
ਭਾਰਤ ਦੀ ਸਟਾਰ ਟੇਬਲ ਟੈਨਿਸ ਖਿਡਾਰੀ ਮਨਿਕਾ ਬੱਤਰਾ ਨੂੰ ਇੰਚੋਨ ਵਿਚ ਪ੍ਰਸਿੱਧ ਅੰਤਰਰਾਸ਼ਟਰੀ ਟੇਬਲ ਟੈਨਿਸ ਫੇਡਰੇਸ਼ਨ...
ਨਵੀਂ ਦਿੱਲੀ (ਭਾਸ਼ਾ) : ਭਾਰਤ ਦੀ ਸਟਾਰ ਟੇਬਲ ਟੈਨਿਸ ਖਿਡਾਰੀ ਮਨਿਕਾ ਬੱਤਰਾ ਨੂੰ ਇੰਚੋਨ ਵਿਚ ਪ੍ਰਸਿੱਧ ਅੰਤਰਰਾਸ਼ਟਰੀ ਟੇਬਲ ਟੈਨਿਸ ਫੇਡਰੇਸ਼ਨ ਸਟਾਰ ਅਵਾਰਡਸ ਵਿਚ ‘ਬਰੇਕਥਰੂ ਟੇਬਲ ਟੈਨਿਸ ਸਟਾਰ ਅਵਾਰਡ’ ਨਾਲ ਨਵਾਜਿਆ ਗਿਆ। ਮਨਿਕ ਬੱਤਰਾ ਇਹ ਅਵਾਰਡ ਜਿੱਤਣ ਵਾਲੀ ਪਹਿਲੀ ਭਾਰਤੀ ਟੇਬਲ ਟੈਨਿਸ ਖਿਡਾਰੀ ਹੈ। ਅਵਾਰਡ ਜਿੱਤਣ ਤੋਂ ਬਾਅਦ ਮਨਿਕਾ ਨੇ ਕਿਹਾ, ‘ਮੈਂ ਅਸਲ ਵਿਚ ਇਹ ਅਵਾਰਡ ਹਾਸਲ ਕਰਕੇ ਬਹੁਤ ਖੁਸ਼ ਹਾਂ ਅਤੇ ਕਾਫ਼ੀ ਸਨਮਾਨਿਤ ਮਹਿਸੂਸ ਕਰ ਰਹੀ ਹਾਂ।
Manika Batraਮੈਨੂੰ ਲੱਗਦਾ ਹੈ ਕਿ 2018 ਹੁਣ ਤੱਕ ਮੇਰੇ ਕਰੀਅਰ ਦਾ ਸਭ ਤੋਂ ਵਧੀਆ ਸਾਲ ਰਿਹਾ ਹੈ, ਜੋ ਮੈਂ ਇਸ ਦੌਰਾਨ ਹਾਸਲ ਕੀਤਾ ਹੈ ਅਤੇ ਇਸ ਦੇ ਲਈ ਮੈਂ ਬਹੁਤ ਖੁਸ਼ ਹਾਂ। ਉਨ੍ਹਾਂ ਨੇ ਅੱਗੇ ਕਿਹਾ, “ਮੈਂ ਸਰਕਾਰ, ਟੇਬਲ ਟੈਨਿਸ ਫੇਡਰੇਸ਼ਨ ਆਫ ਇੰਡੀਆ (ਟੀਟੀਐਫ਼ਆਈ) ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਅਤੇ ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਮੇਰੇ ਪਰਵਾਰ, ਜਿਸ ਨੇ ਮੇਰੇ ਲਈ ਸਭ ਕੁੱਝ ਕੀਤਾ ਹੈ ਅਤੇ ਮੈਨੂੰ ਇਸ ਦੇ ਲਈ ਪ੍ਰੇਰਿਤ ਕੀਤਾ ਹੈ ਸਾਰਿਆ ਨੂੰ ਧੰਨਵਾਦ ਕਹਿਣਾ ਚਾਹੁੰਦੀ ਹਾਂ।”
ਸਹੀ ਵਿਚ ਮਨਿਕਾ ਲਈ ਸਾਲ 2018 ਬਹੁਤ ਵਧੀਆ ਰਿਹਾ। ਹਾਲਾਂਕਿ, ਇਹ ਗੱਲ ਉਹ ਖ਼ੁਦ ਮੰਨਦੇ ਹਨ। ਧਿਆਨ ਯੋਗ ਹੈ ਕਿ ਬੱਤਰਾ ਦੀ ਅਗਵਾਈ ਵਿਚ ਭਾਰਤੀ ਮਹਿਲਾ ਟੀਮ ਨੇ ਆਸਟਰੇਲੀਆ ਦੇ ਗੋਲਡ ਕੋਸਟ ਵਿਚ ਆਯੋਜਿਤ 2018 ਕਾਮਨਵੈੱਲਥ ਖੇਡਾਂ ਦੀ ਟੇਬਲ ਟੈਨਿਸ ਮੁਕਾਬਲੇ ਵਿਚ ਸਿੰਗਾਪੁਰ ਨੂੰ ਹਰਾ ਕੇ ਮਹਿਲਾ ਟੀਮ ਇਵੈਂਟ ਵਿਚ ਗੋਲਡ ਮੈਡਲ ਜਿੱਤਿਆ ਸੀ। ਭਾਰਤੀ ਮਹਿਲਾ ਟੀਮ ਨੇ ਸਿੰਗਾਪੁਰ ਨੂੰ 3-1 ਨਾਲ ਫਾਇਨਲ ਵਿਚ ਹਰਾ ਕੇ ਗੋਲਡ ਮੈਡਲ ‘ਤੇ ਕਬਜ਼ਾ ਜਮਾਇਆ ਸੀ।
Tennis Player ਇਸ ਤੋਂ ਇਲਾਵਾ ਉਨ੍ਹਾਂ ਨੇ ਵਿਸ਼ਵ ਨੰਬਰ 4 ਫੇਂਗ ਤਿਆਨਵੇਈ ਨੂੰ ਹਰਾ ਕੇ ਪਹਿਲੀ ਵਾਰ ਭਾਰਤ ਲਈ ਟੇਬਲ ਟੈਨਿਸ ਦੀ ਮਹਿਲਾ ਏਕਲ ਮੁਕਾਬਲੇ ਵਿਚ ਗੋਲਡ ਮੈਡਲ ਜਿੱਤਿਆ। ਉਥੇ ਹੀ, ਜਕਾਰਤਾ ਵਿਚ ਆਯੋਜਿਤ ਏਸ਼ੀਅਨ ਗੇਮਸ ਵਿਚ 23 ਸਾਲਾਂ ਬੱਤਰਾ ਨੇ ਸ਼ਰਤ ਕਮਲ ਦੇ ਨਾਲ ਮਿਲ ਕੇ ਡਬਲਸ ਇਵੈਂਟ ਵਿਚ ਬ੍ਰੋਨਜ਼ ਮੈਡਲ ਜਿੱਤਿਆ। ਦੱਸ ਦਈਏ ਕਿ ਅਰਜੁਨ ਅਵਾਰਡ ਨਾਲ ਸਨਮਾਨਿਤ ਮਨਿਕਾ ਨੇ ਸਾਲ 2018 ਵਿਚ ਕਰੀਅਰ ਦੀ ਬੈਸਟ ਰੈਂਕਿੰਗ (52) ਹਾਸਲ ਕੀਤੀ
ਅਤੇ ਭਾਰਤ ਦੀ ਸਭ ਤੋਂ ਉੱਚਾ ਰੈਂਕ ਹਾਸਲ ਕਰਨ ਵਾਲੀ ਮਹਿਲਾ ਖਿਡਾਰੀ ਬਣੀ। ਇਸ ਪ੍ਰਸਿੱਧ ‘ਬਰੇਕਥਰੂ ਟੇਬਲ ਟੇਨਿਸ ਸਟਾਰ ਅਵਾਰਡ’ ਨੂੰ ਹਾਸਲ ਕਰਨ ‘ਤੇ ਮਨਿਕਾ ਨੂੰ ਟੀਟੀਐਫ਼ਆਈ ਦੇ ਜਨਰਲ ਸੈਕਰੇਟਰੀ ਨੇ ਸ਼ੁਭਕਾਮਨਾਵਾਂ ਦਿਤੀਆਂ ਹਨ।