
ਲੇਫ਼ਟ ਕਾਰਨਰ ਨਾਲ ਖੇਡਣ ਵਾਲੇ ਜੋਗਿੰਦਰ ਨੇ ਸੀਜ਼ਨ ਦੇ ਪਹਿਲੇ ਮੈਚ ਨੂੰ ਲੈ ਕੇ ਕਿਹਾ ਕਿ ਉਹਨਾਂ ਦੀ ਟੀਮ ਇਸ ਮੈਚ ਲਈ ਮਾਨਸਿਕ ਅਤੇ ਸਰੀਰਕ ਰੂਪ ਤੋਂ ਪੂਰੀ ਤਰ੍ਹਾਂ ਤਿਆਰ ਹੈ।
ਨਵੀਂ ਦਿੱਲੀ: ਪ੍ਰੋ ਕਬੱਡੀ ਲੀਗ ਦੇ ਬੀਤੇ ਸੀਜ਼ਨ ਵਿਚ ਉਮੀਦ ਤੋਂ ਵਧ ਕੇ ਪ੍ਰਦਰਸ਼ਨ ਕਰਨ ਵਾਲੀ ਦਬੰਗ ਦਿੱਲੀ ਟੀਮ ਬੁੱਧਵਾਰ ਨੂੰ ਤੇਲੁਗੂ ਟਾਇੰਟਸ ਵਿਰੁੱਧ ਜਿੱਤ ਹਾਸਲ ਕਰਦੇ ਹੋਏ ਸੱਤਵੇਂ ਸੀਜ਼ਨ ਦਾ ਸ਼ਾਨਦਾਰ ਆਗਾਜ਼ ਕਰਨਾ ਚਾਹੇਗੀ। ਟੀਮ ਨੇ ਪਿਛਲੇ ਸੀਜ਼ਨ ਵਿਚ ਉਮੀਦ ਤੋਂ ਵਧ ਕੇ ਪ੍ਰਦਰਸ਼ਨ ਕੀਤਾ ਸੀ ਅਤੇ ਉਹ ਪਹਿਲੀ ਵਾਰ ਪਲੇਆਫ ਵਿਚ ਪਹੁੰਚੀ ਸੀ। ਬੀਤੇ ਸੀਜ਼ਨ ਵਿਚ ਟੀਮ ਨੇ ਘਰ ਵਿਚ ਕਮਾਲ ਦਾ ਪ੍ਰਦਰਸ਼ਨ ਕੀਤਾ ਸੀ ਅਤੇ ਛੇ ਮਹੀਨਿਆਂ ਵਿਚ ਪੰਜ ਮੈਚ ਜਿੱਤੇ ਸਨ।
Pro Kabaddi League
ਪਿਛਲੇ ਸੀਜ਼ਨ ਵਿਚ ਟੀਮ ਨੇ 24 ਵਿਚੋਂ 12 ਮੈਚ ਜਿੱਤੇ ਸੀ ਜਦਕਿ 10 ਹਾਰੇ ਸੀ। ਟੀਮ ਇਕ ਵਾਰ ਫਿਰ ਅਪਣੇ ਉਸੇ ਪ੍ਰਦਰਸ਼ਨ ਨੂੰ ਦੁਹਰਾਉਣ ਲਈ ਮੈਦਾਨ ਵਿਚ ਉਤਰੇਗੀ। ਸੱਤਵੇਂ ਸੀਜ਼ਨ ਵਿਚ ਜਿੱਥੇ ਜ਼ਿਆਦਾਤਰ ਟੀਮਾਂ ਨਵੇਂ ਕਪਤਾਨ ਨਾਲ ਮੈਟ ‘ਤੇ ਉਤਰ ਰਹੀਆਂ ਹਨ ਤਾਂ ਉਥੇ ਹੀ ਦਿੱਲੀ ਨੇ ਇਕ ਵਾਰ ਫਿਰ ਅਪਣੇ ਪੁਰਾਣੇ ਕਪਤਾਨ ਜੋਗਿੰਦਰ ਨਰਵਾਲ ‘ਤੇ ਹੀ ਭਰੋਸਾ ਜਤਾਇਆ ਹੈ। ਲੇਫ਼ਟ ਕਾਰਨਰ ਨਾਲ ਖੇਡਣ ਵਾਲੇ ਜੋਗਿੰਦਰ ਨੇ ਸੀਜ਼ਨ ਦੇ ਪਹਿਲੇ ਮੈਚ ਨੂੰ ਲੈ ਕੇ ਕਿਹਾ ਕਿ ਉਹਨਾਂ ਦੀ ਟੀਮ ਇਸ ਮੈਚ ਲਈ ਮਾਨਸਿਕ ਅਤੇ ਸਰੀਰਕ ਰੂਪ ਤੋਂ ਪੂਰੀ ਤਰ੍ਹਾਂ ਨਾਲ ਤਿਆਰ ਹੈ।
Pro Kabaddi League
ਦਬੰਗ ਦਿੱਲੀ ਅਤੇ ਤੇਲੁਗੂ ਟਾਇੰਟਸ ਨੇ ਪਿਛਲੇ ਸੀਜ਼ਨ ਵਿਚ ਇਕ-ਦੂਜੇ ਵਿਰੁੱਧ ਸਿਰਫ਼ ਇਕ ਹੀ ਮੈਚ ਖੇਡਿਆ ਸੀ, ਜਿਸ ਵਿਚ ਦਿੱਲੀ ਨੇ 34-29 ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਸੀ। ਤੇਲੁਗੂ ਟਾਇੰਟਸ ਦੀ ਟੀਮ ਇਸ ਸੀਜ਼ਨ ਵਿਚ ਹੁਣ ਤੱਕ ਅਪਣੇ ਦੋਵੇਂ ਮੈਚ ਹਾਰ ਚੁੱਕੀ ਹੈ। ਅਜਿਹੇ ਵਿਚ ਦਿੱਲੀ ਵਿਰੁੱਧ ਜਿੱਤ ਦੀ ਪਟੜੀ ‘ਤੇ ਪਰਤਣ ਲਈ ਉਸ ਨੂੰ ਵਧੀਆ ਪ੍ਰਦਰਸ਼ਨ ਕਰਨਾ ਹੋਵੇਗਾ।
Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ