
ਪਿਛਲੇ ਮੈਚ ਵਿਚ ਅਫ਼ਗਾਨਿਸਤਾਨ ਨੇ ਦਿਖਾਇਆ ਸੀ ਚੰਗਾ ਪ੍ਰਦਰਸ਼ਨ
ਨਵੀਂ ਦਿੱਲੀ: ਆਈਸੀਸੀ ਵਰਲਡ ਕੱਪ 2019 ਵਿਚ 24 ਜੂਨ ਨੂੰ ਅਫ਼ਗਾਨਿਸਤਾਨ ਅਤੇ ਬੰਗਲਾਦੇਸ਼ ਵਿਚਕਾਰ ਮੁਕਾਬਲਾ ਹੋਵੇਗਾ। ਅਫ਼ਗਾਨਿਸਤਾਨ ਟੀਮ ਨੂੰ ਭਾਵੇਂ ਹੁਣ ਤੱਕ ਜਿੱਤ ਪ੍ਰਾਪਤ ਨਹੀਂ ਹੋਈ ਪਰ ਉਸ ਨੇ ਭਾਰਤ ਵਰਗੀ ਮਜ਼ਬੂਤ ਟੀਮ ਸਾਹਮਣੇ ਅਪਣੇ ਪਿਛਲੇ ਮੈਚ ਵਿਚ ਚੰਗਾ ਪ੍ਰਦਰਸ਼ਨ ਦਿਖਾਇਆ ਹੈ। ਭਾਰਤ ਵਿਰੁਧ ਅਫ਼ਗਾਨਿਸਤਾਨ ਕੋਲ ਟੂਰਨਾਮੈਂਟ ਵਿਚ ਜਿੱਤ ਪ੍ਰਾਪਤ ਕਰਨ ਦਾ ਮੌਕਾ ਸੀ ਪਰ ਅਫ਼ਗਾਨੀ ਟੀਮ ਇਸ ਮੌਕੇ ਨੂੰ ਸੰਭਾਲ ਨਾ ਸਕੀ।
World Cup 2019
ਇਸ ਮੈਚ ਵਿਚ ਉਸ ਨੂੰ 11 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਅਜਿਹੇ ਵਿਚ ਹੁਣ ਕਪਤਾਨ ਗੁਲਬਦੀਨ ਨੈਬ ਉਮੀਦ ਕਰਦੇ ਹਨ ਕਿ ਬੰਗਲਾਦੇਸ਼ ਵਿਰੁਧ ਉਹਨਾਂ ਦੇ ਬੱਲੇਬਾਜ਼ ਅਤੇ ਗੇਂਦਬਾਜ਼ ਦੋਵੇਂ ਹੀ ਬਿਹਤਰੀਨ ਪ੍ਰਦਰਸ਼ਨ ਕਰਨਗੇ। ਦਸ ਦਈਏ ਕਿ ਬੰਗਲਾਦੇਸ਼ ਦੀ ਟੂਰਨਾਮੈਂਟ ਵਿਚ ਉਸ ਦੀ ਬੱਲੇਬਾਜ਼ੀ ਸ਼ਾਨਦਾਰ ਰਹੀ ਹੈ ਅਤੇ ਕਾਫ਼ੀ ਹੱਦ ਤੱਕ ਆਲਰਾਉਂਡਰ ਸ਼ਾਕਿਬ ਅਲ ਹਸਨ 'ਤੇ ਨਿਰਭਰ ਰਹੀ ਹੈ ਜੋ ਕਿ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਪੰਜ ਬੱਲੇਬਾਜ਼ਾਂ ਵਿਚ ਸ਼ਾਮਲ ਹਨ।
ICC Cricket World Cup 2019
ਵੈਸਟਇੰਡੀਜ਼ ਵਿਰੁਧ 322 ਦੌੜਾਂ ਹਾਸਲ ਕਰਨ ਤੋਂ ਬਾਅਦ ਆਸਟ੍ਰੇਲੀਆ ਦੇ ਵਿਰੁਧ 382 ਦੌੜਾਂ ਦਾ ਪਿੱਛਾ ਕਰਦੇ ਹੋਏ ਬੰਗਲਾਦੇਸ਼ ਦੀ ਟੀਮ ਨੇ ਨਿਰਧਾਰਿਤ 50 ਓਵਰ ਵਿਚ 8 ਵਿਕਟਾਂ ਦੇ ਨੁਕਸਾਨ 'ਤੇ 333 ਦੌੜਾਂ ਬਣਾਈਆਂ ਸਨ। 6 ਮੈਚਾਂ ਵਿਚ 5 ਅੰਕਾਂ ਨਾਲ ਬੰਗਲਾਦੇਸ਼ ਦੀ ਟੀਮ ਸੈਮੀਫ਼ਾਈਨਲ ਦੀ ਰੇਸ ਨਾਲ ਲਗਭਗ ਬਾਹਰ ਹੋ ਗਈ। ਹਾਲਾਂਕਿ, ਜੇ ਉਹ ਅਗਲੇ 3 ਮੈਚ ਜਿੱਤਣ ਵਿਚ ਕਾਮਯਾਬ ਹੋ ਜਾਂਦੀ ਹੈ ਅਤੇ ਦੂਜੇ ਮੈਚਾਂ ਦੇ ਨਤੀਜੇ ਵੀ ਉਸ ਦੇ ਪੱਖ ਵਿਚ ਹੁੰਦੇ ਹਨ ਤਾਂ ਬੰਗਲਾਦੇਸ਼ ਦੀ ਟੀਮ ਆਖਰੀ 4 ਵਿਚ ਪਹੁੰਚ ਸਕਦੀ ਹੈ।