35 ਸਾਲਾਂ ਡਵੇਨ ਬਰਾਵੋ ਨੇ ਇੰਟਰਨੈਸ਼ਨਲ ਕ੍ਰਿਕੇਟ ਤੋਂ ਲਿਆ ਸੰਨਿਆਸ
Published : Oct 25, 2018, 3:50 pm IST
Updated : Oct 25, 2018, 3:50 pm IST
SHARE ARTICLE
35 year old Dwayne Bravo retires from international cricket
35 year old Dwayne Bravo retires from international cricket

ਵੈਸਟਇੰਡੀਜ਼ ਦੇ ਸਟਾਰ ਆਲਰਾਉਂਡਰ ਡਵੇਨ ਬਰਾਵੋ ਨੇ ਅੰਤਰਰਾਸ਼ਟਰੀ ਕ੍ਰਿਕੇਟ ਵਿਸ਼ਵ ਨੂੰ ਅਲਵਿਦਾ ਕਹਿ ਦਿਤਾ ਹੈ। ਬਰਾਵੋ ਹਾਲਾਂਕਿ ਵਿਸ਼ਵ...

ਨਵੀਂ ਦਿੱਲੀ (ਭਾਸ਼ਾ) : ਵੈਸਟਇੰਡੀਜ਼ ਦੇ ਸਟਾਰ ਆਲਰਾਉਂਡਰ ਡਵੇਨ ਬਰਾਵੋ ਨੇ ਅੰਤਰਰਾਸ਼ਟਰੀ ਕ੍ਰਿਕੇਟ ਵਿਸ਼ਵ ਨੂੰ ਅਲਵਿਦਾ ਕਹਿ ਦਿਤਾ ਹੈ। ਬਰਾਵੋ ਹਾਲਾਂਕਿ ਵਿਸ਼ਵ ਭਰ ਵਿਚ ਟੀ-20 ਲੀਗ ਵਿਚ ਖੇਡਣਾ ਜਾਰੀ ਰੱਖਣਗੇ। ਬਰਾਵੋ ਫਿਲਹਾਲ ਭਾਰਤ ਵਿਚ ਸੀਮਿਤ ਓਵਰਾਂ ਦੀ ਸੀਰੀਜ ਖੇਡ ਰਹੀ ਇੰਡੀਜ਼ ਟੀਮ ਦਾ ਹਿੱਸਾ ਨਹੀਂ ਹਨ। ਮੀਡੀਆ ਨੂੰ ਦਿਤੇ ਬਿਆਨ ਵਿਚ ਬਰਾਵੋ ਨੇ ਕਿਹਾ, ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਅੰਤਰਰਾਸ਼ਟਰੀ ਕ੍ਰਿਕੇਟ ਦੇ ਸਾਰੇ ਫਾਰਮੈਟਸ ਤੋਂ ਅਧਿਕਾਰਿਕ ਰੂਪ ‘ਚ ਸੰਨਿਆਸ ਲੈ ਲਿਆ ਹੈ।

Dawyne BravoDwayne Bravo14 ਸਾਲ ਪਹਿਲਾਂ ਮੈਂ ਵੈਸਟਇੰਡੀਜ਼ ਲਈ ਅੰਤਰਰਾਸ਼ਟਰੀ ਕ੍ਰਿਕੇਟ ਵਿਚ ਅਪਣੀ ਸ਼ੁਰੂਆਤ ਕੀਤੀ ਸੀ ਅਤੇ ਮੈਨੂੰ ਹੁਣ ਵੀ ਉਹ ਪਲ ਯਾਦ ਹੈ, ਜਦੋਂ ਮੈਨੂੰ ਮਰੂਨ ਕੈਪ ਮਿਲੀ ਸੀ। 35 ਸਾਲ ਦੇ ਬਰਾਵੋ ਨੇ ਕਿਹਾ, ਜੁਲਾਈ 2004 ਵਿਚ ਇੰਗਲੈਂਡ ਦੇ ਖ਼ਿਲਾਫ਼ ਲਾਰਡਸ ਕ੍ਰਿਕੇਟ ਮੈਦਾਨ ‘ਤੇ ਮੈਨੂੰ ਇਹ ਮਰੂਨ ਕੈਪ ਮਿਲੀ ਸੀ। ਉਸ ਸਮੇਂ ਜੋ ਉਤਸ਼ਾਹ ਅਤੇ ਜਨੂੰਨ ਮੈਂ ਮਹਿਸੂਸ ਕੀਤਾ ਸੀ ਉਸ ਨੂੰ ਮੈਂ ਅਪਣੇ ਪੂਰੇ ਕਰੀਅਰ  ਦੇ ਦੌਰਾਨ ਬਰਕਰਾਰ ਰੱਖਿਆ।’

ਉਨ੍ਹਾਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਉਹ ਵੀ ਹੋਰ ਖਿਡਾਰੀਆਂ ਦੀ ਤਰ੍ਹਾਂ ਨੌਜਵਾਨ ਪੀੜ੍ਹੀ ਨੂੰ ਅੱਗੇ ਵਧਣ ਦਾ ਮੌਕਾ ਦੇਣ। ਬਰਾਵੋ ਨੇ 2004 ਵਿਚ ਅਪਣੀ ਸ਼ੁਰੂਆਤ ਤੋਂ ਬਾਅਦ 40 ਟੈਸਟ ਮੈਚ, 164 ਵਨਡੇ ਅਤੇ 66 ਟੀ-20 ਮੈਚ ਖੇਡੇ। ਪਿਛਲੀ ਵਾਰ ਦੋ ਸਾਲ ਪਹਿਲਾਂ ਉਨ੍ਹਾਂ ਨੇ ਅੰਤਰਰਾਸ਼ਟਰੀ ਮੈਚ ਖੇਡਿਆ ਸੀ, ਜੋ ਪਾਕਿਸਤਾਨ ਦੇ ਖ਼ਿਲਾਫ਼ ਸੀ। ਉਨ੍ਹਾਂ ਨੇ ਟੈਸਟ ਵਿਚ 2200 ਦੌੜਾਂ, 86 ਵਿਕੇਟ, ਵਨਡੇ ਵਿਚ 2968 ਦੌੜਾਂ, 199 ਵਿਕੇਟ ਅਤੇ ਟੀ-20 ਇੰਟਰਨੈਸ਼ਨਲ ਵਿਚ 1142 ਦੌੜਾਂ ਬਣਾਉਣ ਤੋਂ ਇਲਾਵਾ 52 ਵਿਕੇਟ ਵੀ ਲਏ। 

Dawyne BravoDwayne Bravoਕ੍ਰਿਕੇਟ ਤੋਂ ਇਲਾਵਾ ਬਰਾਵੋ ਨੇ ਅਪਣੇ ਹਿਟ ਗਾਨੇ ‘ਚੈਂਪੀਅੰਸ’ ਤੋਂ ਵੀ ਸੁਰਖੀਆਂ ਬਟੋਰੀਆਂ,  ਜੋ ਭਾਰਤ ਵਿਚ 2016 ਵਿਸ਼ਵ ਟੀ-20 ਵਿਚ ਵੈਸਟਇੰਡੀਜ਼ ਦੀ ਜੇਤੂ ਮੁਹਿੰਮ ਦੌਰਾਨ ਟੀਮ ਦਾ ਅਧਿਕਾਰਿਕ ਗੀਤ ਸੀ। ਬਰਾਵੋ ਨੇ ਅਪਣਾ ਆਖ਼ਰੀ ਇਕ ਸਾਲ ਅੰਤਰਰਾਸ਼ਟਰੀ ਮੈਚ ਭਾਰਤ ਦੇ ਖ਼ਿਲਾਫ਼ ਧਰਮਸ਼ਾਲਾ ਵਿਚ 2014 ਵਿਚ ਖੇਡਿਆ। ਇਸ ਦੌਰੇ ਦੇ ਦੌਰਾਨ ਬੋਰਡ ਦੇ ਨਾਲ ਤਨਖ਼ਾਹ ਵਿਵਾਦ ਦੇ ਕਾਰਨ ਵੈਸਟਇੰਡੀਜ਼ ਦੀ ਪੂਰੀ ਟੀਮ ਦੌਰੇ ਦੇ ਦੌਰਾਨ ਹੀ ਅਪਣੇ ਦੇਸ਼ ਵਾਪਸ ਚਲੀ ਗਈ।

ਬਰਾਵੋ ਉਸ ਸਮੇਂ ਟੀਮ ਦੇ ਕਪਤਾਨ ਸੀ ਇਸ ਤੋਂ ਬਾਅਦ ਉਨ੍ਹਾਂ ਨੂੰ 2015 ਵਿਸ਼ਵ ਕੱਪ ਦੀ ਵੈਸਟਇੰਡੀਜ਼ ਦੀ ਟੀਮ ਤੋਂ ਬਾਹਰ ਕਰ ਦਿਤਾ ਗਿਆ। ਉਨ੍ਹਾਂ ਨੇ ਹਾਲਾਂਕਿ ਇਸ ਤੋਂ ਅਗਲੇ ਸਾਲ ਵਿਸ਼ਵ ਟੀ-20 ਲਈ ਵੈਸਟਇੰਡੀਜ਼ ਦੀ ਟੀਮ ਵਿਚ ਜਗ੍ਹਾ ਬਣਾਈ ਅਤੇ ਟੀਮ ਦੀ ਖਿਤਾਬੀ ਮੁਹਿੰਮ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement