
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਪਹਿਲੀ ਭਾਰਤ ਯਾਤਰਾ ਦੇ ਪਹਿਲੇ ਹਿੱਸੇ ਦੇ ਤਹਿਤ...
ਅਹਿਮਦਾਬਾਦ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਪਹਿਲੀ ਭਾਰਤ ਯਾਤਰਾ ਦੇ ਪਹਿਲੇ ਹਿੱਸੇ ਦੇ ਤਹਿਤ ਅਹਿਮਦਾਬਾਦ ਦੇ ਸਾਬਰਮਤੀ ਆਸ਼ਰਮ ਪਹੁੰਚ ਚੁੱਕੇ ਹਨ। ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਨੂੰ ਇਸ ਆਸ਼ਰਮ ਨਾਲ ਜੁੜੀਆਂ ਚੀਜਾਂ ਦੱਸ ਰਹੇ ਹਨ। ਟਰੰਪ ਦੇ ਨਾਲ ਉਨ੍ਹਾਂ ਦੀ ਪਤਨੀ ਮੇਲਾਨਿਆ ਅਤੇ ਧੀ ਇਵਾਂਕਾ ਵੀ ਮੌਜੂਦ ਹਨ।
https://t.co/SFPyOAE6aX pic.twitter.com/ZFpQLhm1BJ
— ANI_HindiNews (@AHindinews) February 24, 2020
ਟਰੰਪ ਨੇ ਇੱਥੇ ਪਹਿਲਾਂ ਜੁੱਤੇ ਉਤਾਰੇ ਅਤੇ ਮਹਾਤਮਾਂ ਗਾਂਧੀ ਦੀ ਤਸਵੀਰ ਉੱਤੇ ਮਾਲਾ ਭੇਟ ਕੀਤੀ। ਟਰੰਪ ਦਾ ਸਵਾਗਤ ਕਰਨ ਲਈ ਪੀਐਮ ਨਰਿੰਦਰ ਮੋਦੀ ਅਹਿਮਦਾਬਾਦ ਏਅਰਪੋਰਟ ਪੁੱਜੇ। ਉਹ ਟਰੰਪ ਦੇ ਆਉਣ ਤੋਂ ਲਗਪਗ ਡੇਢ ਘੰਟਾ ਪਹਿਲਾਂ, ਸਵੇਰੇ 10:25 ਮਿੰਟ ਉੱਤੇ ਇੱਥੇ ਪੁੱਜੇ।
Trump with Ivanka
ਇੱਥੇ ਨਰਿੰਦਰ ਮੋਦੀ ਨੇ ਅਮਰੀਕੀ ਟਰੰਪ ਨੂੰ ਗਲੇ ਲਗਾ ਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸਤੋਂ ਬਾਅਦ ਗੁਜਰਾਤੀ ਲੋਕ ਨਰਤਕਾਂ ਨੇ ਅਹਿਮਦਾਬਾਦ ਹਵਾਈ ਅੱਡੇ ਉੱਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪਹਿਲੀ ਮਹਿਲਾ ਮੇਲਾਨਿਆ ਟਰੰਪ ‘ਤੇ ਆਪਣਾ ਪ੍ਰਦਰਸ਼ਨ ਕੀਤਾ। ਥੋੜ੍ਹੀ ਦੇਰ ‘ਚ ਕਾਫਿਲਾ ਸਾਬਰਮਤੀ ਆਸ਼ਰਮ ਦੇ ਵੱਲ ਰਵਾਨਾ ਹੋਇਆ ਸੀ, ਹੁਣ 15 ਤੋਂ 20 ਮਿੰਟ ਵਿੱਚ ਇਹ ਕਾਫਿਲਾ ਸਾਬਰਮਤੀ ਆਸ਼ਰਮ ਪਹੁੰਚ ਗਿਆ।
Donald trump and modi
ਸੜਕ ਦੇ ਦੋਨਾਂ ਪਾਸੇ ਕਾਫ਼ੀ ਗਿਣਤੀ ਵਿੱਚ ਮੌਜੂਦ ਲੋਕਾਂ ਨੇ ਅਮਰੀਕੀ ਰਾਸ਼ਟਰਪਤੀ ਦਾ ਸਵਾਗਤ ਕੀਤਾ। ਕਾਫਿਲਾ ਸਾਬਰਮਤੀ ਰਿਵਰ ਫਰੰਟ ਤੋਂ ਗੁਜਰਨ ਦੇ ਦੌਰਾਨ ਟਰੰਪ ਹੱਥ ਹਿਲਾਕੇ ਲੋਕਾਂ ਦਾ ਪਿਆਰ ਕਬੂਲਿਆ।