IND vs NZ : ਕੀ ਭਾਰਤ ਨੇ ਵਿਸ਼ਵ ਕੱਪ ਲਈ ‘ਗੇਂਦਬਾਜੀ ਕੋਡ’ ਤੋੜ ਲਿਆ ਹੈ..
Published : Jan 24, 2019, 11:13 am IST
Updated : Jan 24, 2019, 12:16 pm IST
SHARE ARTICLE
Nz vs India
Nz vs India

ਆਸਟ੍ਰੇਲੀਆ ਨੂੰ ਆਸਟ੍ਰੇਲੀਆਈ ਧਰਤੀ ਉੱਤੇ ਹਰਾਉਣ ਤੋਂ ਬਾਅਦ ਟੀਮ ਇੰਡੀਆ ‘ਚ ਵੱਖਰਾ ਦਾ ਉਤਸ਼ਾਹ ਨਜ਼ਰ ਆ ਰਿਹਾ ਹੈ। ਇਹ ਨਿਊਜੀਲੈਂਡ ਦੇ ਵਿਰੁੱਧ ਨੇਪੀਅਰ ਵਨਡੇ...

ਨਵੀਂ ਦਿੱਲੀ : ਆਸਟ੍ਰੇਲੀਆ ਨੂੰ ਆਸਟ੍ਰੇਲੀਆਈ ਧਰਤੀ ਉੱਤੇ ਹਰਾਉਣ ਤੋਂ ਬਾਅਦ ਟੀਮ ਇੰਡੀਆ ‘ਚ ਵੱਖਰਾ  ਉਤਸ਼ਾਹ ਦਿਖਾਈ ਦੇ ਰਿਹਾ ਹੈ। ਇਹ ਨਿਊਜੀਲੈਂਡ ਦੇ ਵਿਰੁੱਧ ਨੇਪੀਅਰ ਵਨਡੇ ਵਿੱਚ ਦੇਖਣ ਨੂੰ ਮਿਲਿਆ ਜਦੋਂ ਭਾਰਤੀ ਗੇਂਦਬਾਜਾਂ ਨੇ ਨਹੀਂ ਕੇਵਲ ਉਸਦੇ ਬੱਲੇਬਾਜਾਂ ਦੀ ਦੋੜ੍ਹਾਂ ਦੀ ਰਫ਼ਤਾਰ ਉੱਤੇ ਰੋਕ ਲਗਾ ਦਿੱਤੀ,  ਅਤੇ 38 ਓਵਰਾਂ ਵਿੱਚ ਸਿਰਫ਼ 157 ਦੋੜ੍ਹਾਂ ਦੇ ਉਤੇ ਹੀ ਸਮੇਟ ਦਿੱਤਾ। ਕੀਵੀ ਟੀਮ ਵਿਰੁੱਧ ਗੇਂਦਬਾਜੀ ਕਰਨਾ ਓਨਾ ਆਸਾਨ ਵੀ ਨਹੀਂ ਸੀ, ਕਿਉਂਕਿ ਇਸ ਟੀਮ ਨੇ 2019 ਵਿੱਚ ਹੀ ਲਗਾਤਾਰ 3 ਮੌਕਿਆਂ ਉੱਤੇ (ਸ਼੍ਰੀ ਲੰਕਾ ਦੇ ਵਿਰੁੱਧ) 300 ਤੋਂ ਜਿਆਦਾ ਦਾ ਸਕੋਰ ਬਣਾਇਆ ਸੀ।

India vs NZ India vs NZ

ਸ਼ਾਨਦਾਰ ਗੇਂਦਬਾਜੀ ਦੀ ਬਦੌਲਤ ਹੀ ਭਾਰਤੀ ਟੀਮ ਨੇ ਨੂੰ ਨਿਊਜੀਲੈਂਡ ਨੂੰ 8 ਵਿਕਟਾਂ ਨਾਲ ਹਰਾਇਆ। ਮੁਹੰਮਦ ਸ਼ਮੀ ਦੀ ਤਾਰੀਫ਼ ਕਰਨੀ ਹੋਵੇਗੀ, ਜਿਨ੍ਹਾਂ ਨੇ ਓਪਨਰਾਂ ਨੂੰ ਸਸਤੇ ਵਿੱਚ ਪੇਵਿਲੀਅਨ ਭੇਜਕੇ ਮੇਜਬਾਨ ਟੀਮ ਦੀ ਬੈਟਿੰਗ ਦੀ ਕਮਰ ਤੋੜ ਦਿੱਤੀ। ਉਨ੍ਹਾਂ ਨੇ ਪਹਿਲਾਂ ਮਾਰਟਿਨ ਗਪਟਿਲ ਨੂੰ 5 ਦੋੜ੍ਹਾਂ ਉੱਤੇ ਬੋਲਡ ਕੀਤਾ,  ਫਿਰ ਕਾਲਿਨ ਮੁਨਰੋ ਨੂੰ 8 ਰਨ ਦੇ ਨਿਜੀ ਸਕੋਰ ਉੱਤੇ ਪੇਵਿਲੀਅਨ ਭੇਜਿਆ। ਉਨ੍ਹਾਂ ਨੇ ਤੀਜਾ ਸ਼ਿਕਾਰ ਮਿਸ਼ੇਲ ਸੈਂਟਨਰ ਨੂੰ ਬਣਾਇਆ। ਮੈਚ ਵਿੱਚ ਸ਼ਮੀ ਦੀ ਗੇਂਦਬਾਜੀ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ 6 ਓਵਰ ਵਿੱਚ ਸਿਰਫ਼ 19 ਦੋੜ੍ਹਾਂ ਦੇਕੇ 3 ਬੱਲੇਬਾਜਾਂ ਨੂੰ ਆਉਟ ਕੀਤਾ।

India India

ਇਸ ਵਿੱਚ ਦੋ ਓਵਰ ਮੇਡਨ ਵੀ ਸਨ। ਮੈਨ ਆਫ਼ ਦ ਮੈਚ ਵਿਨਰ ਸ਼ਮੀ ਆਪਣੇ 56ਵੇਂ ਵਨਡੇ ਵਿੱਚ ਸਭ ਤੋਂ ਤੇਜ਼ 100 ਵਿਕਟਾਂ ਲੈਣ ਵਾਲੇ ਭਾਰਤੀ ਗੇਂਦਬਾਜ ਵੀ ਬਣੇ। ਉਨ੍ਹਾਂ ਨੇ ਇਰਫ਼ਾਨ ਪਠਾਨ ਦੇ 59 ਮੈਚਾਂ ਦੇ ਰਿਕਾਰਡ ਨੂੰ ਪਿੱਛੇ ਛੱਡਿਆ। ਚਹਿਲ ਨੇ ਜੋਰਦਾਰ ਫ਼ਾਰਮ ਵਿੱਚ ਚੱਲ ਰਹੇ ਰੋਸ ਟੇਲਰ ਅਤੇ ਟਾਮ ਲਾਥਮ ਨੂੰ ਵੀ ਵਾਪਸ ਭੇਜਿਆ ਤਾਂ ਕੁਲਦੀਪ ਨੇ ਪਿਛਲੇ ਬੱਲੇਬਾਜਾਂ ਨੂੰ ਸੌਖੇ ਹੀ ਆਉਟ ਕਰਕੇ ਨਿਊਜੀਲੈਂਡ ਨੂੰ ਵੱਡੇ ਸਕੋਰ ਤੱਕ ਨਹੀਂ ਪੁੱਜਣ ਦਿੱਤਾ। ਉਨ੍ਹਾਂ ਨੇ 39 ਰਨ ਦੇ ਕੇ 4 ਵਿਕਟਾਂ ਲਈਆਂ, ਜਿਹੜਾ ਨਿਊਜੀਲੈਂਡ ਵਿੱਚ ਕਿਸੇ ਵੀ ਭਾਰਤੀ ਦੀ ਤੀਜੀ ਸਭ ਤੋਂ ਉੱਤਮ ਗੇਂਦਬਾਜੀ ਹੈ। 

India vs NZ India vs NZ

ਨੇਪੀਅਰ ਵਿੱਚ ਕੀਤੀ ਗਈ ਟੀਮ ਇੰਡੀਆ ਦੀ ਗੇਂਦਬਾਜੀ ਇਸ ਲਈ ਵੀ ਮਹੱਤਵਪੂਰਨ ਹੈ, ਕਿਉਂਕਿ ਉਸਦੇ ਦੋ ਅਹਿਮ ਖਿਡਾਰੀ ਜਸਪ੍ਰੀਤ ਬੁਮਰਾਹ ਅਤੇ ਹਾਰਦਿਕ ਪਾਂਡਿਆ ਟੀਮ ਵਿੱਚ ਮੌਜੂਦ ਨਹੀਂ ਹੈ। ਬੁਮਰਾਹ ਨੂੰ ਆਰਾਮ ਦਿੱਤਾ ਗਿਆ ਹੈ, ਜਦੋਂ ਕਿ ਪਾਂਡਿਆ ਇੱਕ ਵਿਵਾਦਿਤ ਬਿਆਨ ਦੀ ਵਜ੍ਹਾ ਨਾਲ ਮੁਅੱਤਲ ਹਨ। ਸ਼ਮੀ , ਚਹਿਲ ਅਤੇ ਕੁਲਦੀਪ ਤੋਂ ਇਲਾਵਾ ਵਿਜੈ ਸ਼ੰਕਰ, ਭੁਵਨੇਸ਼ਵਰ ਕੁਮਾਰ ਅਤੇ ਕੇਦਾਰ ਜਾਧਵ ਦੇ ਰੂਪ ਵਿੱਚ 3 ਹੋਰ ਗੇਂਦਬਾਜ ਟੀਮ ਵਿੱਚ ਸਨ। ਉਨ੍ਹਾਂ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ। ਇਸ ਨੁਮਾਇਸ਼ ਨੂੰ ਵੇਖਕੇ ਕਿਹਾ ਜਾ ਸਕਦਾ ਹੈ ਕਿ ਵਿਸ਼ਵ ਕੱਪ  ਦੀ ਲਿਹਾਜ਼ ਤੋਂ ਟੀਮ ਇੰਡੀਆ ਦਾ ਗੇਂਦਬਾਜੀ ਪੱਖ ਮਜਬੂਤ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM

Chandigarh News: ਰੱਬਾ ਆਹ ਕਹਿਰ ਕਿਸੇ 'ਤੇ ਨਾਂਹ ਕਰੀਂ, ਸੁੱਤੇ ਪਰਿਵਾਰ ਤੇ ਡਿੱਗਿਆ ਲੈਂਟਰ, ਮਾਂ ਤਾਂ ਤੋੜ ਗਈ ਦਮ,

19 Apr 2024 3:52 PM

Ludhiana News: ਦਿਲ ਰੋ ਪੈਂਦਾ ਦਿਲਰੋਜ਼ ਦੇ ਮਾਪੇ ਦੇਖ ਕੇ..ਦਫ਼ਨ ਵਾਲੀ ਥਾਂ ਤੇ ਪਹੁੰਚ ਕੇ ਰੋ ਪਏ ਸਾਰੇ,ਤੁਸੀ ਵੀ....

19 Apr 2024 3:32 PM

Big Breaking: 'ਨਾ ਮਜੀਠੀਆ ਫੋਨ ਚੁਕਦੇ ਨਾ ਬਾਦਲ.. ਮੈਂ ਕਿਹੜਾ ਤਨਖਾਹ ਲੈਂਦਾ ਹਾਂ' ਤਲਬੀਰ ਗਿੱਲ ਨੇ ਫਿਰ ਦਿਖਾਏ....

19 Apr 2024 2:26 PM
Advertisement