
ਬ੍ਰਿਟਿਸ਼ ਪਾਵਰਲਿਫਟਰ ਨੇ 120 ਕਿਲੋਗ੍ਰਾਮ ਭਾਰ ਵਰਗ ਵਿਚ ਚੁਕਿਆ 386 ਕਿਲੋਗ੍ਰਾਮ (851 ਪੌਂਡ) ਭਾਰ
ਮਾਲਟਾ: ਆਈ.ਪੀ.ਐਫ. ਵਿਸ਼ਵ ਕਲਾਸਿਕ ਓਪਨ ਪਾਵਰਲਿਫਟਿੰਗ ਚੈਂਪੀਅਨਸ਼ਿਪ ਵਿਚ ਬ੍ਰਿਟਿਸ਼ ਪਾਵਰਲਿਫਟਰ ਇੰਦਰਰਾਜ ਸਿੰਘ ਢਿੱਲੋਂ ਨੇ ਡੈੱਡਲਿਫਟ ਰਿਕਾਰਡ ਕਾਇਮ ਕੀਤਾ ਹੈ। "ਬ੍ਰਿਟਿਸ਼ ਵਾਰੀਅਰ" ਵਜੋਂ ਵੀ ਜਾਣੇ ਜਾਂਦੇ ਇੰਦਰਰਾਜ ਸਿੰਘ ਨੇ 120 ਕਿਲੋਗ੍ਰਾਮ ਭਾਰ ਵਰਗ ਵਿਚ ਹਿੱਸਾ ਲਿਆ ਅਤੇ 386 ਕਿਲੋਗ੍ਰਾਮ (851 ਪੌਂਡ) ਭਾਰ ਚੁੱਕ ਕੇ ਇਕ ਨਵਾਂ ਆਈ.ਪੀ.ਐਫ. ਵਰਲਡ ਰਿਕਾਰਡ ਰਾਅ ਡੈੱਡਲਿਫਟ ਕਾਇਮ ਕੀਤਾ ਹੈ।
ਇਹ ਵੀ ਪੜ੍ਹੋ: ਕਾਂਗਰਸ ਦੀ ‘ਭਾਰਤ ਜੋੜੋ’ ਅਤੇ ਭਾਜਪਾ ਦੀ ‘ਭਾਰਤ ਤੋੜੋ’ ਵਿਚਾਰਧਾਰਾ ਵਿਚਾਲੇ ਲੜਾਈ ਜਾਰੀ: ਰਾਹੁਲ ਗਾਂਧੀ
17 ਜੂਨ ਨੂੰ ਵੈਲੇਟਾ, ਮਾਲਟਾ ਵਿਚ ਕਰਵਾਈ ਗਈ ਚੈਂਪੀਅਨਸ਼ਿਪ ਦੇ ਮੁਕਾਬਲੇ ਕਾਫ਼ੀ ਦਿਲਚਸਪ ਰਹੇ। ਇੰਦਰਰਾਜ ਸਿੰਘ ਢਿੱਲੋਂ ਨੇ ਪਿਛਲੇ ਆਈ.ਪੀ.ਐਫ. ਵਿਸ਼ਵ ਰਿਕਾਰਡ ਨੂੰ 0.5 ਕਿਲੋਗ੍ਰਾਮ (1.1 ਪੌਂਡ) ਨਾਲ ਤੋੜਿਆ ਹੈ। ਪਿਛਲਾ ਰਿਕਾਰਡ ਬ੍ਰਾਈਸ ਕ੍ਰਾਵਜ਼ਿਕ ਦੇ ਕੋਲ ਸੀ, ਜਿਸ ਨੇ 2021 ਆਈ.ਪੀ.ਐਫ. ਵਿਸ਼ਵ ਕਲਾਸਿਕ ਪਾਵਰਲਿਫਟਿੰਗ ਚੈਂਪੀਅਨਸ਼ਿਪ ਵਿਚ 385.5 ਕਿਲੋਗ੍ਰਾਮ (849.9 ਪੌਂਡ) ਭਾਰ ਚੁਕਿਆ ਸੀ।