
25 ਜੂਨ ਤਕ ਡਰੋਨ 'ਤੇ ਰਹੇਗੀ ਪਾਬੰਦੀ
ਚੰਡੀਗੜ੍ਹ: ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਭਲਕੇ 24 ਜੂਨ ਨੂੰ ਚੰਡੀਗੜ੍ਹ ਆਉਣਗੇ। ਉਨ੍ਹਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਪੁਲਿਸ ਵਿਭਾਗ ਵਲੋਂ ਅੱਜ ਯਾਨੀ 23 ਜੂਨ ਨੂੰ ਅਭਿਆਸ ਕਰਵਾਇਆ ਜਾ ਰਿਹਾ ਹੈ। ਇਸ ਸਮੇਂ ਦੌਰਾਨ ਸ਼ਹਿਰ ਦੀਆਂ ਕੁੱਝ ਸੜਕਾਂ 'ਤੇ ਆਵਾਜਾਈ ਨੂੰ ਡਾਇਵਰਟ/ਸੀਮਿਤ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਕਾਲੀ ਬਾਡੀ ਲਾਈਟ ਪੁਆਇੰਟ, ਸੈਕਟਰ 31/32-46/47 ਚੌਕ, ਸੈਕਟਰ 32/33-45/46 ਚੌਕ ਅਤੇ 33/34-44/45 ਚੌਕ ’ਤੇ ਸ਼ਾਂਤੀ ਮਾਰਗ ਅਤੇ ਸੈਕਟਰ 33/34-44/45 ਚੌਕ ਤੋਂ ਸਰੋਵਰ ਮਾਰਗ ’ਤੇ 33/34 ਲਾਈਟ ਪੁਆਇੰਟ ਨੂੰ ਡਾਇਵਰਜ਼ਨ ਜਾਂ ਆਵਾਜਾਈ ਸੀਮਤ ਕਰਨ ਲਈ ਮਾਰਕ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਅਬੋਹਰ 'ਚ ਬ੍ਰੇਕ ਨਾ ਲੱਗਣ ਕਾਰਨ ਪਲਟਿਆ ਟਰੈਕਟਰ, ਨੌਜਵਾਨ ਦੀ ਹੋਈ ਮੌਤ
ਇਸ ਤੋਂ ਇਲਾਵਾ ਸੈਕਟਰ-34 ਸਥਿਤ ਪ੍ਰਦਰਸ਼ਨੀ ਮੈਦਾਨ ਨੇੜੇ ਕੁੱਝ ਸੜਕਾਂ ’ਤੇ ਟਰੈਫਿਕ ਨੂੰ ਡਾਇਵਰਟ ਕੀਤਾ ਜਾਵੇਗਾ। ਇਥੇ ਰੱਖਿਆ ਮੰਤਰੀ ਦੀ ਮੀਟਿੰਗ ਹੋਵੇਗੀ। ਇਸ ਦੌਰਾਨ ਨਿਊ ਲੇਬਰ ਚੌਕ (ਸੈਕਟਰ 33/34-20/21 ਚੌਕ) ਤੋਂ ਬੁੜੈਲ ਚੌਕ (ਸੈਕਟਰ 33/34-44/45 ਚੌਕ) ਤੋਂ ਸਰੋਵਰ ਮਾਰਗ, ਸੈਕਟਰ 33/34 ਲਾਈਟ ਪੁਆਇੰਟ ਤੋਂ ਗੁਰਦੁਆਰਾ ਸਾਹਿਬ ਤਕ ਆਵਾਜਾਈ ਪ੍ਰਭਾਵਿਤ ਹੋਵੇਗੀ। ਸੈਕਟਰ 34 ਦੀਆਂ ਕੁੱਝ ਅੰਦਰੂਨੀ ਸੜਕਾਂ ’ਤੇ ਵੀ ਆਵਾਜਾਈ ਪ੍ਰਭਾਵਿਤ ਹੋਵੇਗੀ।
ਇਹ ਵੀ ਪੜ੍ਹੋ: ਸਵਿਸ ਬੈਂਕਾਂ ਵਿਚ ਭਾਰਤੀਆਂ ਦੀ ਜਮ੍ਹਾ ਰਕਮ ਵਿਚ ਆਈ 11 ਫ਼ੀ ਸਦੀ ਦੀ ਗਿਰਾਵਟ
ਪੁਲਿਸ ਵਿਭਾਗ ਦੀ ਆਮ ਲੋਕਾਂ ਲਈ ਹਦਾਇਤ
ਪੁਲਿਸ ਵਿਭਾਗ ਨੇ ਆਮ ਲੋਕਾਂ ਨੂੰ 23 ਜੂਨ ਨੂੰ ਬਾਅਦ ਦੁਪਹਿਰ 3 ਵਜੇ ਤੋਂ 4.30 ਵਜੇ ਤਕ ਅਤੇ 24 ਜੂਨ ਨੂੰ ਸ਼ਾਮ 5 ਤੋਂ 8 ਵਜੇ ਤਕ ਇਨ੍ਹਾਂ ਸੜਕਾਂ ਤੋਂ ਲੰਘਣ ਤੋਂ ਗੁਰੇਜ਼ ਕਰਨ ਅਤੇ ਬਦਲਵੇਂ ਰਸਤੇ ਅਪਣਾਉਣ ਲਈ ਕਿਹਾ ਹੈ। ਪ੍ਰਦਰਸ਼ਨੀ ਗਰਾਊਂਡ ਵਿਚ ਆਉਣ ਵਾਲੇ ਮਹਿਮਾਨਾਂ ਨੂੰ ਸੈਕਟਰ-34 ਅਤੇ 35 ਦੇ ਲਾਈਟ ਪੁਆਇੰਟਾਂ ਤੋਂ ਆ ਕੇ ਅਪਣੇ ਵਾਹਨ ਸੈਕਟਰ-34 ਦੀ ਕੇਂਦਰੀ ਲਾਇਬ੍ਰੇਰੀ ਨੇੜੇ ਅਤੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਕੱਚੀ ਪਾਰਕਿੰਗ ਵਿਚ ਪਾਰਕ ਕਰਨ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ: ਬਾਕਰਪੁਰ ਚੌਕ 'ਚ ਕੰਟੇਨਰ 'ਚ ਨਵਾਂ ਥਾਣਾ ਸ਼ੁਰੂ, ਨਵਾਂ ਥਾਣਾ ਬਣਨ ਨਾਲ ਸੋਹਾਣਾ ਥਾਣੇ ਦਾ ਘਟੇਗਾ ਦਾਇਰਾ
ਡਰੋਨ 'ਤੇ ਰਹੇਗੀ ਪਾਬੰਦੀ
ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਫੇਰੀ ਮੌਕੇ ਵੀ.ਵੀ.ਆਈ.ਪੀ. ਮੂਵਮੈਂਟ ਅਤੇ ਦਹਿਸ਼ਤਗਰਦਾਂ ਵਲੋਂ ਡਰੋਨ ਹਮਲਿਆਂ ਦੇ ਖਤਰੇ ਦੇ ਮੱਦੇਨਜ਼ਰ ਚੰਡੀਗੜ੍ਹ ਨੂੰ 23 ਜੂਨ ਤੋਂ 25 ਜੂਨ ਤਕ ਨੋ ਫਲਾਇੰਗ ਜ਼ੋਨ ਐਲਾਨਿਆ ਗਿਆ ਹੈ। ਚੰਡੀਗੜ੍ਹ ਦੇ ਜ਼ਿਲ੍ਹਾ ਮੈਜਿਸਟਰੇਟ ਵਿਨੈ ਪ੍ਰਤਾਪ ਸਿੰਘ ਨੇ ਇਹ ਹੁਕਮ ਜਾਰੀ ਕੀਤੇ ਹਨ। ਇਸ 'ਚ ਡਰੋਨ ਅਤੇ ਮਾਨਵ ਰਹਿਤ ਹਵਾਈ ਵਾਹਨਾਂ 'ਤੇ ਪਾਬੰਦੀ ਹੋਵੇਗੀ। ਹਾਲਾਂਕਿ ਇਹ ਹੁਕਮ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ 'ਤੇ ਲਾਗੂ ਨਹੀਂ ਹੋਣਗੇ। ਕਾਨੂੰਨ ਦੀ ਉਲੰਘਣਾ ਕਰਨ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।