
ਹਾਲਾਂਕਿ, ਇਹ ਕਹਿਣਾ ਗਲਤ ਹੋਵੇਗਾ ਕਿ ਪੂਰਾ ਦੇਸ਼ ਟਰੰਪ...
ਨਵੀਂ ਦਿੱਲੀ: ਅੱਜ ਭਾਰਤ ਲਈ ਖੁਦ ਦਾ ਵਿਸ਼ੇਸ਼ ਦਿਨ ਹੈ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਇਤਿਹਾਸਕ ਯਾਤਰਾ 'ਤੇ ਇਥੇ ਆਏ ਹਨ। ਹਰ ਕੋਈ, ਚਾਹੇ ਦੇਸ਼ ਅਤੇ ਵਿਦੇਸ਼, ਟਰੰਪ ਦੇ ਇਸ ਵਿਸ਼ੇਸ਼ ਦੌਰੇ ਦੀ ਉਡੀਕ ਕਰ ਰਹੇ ਹਨ। ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਧਰਤੀ 'ਤੇ ਕਦਮ ਰੱਖਦਿਆਂ ਸਾਰ ਹੀ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ, ਸੋਸ਼ਲ ਮੀਡੀਆ ਵੀ ਉਨ੍ਹਾਂ ਦੇ ਤਰੀਕੇ ਨੂੰ ਮਨਾਉਂਦੇ ਹੋਏ ਦਿਖਾਈ ਦਿੱਤੇ।
Photo
ਹਾਲਾਂਕਿ, ਇਹ ਕਹਿਣਾ ਗਲਤ ਹੋਵੇਗਾ ਕਿ ਪੂਰਾ ਦੇਸ਼ ਟਰੰਪ ਦਾ ਇੰਤਜ਼ਾਰ ਕਰ ਰਿਹਾ ਹੈ ਕਿਉਂਕਿ ਕੁਝ ਲੋਕ ਅਜਿਹੇ ਹਨ ਜੋ ਰਾਸ਼ਟਰਪਤੀ ਦੇ ਇਸ ਦੌਰੇ ਤੋਂ ਨਾਰਾਜ਼ ਵੀ ਹਨ, ਜਿਸ ਦਾ ਟਵਿੱਟਰ 'ਤੇ ਅਸਰ ਦੇਖਣ ਨੂੰ ਮਿਲਿਆ ਹੈ। ਟਾਪ ਟ੍ਰੈਡਿੰਗ ਵਿਚ ਚਲ ਰਹੇ #NamasteyTrump, #IndiaWelcomesTrump ਨੂੰ ਕਿਤੇ ਨਾ ਕਿਤੇ #GoBackTrump ਨੇ ਫਿੱਕਾ ਕਰ ਦਿੱਤਾ ਹੈ। ਹੈਸ਼ਟੈਗ #GoBackTrump ਨਾਲ ਲੋਕ ਅਪਣੀ ਜਮ ਕੇ ਭੜਾਸ ਕੱਢ ਰਹੇ ਹਨ।
Photo
ਦਰਅਸਲ ਟਰੰਪ ਦੀ ਇਸ ਯਾਤਰਾ ਨੇ ਉਹਨਾਂ ਲੋਕਾਂ ਦੇ ਜ਼ਖ਼ਮ ਹਰੇ ਕਰ ਦਿੱਤੇ ਹਨ ਜਿਹਨਾਂ ਦੀਆਂ ਝੁੱਗੀਆਂ ਨੂੰ ਰਾਸ਼ਟਰਪਤੀ ਦੀ ਨਿਗਾਹ ਤੋਂ ਦੂਰ ਰੱਖਣ ਲਈ ਦੀਵਾਰ ਦੇ ਪਿੱਛੇ ਲੁਕੋ ਦਿੱਤਾ ਗਿਆ ਸੀ। ਹੁਣ ਲੋਕ ਕੁੱਝ ਤਸਵੀਰਾਂ ਸ਼ੇਅਰ ਕਰ ਕੇ ਅਪਣੇ ਦੁੱਖ ਅਤੇ ਗੁੱਸਾ ਦੋਵੇਂ ਜ਼ਾਹਿਰ ਕਰ ਰਹੇ ਹਨ। ਦਸ ਦਈਏ ਕਿ ਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅੱਜ ਤੋਂ ਭਾਰਤ ਦੌਰੇ ‘ਤੇ ਹਨ।
Photo
ਟਰੰਪ ਗੁਜਰਾਤ ਦੇ ਅਹਿਮਦਾਬਾਦ ਹਵਾਈ ਅੱਡੇ ‘ਤੇ ਪੁੱਜੇ, ਜਿੱਥੇ ਪਹਿਲਾਂ ਤੋਂ ਮੌਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਹਵਾਈ ਅੱਡੇ ਤੋਂ ਮੋਟੇਰਾ ਸਟੇਡੀਅਮ ਤਕ ਦੋਵੇਂ ਨੇਤਾ 22 ਕਿਲੋਮੀਟਰ ਲੰਬਾ ਰੋਡ ਕਰ ਰਹੇ ਹਨ। ਜਿਸ ਦੌਰਾਨ ਉਹ ਸਾਬਰਮਤੀ ਆਸ਼ਰਮ ‘ਚ ਪਹੁੰਚੇ ਜਿਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ।
PM Narendra Modi and Donald Trump
ਇਸ ਮੌਕੇ ਉਹਨਾਂ ਨੇ ਚਰਖਾ ਵੀ ਕੱਤਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇੱਥੇ ਮੌਜੂਦ ਸਨ। ਤੁਹਾਨੂੰ ਦੱਸ ਦੇਈਏ ਕਿ ਕੁਝ ਸਮੇਂ ਤੱਕ ਉਹ ਮੋਟੇਰਾ ਸਟੇਡੀਅਮ ਪਹੁੰਚ ਜਾਣਗੇ, ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਨਮਸਤੇ ਟਰੰਪ’ ਸਮਾਗਮ ਨੂੰ ਸੰਬੋਧਨ ਕਰਨਗੇ,ਜਿਸ ‘ਚ ਵੱਡੀ ਗਿਣਤੀ ‘ਚ ਲੋਕ ਸ਼ਿਰਕਤ ਕਰਨਗੇ।
ਤੁਹਾਨੂੰ ਦੱਸ ਦੇਈਏ ਕਿ ਕੁਝ ਸਮੇਂ ਤੱਕ ਉਹ ਮੋਟੇਰਾ ਸਟੇਡੀਅਮ ਪਹੁੰਚ ਜਾਣਗੇ, ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਨਮਸਤੇ ਟਰੰਪ’ ਸਮਾਗਮ ਨੂੰ ਸੰਬੋਧਨ ਕਰਨਗੇ,ਜਿਸ ‘ਚ ਵੱਡੀ ਗਿਣਤੀ ‘ਚ ਲੋਕ ਸ਼ਿਰਕਤ ਕਰਨਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।