸ਼ਕਿਸਮਤ ਰਹੇ ਕਿ ਉਨ੍ਹਾਂ ਨੂੰ ਖੇਡਣ ਵਾਲੇ 11 ਖਿਡਾਰੀਆਂ 'ਚ ਸ਼ਾਮਲ ਕੀਤਾ ਗਿਆ। ਜਿੱਥੇ ਤਕ ਹੈਟ੍ਰਿਕ ਦੀ ਗੱਲ ਹੈ ਤਾਂ ਵਿਸ਼ਵ ਕੱਪ 'ਚ ਇਹ ਦੁਰਲਭ ਹੀ ਹੈ। ਮੈਂ ਬਹੁਤ ਖੁਸ਼ ਹਾਂ।''


ਸ਼ਮੀ ਨੇ ਕਿਹਾ ਕਿ, ''ਅੰਤਮ ਓਵਰ 'ਚ ਸੋਚਣ ਦਾ ਸਮਾਂ ਨਹੀਂ ਸੀ ਅਤੇ ਟੀਚਾ ਇਹੀ ਸੀ ਕਿ ਰਣਨੀਤੀ ਦੇ ਹਿਸਾਬ ਨਾਲ ਖੇਡਿਆ ਜਾਵੇ। ਮੈਂ ਬੱਲੇਬਾਜ਼ ਦਾ ਦਿਮਾਗ਼ ਪੜ੍ਹਨ ਦੀ ਕੋਸ਼ਿਸ਼ ਕਰਨ ਦੀ ਥਾਂ ਅਪਣੀ ਰਣਨੀਤੀ ਦਾ ਪਾਲਣ ਕਰਨਾ ਚਾਹੁੰਦਾ ਸੀ।''

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement