
ਭਾਰਤ ਨੇ ਦੂਜੇ ਦਿਨ ਚਾਰ ਸੋਨੇ ਸਮੇਤ 18 ਤਮਗ਼ੇ ਜਿੱਤੇ
ਹਾਂਗਜ਼ੂ: ਏਸ਼ੀਆਈ ਪੈਰਾ ਖੇਡਾਂ 2023 ਵਿਚ ਭਾਰਤ ਦੀ ਝੋਲੀ ਇਕ ਹੋਰ ਸੋਨ ਤਮਗ਼ਾ ਪਿਆ ਹੈ। ਇਹ ਤਮਗ਼ਾ ਐਥਲੈਟਿਕਸ ਵਿਚੋਂ ਆਇਆ ਹੈ। ਸ਼ਰਥ ਮਕਨਾਹੱਲੀ ਨੇ ਪੁਰਸ਼ਾਂ ਦੇ 5000 ਮੀਟਰ ਟੀ 13 ਈਵੈਂਟ ਵਿਚ ਜੌਰਡਨ ਦੇ ਨਬੀਲ ਮਕਬਲੇਹ ਨੂੰ 0.01 ਸਕਿੰਟ ਦੇ ਸੱਭ ਤੋਂ ਘੱਟ ਫਰਕ ਨਾਲ ਹਰਾ ਕੇ ਸੋਨ ਤਮਗ਼ਾ ਜਿੱਤਿਆ ਹੈ। ਸ਼ਰਥ ਨੇ 2:18:90 ਸਮੇਂ ਵਿਚ ਇਹ ਦੌੜ ਪੂਰੀ ਕੀਤੀ।
ਇਹ ਵੀ ਪੜ੍ਹੋ: ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਮਨਾਇਆ ਗਿਆ ਦੁਸਹਿਰਾ; ਹੁਸ਼ਿਆਰਪੁਰ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ
ਦੱਸ ਦੇਈਏ ਕਿ ਏਸ਼ੀਆਈ ਖੇਡਾਂ ਵਿਚ ਭਾਰਤ ਨੇ ਮੰਗਲਵਾਰ ਨੂੰ ਮੁਕਾਬਲੇ ਦੇ ਦੂਜੇ ਦਿਨ ਚਾਰ ਸੋਨੇ ਸਮੇਤ 18 ਤਮਗ਼ੇ ਜਿੱਤੇ। ਇਸ ਨਾਲ ਦੇਸ਼ ਦੇ ਕੁੱਲ ਮੈਡਲਾਂ ਦੀ ਗਿਣਤੀ 35 ਹੋ ਗਈ। ਭਾਰਤ ਨੇ ਸੋਮਵਾਰ ਨੂੰ ਖੇਡਾਂ ਦੇ ਪਹਿਲੇ ਦਿਨ ਛੇ ਸੋਨੇ ਸਮੇਤ ਕੁੱਲ 17 ਤਮਗ਼ੇ ਜਿੱਤੇ ਸਨ। ਚੀਨ (155), ਈਰਾਨ (44) ਅਤੇ ਉਜ਼ਬੇਕਿਸਤਾਨ (38) ਤੋਂ ਬਾਅਦ ਭਾਰਤ 10 ਸੋਨੇ, 12 ਚਾਂਦੀ ਅਤੇ 13 ਕਾਂਸੀ ਦੇ ਨਾਲ ਟੇਬਲ ਵਿਚ ਚੌਥੇ ਸਥਾਨ 'ਤੇ ਹੈ।