ਐਂਡਰਸਨ-ਤੇਂਦੁਲਕਰ ਟਰਾਫ਼ੀ : ਇੰਗਲੈਂਡ ਵਿਰੁਧ ਪਹਿਲਾ ਟੈਸਟ ਮੈਚ ਹਾਰਿਆ ਭਾਰਤ
Published : Jun 24, 2025, 11:15 pm IST
Updated : Jun 24, 2025, 11:16 pm IST
SHARE ARTICLE
Ben Duckett
Ben Duckett

ਸਖ਼ਤ ਮੁਕਾਬਲੇ ’ਚ ਇੰਗਲੈਂਡ ਨੇ 5 ਵਿਕਟਾਂ ਨਾਲ ਪ੍ਰਾਪਤ ਕੀਤੀ ਜਿੱਤ

ਲੀਡਜ਼ : ਇੰਗਲੈਂਡ ਦੇ ਹੈਡਿੰਗਲੇ ’ਚ ਹੋ ਰਹੇ ਪੰਜ ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ’ਚ ਇੰਗਲੈਂਡ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾ ਦਿਤਾ। ਮੀਂਹ ਨਾਲ ਪ੍ਰਭਾਵਤ ਮੈਚ ’ਚ ਬੇਨ ਡਕੇਟ ਦੀ 149 ਦੌੜਾਂ ਦੀ ਪਾਰੀ ਬਦੌਲਤ ਇੰਗਲੈਂਡ ਨੇ ਸਫ਼ਲਤਾ ਹਾਸਲ ਕੀਤੀ, ਜੋ ‘ਪਲੇਅਰ ਆਫ਼ ਦ ਮੈਚ’ ਵੀ ਰਹੇ। ਭਾਰਤੀ ਟੀਮ ਨੂੰ ਮੈਚ ’ਚ 9 ਕੈਚ ਛੱਡਣਾ ਸਭ ਤੋਂ ਮਹਿੰਗਾ ਪਿਆ। 

ਦਿਨ ਦਾ ਪਹਿਲਾ ਸੈਸ਼ਨ ਪੂਰੀ ਤਰ੍ਹਾਂ ਇੰਗਲੈਂਡ ਦੇ ਨਾਂ ਰਿਹਾ। ਡਕੇਟ ਨੇ ਜੈਕ ਕਰਾਅਲੀ (65 ਦੌੜਾਂ) ਨਾਲ ਮਿਲ ਕੇ ਪਹਿਲੇ ਵਿਕੇਟ ਲਈ 188 ਦੌੜਾਂ ਦੀ ਸਾਂਝੇਦਾਰੀ ਨਾਲ ਇੰਗਲੈਂਡ ਦੀ ਜਿੱਤ ਦੀ ਮਜ਼ਬੂਤ ਨੀਂਹ ਰੱਖੀ। 

ਹਾਲਾਂਕਿ ਭਾਰਤ ਨੇ ਦੂਜੇ ਸੈਸ਼ਨ ’ਚ ਚਾਰ ਵਿਕਟਾਂ ਲੈ ਕੇ ਇੰਗਲੈਂਡ ਦੀ ਰਫ਼ਤਾਰ ਉਤੇ ਰੋਕ ਲਗਾ ਦਿਤੀ। ਦੂਜੇ ਸੈਸ਼ਨ ’ਚ ਮੀਂਹ ਕਾਰਨ ਵੀ ਮੈਚ ਅੱਧੇ ਘੰਟੇ ਤਕ ਖੇਡ ਰੁਕਿਆ ਰਿਹਾ। ਸ਼ਾਰਦੁਲ ਠਾਕੁਰ ਨੇ ਖਤਰਨਾਕ ਬੇਨ ਡਕੇਟ (149) ਅਤੇ ਹੈਰੀ ਬਰੂਕ (0) ਨੂੰ ਆਊਟ ਕਰ ਕੇ ਭਾਰਤ ਦੇ ਹਮਲੇ ਦੀ ਅਗਵਾਈ ਕੀਤੀ, ਜਦਕਿ ਪ੍ਰਸਿੱਧ ਕ੍ਰਿਸ਼ਨਾ ਨੇ ਮੀਂਹ ਕਾਰਨ ਰੁਕੇ ਦੂਜੇ ਸੈਸ਼ਨ ਵਿਚ ਸ਼ੁਰੂਆਤੀ ਦੋ ਵਿਕਟਾਂ ਲਈਆਂ। ਕ੍ਰਿਸ਼ਨਾ ਨੇ ਜ਼ੈਕ ਕ੍ਰਾਉਲੀ (65) ਅਤੇ ਓਲੀ ਪੋਪ (8) ਦਾ ਵਿਕਟ ਲਿਆ। ਹਾਲਾਂਕਿ ਉਹ ਸਭ ਤੋਂ ਮਹਿੰਗੇ ਸਾਬਤ ਹੋਏ ਅਤੇ 6.10 ਦੀ ਔਸਤ ਨਾਲ ਦੌੜਾਂ ਦਿਤੀਆਂ। ਰਵਿੰਦਰ ਜਡੇਜਾ ਨੇ ਕਪਤਾਨ ਬੇਨ ਸਟੋਕਸ (33 ਦੌੜਾਂ) ਦਾ ਵਿਕਟ ਲਿਆ। ਹਾਲਾਂਕਿ ਇਸ ਤੋਂ ਬਾਅਦ ਭਾਰਤ ਨੂੰ ਕੋਈ ਸਫ਼ਲਤਾ ਨਹੀਂ ਮਿਲੀ ਅਤੇ ਜੋਅ ਰੂਟ (53 ਦੌੜਾਂ) ਤੇ ਜੈਮੀ ਸਮਿੱਥ (44 ਦੌੜਾਂ) ਇੰਗਲੈਂਡ ਨੂੰ ਜਿੱਤ ਤਕ ਲੈ ਗਏ। 

ਇਸ ਮੁਕਾਬਲੇ ’ਚ ਪਹਿਲੀ ਪਾਰੀ ਦੌਰਾਨ ਭਾਰਤੀ ਟੀਮ 471 ਦੌੜਾਂ ਬਣਾਉਣ ’ਚ ਸਫ਼ਲ ਹੋਈ ਸੀ। ਇਸ ਦੇ ਜਵਾਬ ’ਚ ਇੰਗਲੈਂਡ ਨੇ 465 ਦੌੜਾਂ ਬਣਾਈਆਂ। ਦੂਜੀ ਪਾਰੀ ’ਚ ਭਾਰਤੀ ਟੀਮ ਨੇ 364 ਦੌੜਾਂ ਬਣਾਈਆਂ ਸਨ। ਭਾਰਤ ਲਈ ਪਹਿਲੀ ਵਾਰੀ ’ਚ ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ ਅਤੇ ਰਿਸ਼ਭ ਪੰਤ ਨੇ ਸੈਂਕੜੇ ਲਗਾਏ ਸਨ। ਜਦਕਿ ਦੂਜੀ ਪਾਰੀ ’ਚ ਕੇ.ਐਲ. ਰਾਹੁਲ ਅਤੇ ਰਿਸ਼ਭ ਪੰਤ ਨੇ ਸੈਂਕੜੇ ਲਗਾਏ। ਬੁਮਰਾਹ ਨੇ ਪਹਿਲੀ ਪਾਰੀ ’ਚ ਪੰਜ ਬੱਲੇਬਾਜ਼ੀ ਨੂੰ ਆਊਟ ਕੀਤਾ ਸੀ ਪਰ ਦੂਜੀ ਪਾਰੀ ’ਚ ਕੋਈ ਵਿਕਟ ਨਹੀਂ ਲੈ ਸਕੇ। 

ਮੈਚ ਦੀ ਦਿਲਚਸਪ ਗੱਲ ਇਹ ਰਹੀ ਕਿ ਇਹ 1948 ਤੋਂ ਬਾਅਦ ਪਹਿਲਾ ਟੈਸਟ ਮੈਚ ਹੈ ਜਿਸ ਦੀਆਂ ਚਾਰੇ ਪਾਰੀਆਂ ’ਚ 350 ਤੋਂ ਵੱਧ ਦੌੜਾਂ ਬਣਾਈਆਂ ਗਈਆਂ। ਹੈਡਿੰਗਲੇ ’ਚ ਹੀ ਇੰਗਲੈਂਡ ਅਤੇ ਆਸਟ੍ਰੇਲੀਆ ਦੇ ਮੈਚ ਦੌਰਾਨ ਇੰਗਲੈਂਡ ਨੇ 496 ਅਤੇ 365 ਅਤੇ ਆਸਟ੍ਰੇਲੀਆ ਨੇ 458 ਅਤੇ 404 ਦੌੜਾਂ ਬਣਾਈਆਂ ਸਨ। 

Tags: cricket

SHARE ARTICLE

ਏਜੰਸੀ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement