ਲਗਾਤਾਰ ਹਾਰ ਤੋਂ ਬਾਅਦ ਕੇਕੇਆਰ ਨੇ ਕਪਤਾਨ ਸਮੇਤ 4 ਖਿਡਾਰੀਆਂ ਨੂੰ ਛੁੱਟੀ ‘ਤੇ ਭੇਜਿਆ
Published : Apr 24, 2019, 10:58 am IST
Updated : Apr 24, 2019, 10:58 am IST
SHARE ARTICLE
Kolkata Knight Riders
Kolkata Knight Riders

ਕੋਲਕਾਤਾ ਨਾਈਟ ਰਾਈਡਰਸ ਦੇ ਕਪਤਾਨ ਦਿਨੇਸ਼ ਕਾਰਤਿਕ ਅਤੇ ਪ੍ਰਮੁੱਖ ਬੱਲੇਬਾਜ਼ ਰੋਬਿਨ ਉਥੱਪਾ ਅਤੇ ਟੀਮ ਦੇ ਤਿੰਨ ਹੋਰ ਖਿਡਾਰੀਆਂ ਨੂੰ ਕੇਕੇਆਰ ਨੇ ਛੁੱਟੀ ‘ਤੇ ਭੇਜ ਦਿੱਤਾ ਹੈ।

ਨਵੀਂ ਦਿੱਲੀ: ਲਗਾਤਾਰ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਕੋਲਕਾਤਾ ਨਾਈਟ ਰਾਈਡਰਸ ਦੇ ਕਪਤਾਨ ਦਿਨੇਸ਼ ਕਾਰਤਿਕ ਅਤੇ ਪ੍ਰਮੁੱਖ ਬੱਲੇਬਾਜ਼ ਰੋਬਿਨ ਉਥੱਪਾ ਅਤੇ ਟੀਮ ਦੇ ਤਿੰਨ ਹੋਰ ਖਿਡਾਰੀਆਂ ਨੂੰ ਕੇਕੇਆਰ ਨੇ ਛੁੱਟੀ ‘ਤੇ ਭੇਜ ਦਿੱਤਾ ਗਿਆ ਹੈ। ਦਿਨੇਸ਼ ਕਾਰਤਿਕ, ਰੋਬਿਨ ਉਥੱਪਾ, ਨਿਖਿਲ ਨਾਇਕ, ਸ਼੍ਰੀਕਾਂਤ ਮੁੰਡੇ ਅਤੇ ਪ੍ਰਿਥਵੀ ਰਾਜ ਰਾਜਸਥਾਨ ਨਾਲ ਹੋਣ ਵਾਲੇ ਅਗਲੇ ਮੈਚ ‘ਤੇ ਵਾਪਸੀ ਕਰਨਗੇ।

Dinesh KarthikDinesh Karthik

ਕੋਲਕਾਤਾ ਨਾਈਟ ਰਾਈਡਰਸ ਦੀ ਲਗਾਤਾਰ ਪੰਜਵੀਂ ਹਾਰ ਤੋਂ ਬਾਅਦ ਸ਼ਾਹਰੁਖ ਖਾਨ ਦੀ ਇਹ ਟੀਮ ਛੇਵੇਂ ਸਥਾਨ ‘ਤੇ ਪਹੁੰਚ ਗਈ ਹੈ। ਜਿਸ ਤੋਂ ਬਾਅਦ ਟੀਮ ਨੇ ਇਹਨਾਂ ਖਿਡਾਰੀਆਂ ਨੂੰ ਛੁੱਟੀ ‘ਤੇ ਭੇਜਣ ਦਾ ਫੈਸਲਾ ਲਿਆ। ਕਾਰਤਿਕ ਅਤੇ ਉਥੱਪਾ ਨੂੰ ਛੁੱਟੀ ‘ਤੇ ਭੇਜਣ ਤੋਂ ਬਾਅਦ ਉਹ ਸਮੇਂ ਦਾ ਸਹੀ ਪ੍ਰਯੋਗ ਕਰਦੇ ਨਜ਼ਰ ਆਏ। ਛੁੱਟੀ ‘ਤੇ ਭੇਜੇ ਗਏ ਖਿਡਾਰੀ ਕੇਕੇਆਰ ਦੇ ਅਕੈਡਮਿਕ ਸੈਂਟਰ ਅਭਿਸ਼ੇਕ ਨਾਇਰ ਦੇ ਨਾਲ ਮੁੰਬਈ ਵਿਚ ਟ੍ਰੇਨਿੰਗ ਲੈ ਰਹੇ ਹਨ। ਦੱਸ ਦਈਏ ਕਿ ਅਭਿਸ਼ੇਕ ਨਾਇਰ ਨੇ ਕਾਰਤਿਕ ਦੇ ਕੈਰੀਅਰ ਨੂੰ ਟ੍ਰੈਕ ‘ਤੇ ਲਿਆਉਣ ਵਿਚ ਪਿਛਲੇ ਸਾਲ ਕਾਫੀ ਮਦਦ ਕੀਤੀ ਸੀ।

Kolkata Knight RidersKolkata Knight Riders

ਦੱਸ ਦਈਏ ਕਿ ਨੌਵੇਂ ਮੈਚ ਵਿਚ ਰੋਬਿਨ ਉਥੱਪਾ ਨੇ 220 ਦੌੜਾਂ ਬਣਾਈਆਂ ਹਨ। ਉਹਨਾਂ ਦਾ ਸਟ੍ਰਾਈਕ ਰੇਟ 119.56 ਰਿਹਾ ਹੈ। ਇਸ ਤੋਂ ਇਲਾਵਾ ਕਾਰਤਿਕ ਦੀ ਕਪਤਾਨੀ ਨੂੰ ਲੈ ਕੇ ਵੀ ਕਈ ਸਵਾਲ ਉਠਾਏ ਜਾ ਰਹੇ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਟੀਮ ਨੇ ਖਿਡਾਰੀਆਂ ਨੂੰ ਛੁੱਟੀ ‘ਤੇ ਭੇਜਿਆ ਹੈ। ਇਸ ਤੋਂ ਪਹਿਲੇ ਸੀਜ਼ਨ ਵਿਚ ਮੁੰਬਈ ਇੰਡੀਅਨਜ਼ ਨੇ ਵੀ ਅਪਣੀ ਪੂਰੀ ਟੀਮ ਨੂੰ ਅਗਲੇ ਮੁਕਾਬਲੇ ਵਿਚ ਪਹਿਲੇ ਚਾਰ ਦਿਨ ਦੀ ਛੁੱਟੀ ਦੇ ਦਿੱਤੀ ਸੀ। ਰਾਜਸਥਾਨ ਰਾਇਲਸ ਦੀ ਟੀਮ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਟੀਮ ਵਿਚ ਕਾਰਤਿਕ ਦੀ ਕਪਤਾਨੀ ‘ਤੇ ਵੀ ਸਵਾਲ ਉਠ ਰਹੇ ਹਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement