ਘਰੇਲੂ ਹਿੰਸਾ ਮਾਮਲੇ ‘ਚ ਫ਼ਸੇ ਟੇਬਲ ਟੈਨਿਸ ਖਿਡਾਰੀ ਸੌਮਿਆਜੀਤ ਘੋਸ਼ ਨੂੰ ਮਿਲੀ ਜ਼ਮਾਨਤ
Published : Jan 24, 2019, 1:31 pm IST
Updated : Jan 24, 2019, 1:31 pm IST
SHARE ARTICLE
Soumyajit Ghosh
Soumyajit Ghosh

ਘਰੇਲੂ ਹਿੰਸੇ ਦੇ ਮਾਮਲੇ ਵਿਚ ਫ਼ਸੇ ਸਾਬਕਾ ਰਾਸ਼ਟਰੀ ਚੈਂਪੀਅਨ ਸੌਮਿਆਜੀਤ ਘੋਸ਼...

ਕਲਕੱਤਾ : ਘਰੇਲੂ ਹਿੰਸੇ ਦੇ ਮਾਮਲੇ ਵਿਚ ਫ਼ਸੇ ਸਾਬਕਾ ਰਾਸ਼ਟਰੀ ਚੈਂਪੀਅਨ ਸੌਮਿਆਜੀਤ ਘੋਸ਼ ਨੂੰ ਰਾਹਤ ਮਿਲੀ ਹੈ। ਅਦਾਲਤ ਤੋਂ ਬਿਨ੍ਹਾਂ ਸ਼ਰਤ ਜ਼ਮਾਨਤ ਮਿਲਣ ਤੋਂ ਬਾਅਦ ਉਨ੍ਹਾਂ ਦੀਆਂ ਨਜਰਾਂ ਰਾਸ਼ਟਰਮੰਡਲ ਚੈਂਪੀਅਨਸ਼ਿਪ ਦੇ ਨਾਲ ਵਿਰੋਧੀ ਟੇਬਲ ਟੈਨਿਸ ਵਿਚ ਵਾਪਸੀ ਉਤੇ ਟਿਕੀਆਂ ਹਨ। 2013 ਵਿਚ ਸਭ ਤੋਂ ਨੌਜਵਾਨ ਰਾਸ਼ਟਰੀ ਚੈਂਪੀਅਨ ਬਣੇ ਘੋਸ਼ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ, ‘ਮੇਰੇ ਵਿਰੁਧ ਸਾਰੇ ਇਲਜ਼ਾਮ ਝੂਠੇ ਹਨ, ਮੈਨੂੰ ਅਤੇ ਮੇਰੇ ਪਰਵਾਰ ਨੂੰ ਜ਼ਮਾਨਤ ਮਿਲ ਗਈ ਹੈ।’ ਉਨ੍ਹਾਂ ਨੇ ਕਿਹਾ, ‘ਮੈਂ ਰਾਸ਼ਟਰ ਮੰਡਲ ਚੈਂਪੀਅਨਸ਼ਿਪ ਦੇ ਨਾਲ ਵਾਪਸੀ ਕਰਨ ਦੀ ਕੋਸ਼ਿਸ਼ ਕਰਾਂਗਾ।

Soumyajit GhoshSoumyajit Ghosh

ਮੈਂ ਅਪਣੀ ਸਭ ਤੋਂ ਉਚੀ ਕੋਸ਼ਿਸ਼ ਕਰਾਂਗਾ। ਪਰ ਜਦੋਂ ਵੀ ਬੁਲਾਇਆ ਜਾਵੇਗਾ ਤਾਂ ਮੈਨੂੰ ਅਦਾਲਤ ਵਿਚ ਵੀ ਪੇਸ਼ ਹੋਣਾ ਹੋਵੇਗਾ।’ ਘੋਸ਼ ਨੇ ਕਿਹਾ, ‘ਜਮਾਨਤ ਮਿਲਣ ਤੋਂ ਬਾਅਦ ਮੈਂ ਇਕ ਵਾਰ ਫਿਰ ਖੇਡਣ ਉਤੇ ਧਿਆਨ ਦੇ ਸਕਦਾ ਹਾਂ। ਇਹ ਕਾਫ਼ੀ ਮੁਸ਼ਕਲ ਲੜਾਈ ਸੀ ਅਤੇ ਮੈਂ ਅਪਣੇ ਆਪ ਨੂੰ ਭਾਗੇਸ਼ਾਲੀ ਮੰਨਦਾ ਹਾਂ ਕਿ ਮੇਰਾ ਪਰਵਾਰ ਮੇਰੇ ਨਾਲ ਸੀ।’ ਘੋਸ਼ ਅਤੇ ਉਨ੍ਹਾਂ ਦੇ ਪਰਵਾਰ ਦੇ ਪੰਜ ਮੈਬਰਾਂ ਉਤੇ ਬਰਾਸਾਤ ਅਦਾਲਤ ਵਿਚ 16 ਜਨਵਰੀ ਨੂੰ ਆਈਪੀਸੀ ਦੀ ਧਾਰਾ 498 ਏ (ਸਰੀਰਕ ਅਤੇ ਮਾਨਸਿਕ ਉਤਪੀੜਨ), 406, 195 ਏ (ਝੂਠੀ ਗਵਾਹੀ ਦੇਣ ਦੀ ਧਮਕੀ ਦੇਣਾ) ਅਤੇ 34  (ਸਮੂਹਕ ਇਰਾਦਾ) ਦੇ ਤਹਿਤ ਅਰੋਪ ਲਗਾਏ ਗਏ ਹਨ।

Soumyajit GhoshSoumyajit Ghosh

ਨੋਟਿਸ ਮਿਲਣ ਤੋਂ ਬਾਅਦ ਉਹ ਬਾਰਾਸਾਤ ਅਦਾਲਤ ਵਿਚ ਪੇਸ਼ ਹੋਏ ਅਤੇ ਸੁਣਵਾਈ ਤੋਂ ਬਾਅਦ ਮੁੱਖ ਕਾਨੂੰਨੀ ਮਜੀਸਟ੍ਰੇਟ ਨੇ ਬਿਨਾਂ ਕਿਸੀ ਸ਼ਰਤ ਦੇ ਉਨ੍ਹਾਂ ਨੂੰ ਜ਼ਮਾਨਤ ਦੇ ਦਿਤੀ। ਉਨ੍ਹਾਂ ਦੇ ਵਕੀਲ ਸ਼ਿਵਾਸ਼ੀਸ਼ ਪਟਨਾਇਕ ਡੇ ਨੇ ਇਹ ਜਾਣਕਾਰੀ ਦਿਤੀ। ਘੋਸ਼ ਨੇ ਉਸੀ ਕੁੜੀ ਨਾਲ ਵਿਆਹ ਕੀਤਾ ਸੀ, ਜਿਨ੍ਹੇ ਉਨ੍ਹਾਂ ਉਤੇ ਬਲਾਤਕਾਰ ਦੇ ਇਲਜ਼ਾਮ ਲਗਾਏ ਸਨ ਅਤੇ ਮਾਮਲਾ ਖਾਰਜ ਹੋਣ ਤੋਂ ਬਾਅਦ ਉਸ ਕੁੜੀ ਨੇ ਇਸ ਓਲੰਪਿਅਨ ਦੇ ਵਿਰੁਧ ਨਵੇਂ ਇਲਜ਼ਾਮ ਲਗਾ ਦਿਤੇ ਸਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement