ਚੱਲ ਮੇਰੇ ਸ਼ੇਰ ਬੱਗਿਆ, ਪਾ ਦੇ ਧਮਾਲ, ਕਿਲਾ ਰਾਏਪੁਰ 'ਚ 11 ਸਾਲ ਬਾਅਦ ਬੈਲ ਗੱਡੀਆਂ ਦੀਆਂ ਦੌੜਾਂ
Published : Jan 24, 2026, 6:40 am IST
Updated : Jan 24, 2026, 6:40 am IST
SHARE ARTICLE
Kila Raipur Rural bullock cart race to resume after 11 yrs
Kila Raipur Rural bullock cart race to resume after 11 yrs

    ਸੁਪਰੀਮ ਕੋਰਟ ਨੇ ਲਗਾਈ ਸੀ ਪਾਬੰਦੀ, ਪੰਜਾਬ ਸਰਕਾਰ ਦੇ ਫ਼ੈਸਲੇ ਨਾਲ ਖੁਲ੍ਹਿਆ ਰਾਹ

ਲੁਧਿਆਣਾ : ਪੰਜਾਬ ਸਰਕਾਰ ਦੇ ਫ਼ੈਸਲੇ ਨਾਲ ਇਕ ਵਾਰ ਫੇਰ ਬੈਲ ਗੱਡੀਆਂ ਦੀ ਦੌੜਾਂ ਹੋਣ ਜਾ ਰਹੀਆਂ ਹਨ। ਲੁਧਿਆਣਾ ਦੇ ਕਿਲਾ ਰਾਏਪੁਰ ਪੇਂਡੂ ਓਲੰਪਿਕ ਵਿਚ ਵਾਪਸੀ ਲਈ ਤਿਆਰੀ ਖਿਚ ਲਈ ਹੈ। ਜੇਕਰ ਖੇਡਾਂ ਸ਼ੁਰੂ ਹੋਣ ਤੋਂ ਪਹਿਲਾਂ ਕੋਈ ਨਵੀਂ ਕਾਨੂੰਨੀ ਰੁਕਾਵਟ ਨਹੀਂ ਆਉਂਦੀ ਤਾਂ ਇਹ ਰਵਾਇਤੀ ਅਤੇ ਇਤਿਹਾਸਕ ਮੁਕਾਬਲੇ ਲਗਭਗ 11 ਸਾਲਾਂ ਬਾਅਦ ਹੋਣਗੇ।

ਕਿਲਾ ਰਾਏਪੁਰ ਪੇਂਡੂ ਓਲੰਪਿਕ 30 ਜਨਵਰੀ ਤੋਂ 1 ਫਰਵਰੀ ਤਕ ਹੋਵੇਗੀ। 2014 ਵਿਚ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਕਿਲਾ ਰਾਏਪੁਰ ਸਮੇਤ ਦੇਸ਼ ਭਰ ਵਿਚ ਬੈਲ ਗੱਡੀਆਂ ਦੀਆਂ ਦੌੜਾਂ ’ਤੇ ਪਾਬੰਦੀ ਲਗਾਈ ਗਈ ਸੀ।

ਅਦਾਲਤ ਨੇ ਜਾਨਵਰਾਂ ’ਤੇ ਜ਼ੁਲਮ ਰੋਕੂ ਐਕਟ 1960 ਦਾ ਹਵਾਲਾ ਦਿੰਦੇ ਹੋਏ ਇਸ ਖੇਡ ’ਤੇ ਪਾਬੰਦੀ ਲਗਾ ਦਿਤੀ ਸੀ। ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿਚ ਬਿੱਲ ਪਾਸ ਕੀਤਾ, ਜਿਸ ਨਾਲ ਬੈਲ ਗੱਡੀਆਂ ਦੀਆਂ ਦੌੜਾਂ ਲਈ ਰਾਹ ਪੱਧਰਾ ਹੋ ਗਿਆ।

ਇਸ ਫ਼ੈਸਲੇ ਨੇ ਪੇਂਡੂ ਓਲੰਪਿਕ ਦੇ ਸਭ ਤੋਂ ਵੱਡੇ ਆਕਰਸ਼ਣਾਂ ਵਿਚੋਂ ਇਕ ਦੀ ਵਾਪਸੀ ਨੂੰ ਸਮਰੱਥ ਬਣਾਇਆ ਹੈ। ਪਿਛਲੇ ਕੁਝ ਸਾਲਾਂ ਤੋਂ ਪੰਜਾਬ ਸਰਕਾਰ ਇਨ੍ਹਾਂ ਖੇਡਾਂ ਦੀ ਜ਼ਿੰਮੇਵਾਰੀ ਲੈ ਰਹੀ ਹੈ। ਬੈਲ ਗੱਡੀਆਂ ਦੀਆਂ ਦੌੜਾਂ ਕਿਲਾ ਰਾਏਪੁਰ ਖੇਡਾਂ ਦਾ ਦਿਲ ਰਹੀਆਂ ਹਨ। ਦੌੜਾਂ ਦੇ ਬੰਦ ਹੋਣ ਨਾਲ ਖੇਡ ਮੇਲੇ ਦੀ ਪਛਾਣ ਲਗਭਗ ਖ਼ਤਮ ਹੋ ਗਈ ਸੀ। ਇਹ ਦੌੜਾਂ ਸਖ਼ਤ ਸ਼ਰਤਾਂ ਅਧੀਨ ਕਰਵਾਈਆਂ ਜਾਣਗੀਆਂ। 
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement