ਵਿਸ਼ਵ ਯੁਵਾ ਮੁੱਕੇਬਾਜ਼ੀ ਚੈਂਪੀਅਨਸ਼ਿਪ, ਸਪੇਨ - 11 ਤਮਗਿਆਂ ਨਾਲ ਭਾਰਤ ਦਾ ਸ਼ਲਾਘਾਯੋਗ ਪ੍ਰਦਰਸ਼ਨ
Published : Nov 23, 2022, 5:09 pm IST
Updated : Nov 23, 2022, 5:09 pm IST
SHARE ARTICLE
Image
Image

ਸਪੇਨ ਦੇ ਲਾ ਨੁਸੀਆ ਵਿਖੇ ਹੋ ਰਹੀ ਹੈ ਪੁਰਸ਼ ਅਤੇ ਮਹਿਲਾ ਵਿਸ਼ਵ ਯੁਵਾ ਮੁੱਕੇਬਾਜ਼ੀ ਚੈਂਪੀਅਨਸ਼ਿਪ 2022

 

ਨਵੀਂ ਦਿੱਲੀ - ਮੁਸਕਾਨ ਅਤੇ ਤਮੰਨਾ ਸਮੇਤ ਚਾਰ ਭਾਰਤੀ ਮੁੱਕੇਬਾਜ਼ਾਂ ਨੇ ਸਪੇਨ ਦੇ ਲਾ ਨੁਸੀਆ ਵਿੱਚ ਚੱਲ ਰਹੀ ਪੁਰਸ਼ ਅਤੇ ਮਹਿਲਾ ਵਿਸ਼ਵ ਯੁਵਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫ਼ਾਈਨਲ ਵਿੱਚ ਪਹੁੰਚ ਕੇ ਆਪਣੇ ਤਗਮੇ ਪੱਕੇ ਕਰ ਲਏ ਹਨ, ਜਿਸ ਨਾਲ ਭਾਰਤ ਦੇ ਕੁੱਲ ਤਮਗਿਆਂ ਦੀ ਗਿਣਤੀ 11 ਹੋ ਗਈ ਹੈ। 

ਯੁਵਾ ਏਸ਼ਿਆਈ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਕੀਰਤੀ (+81 ਕਿਲੋਗ੍ਰਾਮ) ਅਤੇ ਦੇਵਿਕਾ ਘੋਰਪੜੇ (52 ਕਿਲੋ) ਦੋ ਹੋਰ ਮੁੱਕੇਬਾਜ਼ ਹਨ, ਜਿਨ੍ਹਾਂ ਨੇ ਆਖਰੀ ਚਾਰ 'ਚ ਆਪਣੀ ਥਾਂ ਬਣਾਈ। 

ਇਨ੍ਹਾਂ ਚਾਰ ਤਮਗਿਆਂ ਨਾਲ ਭਾਰਤ ਨੇ ਪਿਛਲੇ ਸੀਜ਼ਨ ਵਿੱਚ ਪੋਲੈਂਡ ਵਿੱਚ ਹੋਏ ਟੂਰਨਾਮੈਂਟ ਵਿੱਚ 11 ਤਮਗਿਆਂ ਦੇ ਆਪਣੇ ਬਿਹਤਰੀਨ ਪ੍ਰਦਰਸ਼ਨ ਦੀ ਬਰਾਬਰੀ ਕਰ ਲਈ ਹੈ।

ਔਰਤਾਂ ਦੇ 50 ਕਿਲੋਗ੍ਰਾਮ ਕੁਆਰਟਰ ਫ਼ਾਈਨਲ ਵਿੱਚ ਜਾਪਾਨ ਦੀ ਜੂਨੀ ਟੋਨੇਗਾਵਾ ਨੂੰ ਹਰਾ ਕੇ ਤਮੰਨਾ ਨੇ ਭਾਰਤ ਲਈ ਦਿਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਦੇਵਿਕਾ ਨੇ ਜਰਮਨੀ ਦੀ ਆਸਿਆ ਏਰੀ ਖ਼ਿਲਾਫ਼ 5-0 ਨਾਲ ਆਸਾਨ ਜਿੱਤ ਦਰਜ ਕੀਤੀ।

ਮੁਸਕਾਨ (75 ਕਿਲੋਗ੍ਰਾਮ) ਅਤੇ ਕੀਰਤੀ ਆਪਣੇ-ਆਪਣੇ ਵਿਰੋਧੀ ਮੰਗੋਲੀਆ ਦੇ ਜ਼ੀਨਯੇਪ ਅਜਿਮਬਾਈ ਅਤੇ ਰੋਮਾਨੀਆ ਦੀ ਲਿਵੀਆ ਬੋਟਿਕਾ ਲਈ ਬਹੁਤ ਮਜ਼ਬੂਤ ​​ਸਾਬਤ ਹੋਏ। ਬਾਊਟ ਸ਼ੁਰੂ ਹੋਣ ਦੇ ਤਿੰਨ ਮਿੰਟਾਂ ਦੇ ਅੰਦਰ ਹੀ ਰੈਫ਼ਰੀ ਵੱਲੋਂ ਮੁਕਾਬਲਾ ਰੋਕਣ ਦੇ ਫ਼ੈਸਲੇ ਨਾਲ ਦੋਵਾਂ ਨੂੰ ਜੇਤੂ ਐਲਾਨ ਦਿੱਤਾ ਗਿਆ।

ਕੁਆਰਟਰ ਫ਼ਾਈਨਲ ਮੁਕਾਬਲੇ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਜਾਣ ਵਾਲੇ ਮੁੱਕੇਬਾਜ਼ਾਂ ਵਿੱਚ ਪ੍ਰੀਤੀ ਦਹੀਆ (57 ਕਿੱਲੋਗ੍ਰਾਮ), ਰਿਦਮ (92 ਕਿੱਲੋਗ੍ਰਾਮ+) ਅਤੇ ਜਾਦੂਮਣੀ ਸਿੰਘ ਮਾਂਡੇਂਗਬਾਮ (51 ਕਿੱਲੋਗ੍ਰਾਮ) ਦੇ ਨਾਂਅ ਸ਼ਾਮਲ ਹਨ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement