ਕੋਰੀਆ ਓਪਨ : ਭਾਰਤ ਦੀ ਅਗਵਾਈ ਕਰਨਗੇ ਸਾਇਨਾ ਅਤੇ ਸਮੀਰ
Published : Sep 24, 2018, 5:37 pm IST
Updated : Sep 24, 2018, 5:37 pm IST
SHARE ARTICLE
saina nehwal
saina nehwal

ਸਟਾਰ ਮਹਿਲਾ ਸਾਇਨਾ ਨੇਹਵਾਲ ਅਤੇ ਸਮੀਰ ਵਰਮਾ ਮੰਗਲਵਾਰ ਤੋਂ ਇੱਥੇ ਸ਼ੁਰੂ ਹੋਣ ਜਾ ਰਹੇ 600000 ਡਾਲਰ ਇਨਾਮੀ ਰਾਸ਼ੀ ਵਾਲੇ

ਸੋਲ :  ਸਟਾਰ ਮਹਿਲਾ ਸਾਇਨਾ ਨੇਹਵਾਲ ਅਤੇ ਸਮੀਰ ਵਰਮਾ ਮੰਗਲਵਾਰ ਤੋਂ ਇੱਥੇ ਸ਼ੁਰੂ ਹੋਣ ਜਾ ਰਹੇ 600000 ਡਾਲਰ ਇਨਾਮੀ ਰਾਸ਼ੀ ਵਾਲੇ ਕੋਰੀਆ ਓਪਨ ਵਰਲਡ ਟੂਰ ਸੁਪਰ 500 ਬੈਡਮਿੰਟਨ ਟੂਰਨਾਮੈਂਟ ਵਿਚ ਭਾਰਤੀ ਚੁਣੌਤੀ ਦੀ ਅਗੁਵਾਈ ਕਰਣਗੇ। ਏਸ਼ੀਆਈ ਖੇਡਾਂ ਵਿਚ ਕਾਂਸੀ ਤਗਮਾ ਜਿੱਤਣ ਦੇ ਬਾਅਦ ਜਾਪਾਨ ਓਪਨ ਵਿੱਚ ਨਹੀਂ ਖੇਲਣ ਵਾਲੀ ਸਾਈਨਾ ਪਿਛਲੇ ਹਫਤੇ ਚੀਨ ਓਪਨ ਦੇ ਪਹਿਲੇ ਦੌਰ ਦੀ ਹਾਰ ਦੀ ਨਿਰਾਸ਼ਾ ਨੂੰ ਭੁਲਾਣਾ ਚਾਹੇਗੀ। ਸਾਈਨਾ ਪਹਿਲੇ ਦੌਰ ਵਿੱਚ ਕੋਰੀਆ ਦੀ ਕਿਮ ਹਯੋ ਮਿਨ ਨਾਲ ਭਿੜੇਗੀ।

Saina NehwalSaina Nehwalਦੁਨੀਆ ਦੀ 10ਵੇਂ ਨਬੰਰ ਦੀ ਖਿਲਾੜੀ ਸਾਇਨਾ ਨੇ ਇਸ ਸਾਲ ਵੱਡੀ ਪ੍ਰਤੀਯੋਗਿਤਾਵਾਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ। ਉਨਾਂ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵਿੱਚ ਆਪਣਾ ਦੂਸਰਾ ਗੋਲਡ ਜਿੱਤਣ ਤੋਂ ਬਾਅਦ ਜ਼ਕਾਰਤਾ ਏਸ਼ੀਆਈ ਖੇਡਾਂ ਵਿੱਚ ਕਾਂਸੀ ਜਿੱਤਿਆ। BWF ਪ੍ਰਤੀਯੋਗਿਤਾਵਾਂ ਵਿਚ ਹਾਲਾਂਕਿ ਸਾਇਨਾ ਦੇ ਪ੍ਰਦਰਸ਼ਨ ਵਿੱਚ ਨਿਰੰਤਰਤਾ ਦੀ ਕਮੀ ਹੈ।

ਸਾਇਨਾ ਦੀ ਰਾਹ ਹਾਲਾਂਕਿ ਆਸਾਨ ਨਹੀਂ ਹੋਵੇਗੀ ਅਤੇ ਕਵਾਟਰ ਫਾਈਨਲ ਵਿਚ ਉਨਾਂ ਦੀ ਟੱਕਰ ਤੀਸਰੇ ਨਬੰਰ ਦੀ ਜਾਪਾਨ ਦੀ ਨੋਜ਼ੋਮੀ ਓਕੁਹਾਰਾ ਨਾਲ ਹੋ ਸਕਦੀ ਹੈ। ਜਾਪਾਨ ਅਤੇ ਚੀਨ ਪਿਛਲੇ ਦੋ ਹਫਤਿਆਂ ਵਿਚ ਲਗਾਤਾਰ ਦੋ ਟੂਰਨਾਮੈਂਟ ਖੇਡਣ ਦੇ ਬਾਅਦ ਕਿੰਦਾਬੀ ਸ਼੍ਰੀਕਾਂਤ ਕੋਰੀਆ ਓਪਨ ਤੋਂ ਹਟ ਗਏ ਹਨ ਜਿਸ ਨਾਲ ਪੁਰਸ਼ਾਂ ਦੇ ਸਿੰਗਲਸ ਮੁਕਾਬਲਿਆਂ ਵਿੱਚ ਭਾਰਤ ਦੀ ਅਗਵਾਈ ਸਮੀਰ ਵਰਮਾ ਕਰਨਗੇ।

Saina NehwalSaina Nehwalਸਮੀਰ ਹਾਲਾਂਕਿ ਸੱਟਾਂ ਤੋਂ ਪਰੇਸ਼ਾਨ ਰਹੇ ਹਨ, ਪਰ ਫਿਟ ਹੋਣ ਤੇ ਉਨਾਂ ਚੰਗਾ ਪ੍ਰਦਰਸ਼ਨ ਕੀਤਾ ਹੈ। ਉਹ ਫਰਵਰੀ ਵਿੱਚ ਸਵਿਸ ਓਪਨ ਅਤੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਹੈਦਰਾਬਾਦ ਓਪਨ ਦਾ ਖਿਤਾਬ ਜਿੱਤਣ ਵਿੱਚ ਸਫਲ ਰਹੇ। ਸਮੀਰ ਪਹਿਲੇ ਦੌਰ ਵਿੱਚ ਡੈਨਮਾਰਕ ਦੇ ਏਡੰਰਸ ਐਂਟੋਨਸਨ ਨਾਲ ਭਿੜਨਗੇ। ਇਸ ਭਾਰਤੀ ਖਿਲਾੜੀ ਨੇ ਇਸ ਸਾਲ ਜਨਵਰੀ ਵਿਚ ਇੰਡੀਆ ਓਪਨ ਵਿੱਚ ਐਂਨਟੋਨਸਨ ਨੂੰ ਹਰਾਇਆ ਸੀ।

ਜੇਕਰ ਉਹ ਅਗਲਾ ਦੌਰ ਪਾਰ ਕਰਨ ਵਿੱਚ ਸਫਲ ਰਹਿੰਦੇ ਹਨ ਤਾਂ ਫਿਰ ਉਨ•ਾਂ ਦੀ ਟੱਕਰ ਵਿਸ਼ਵ ਚੈਂਪੀਅਨ ਕੈਂਤੋਂ ਮੋਮੋਤਾ ਨਾਲ ਹੋ ਸਕਦੀ ਹੈ।  ਯੂਵਾ ਖਿਡਾਰੀ ਵੈਸ਼ਣਵੀ ਰੇਡੀ ਜੱਕਾ ਨੂੰ ਪਹਿਲੇ ਦੌਰ ਵਿੱਚ ਅਮਰੀਕਾ ਦੀ ਛੇਵੇਂ ਨਬੰਰ ਦੀ ਬੇਈਵਾਨ ਝਾਂਗ ਦੀ ਮਜ਼ਬੂਤ ਚੁਣੌਤੀ ਦਾ ਸਾਹਮਣਾ ਕਰਨਾ ਹੈ। ਹੋਰਨਾ ਭਾਰਤੀਆਂ ਵਿਚ ਅਜਯ ਜੈਰਾਮ ਦੇ ਕਵਾਲੀਫਾਇਰ ਵਿਚ ਚੀਨ ਦੇ ਝਾਓ ਜੁਨਪੇਂਗ ਦੇ ਖਿਲਾਫ ਖੇਡਣਾ ਹੈ ਜਦਕਿ ਵੈਦੇਹੀ ਚੌਧਰੀ ਅਤੇ ਮੁਗਧਾ ਅਗਰੇ ਮਹਿਲਾ ਸਿੰਗਲਸ ਕਵਾਲੀਫਾਇਰ ਵਿੱਚ ਚੁਣੌਤੀ ਪੇਸ਼ ਕਰੇਗੀ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement