ਸੱਟ ਲੱਗਣ ਕਾਰਨ ਸਟੇਨ ਹੋਇਆ ਟੀਮ ਤੋਂ ਬਾਹਰ
Published : Apr 25, 2019, 8:22 pm IST
Updated : Apr 25, 2019, 8:22 pm IST
SHARE ARTICLE
Dale Steyn ruled out of IPL due to shoulder inflammation
Dale Steyn ruled out of IPL due to shoulder inflammation

ਸਟੇਨ ਆਈ.ਪੀ.ਐੱਲ. 2019 ਟੂਰਨਾਮੈਂਟ ਦੇ ਮੱਧ 'ਚ ਆਰ.ਸੀ.ਬੀ. 'ਚ ਸ਼ਾਮਲ ਹੋਏ ਸਨ

ਬੈਂਗਲੁਰੂ : ਆਈ.ਪੀ.ਐਲ. 2019 ਦੇ ਟੂਰਨਾਮੈਂਟ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਉਸ ਸਮੇਂ ਜ਼ਬਰਦਸਤ ਝਟਕਾ ਲੱਗਾ ਜਦੋਂ ਉਸ ਦਾ ਤੇਜ਼ ਗੇਂਦਬਾਜ ਡੇਲ ਸਟੇਨ ਮੋਢੇ ਦੀ ਸੱਟ ਕਾਰਨ ਬਾਕੀ ਦੇ ਸੀਜ਼ਨ 'ਚੋਂ ਬਾਹਰ ਹੋ ਗਿਆ।  ਦੱਖਦੀ ਅਫ਼ਰੀਕਾ ਦੇ ਤਜ਼ਰਬੇਕਾਰ ਗੇਂਦਬਾਜ਼  ਨੂੰ ਨਾਥਨ ਕੂਲਟਰ ਨਾਇਲ ਦੀ ਜਗ੍ਹਾ ਟੀਮ ਵਿਚ ਸ਼ਾਮਲ ਕੀਤਾ ਗਿਆ ਸੀ। ਆਰ.ਸੀ.ਬੀ ਦੇ ਚੇਅਰਮੈਨ ਸੰਜੀਵ ਚੂੜੀਵਾਲਾ ਨੇ ਇਕ ਬਿਆਨ ਵਿਚ ਕਿਹਾ, ''ਡੇਲ ਸਟੇਨ ਨੂੰ ਡਾਕਟਰਾਂ ਨੇ ਆਰਾਮ ਕਰਨ ਦੀ ਸਲਾਹ ਦਿਤੀ ਹੈ। ਉਹ ਆਈਪੀਐਲ ਦੇ ਮੌਜੂਦਾ ਸੀਜ਼ਨ ਵਿਚ ਅੱਗੇ ਨਹੀਂ ਖੇਡ ਸਕਣਗੇ।"

dale steynDale Steyn

ਸਟੇਨ ਆਈ.ਪੀ.ਐੱਲ. 2019 ਟੂਰਨਾਮੈਂਟ ਦੇ ਮੱਧ 'ਚ ਆਰ.ਸੀ.ਬੀ. 'ਚ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਨੇ ਸਿਰਫ਼ 2 ਮੈਚ ਖੇਡੇ ਸਨ। ਸਟੇਨ ਨੇ ਦੋ ਮੈਚਾਂ ਵਿਚ 4 ਵਿਕਟਾਂ ਲਈਆਂ ਅਤੇ ਸੀ.ਐੱਸ.ਕੇ. 'ਤੇ ਆਰ.ਸੀ.ਬੀ. ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ ਸੀ। 

Dale SteynDale Steyn

ਡੇਲ ਦੀ ਮੌਜੂਦਗੀ ਨਾਲ ਟੀਮ ਨੂੰ ਕਾਫ਼ੀ ਮਦਦ ਮਿਲੀ ਸੀ। ਟੀਮ ਦੇ ਖਿਡਾਰੀਆਂ ਨੇ ਕਿਹਾ ਕਿ ਉਹ ਉਨ੍ਹਾਂ ਦੀ ਪ੍ਰੇਰਨਾ ਅਤੇ ਖੇਡ ਭਾਵਨਾ ਤੋਂ ਕਾਫ਼ੀ ਪ੍ਰਭਾਵਤ ਹਨ। ਟੀਮ ਉਨ੍ਹਾਂ ਦੀ ਕਮੀ ਨੂੰ ਕਾਫ਼ੀ ਮਹਿਸੂਸ ਕਰੇਗੀ ਅਤੇ ਸਾਰੇ ਖਿਡਾਰੀ ਪ੍ਰਾਰਥਨਾ ਕਰ ਰਹੇ ਹਨ ਕਿ ਡੇਲ ਛੇਤੀ ਹੀ ਠੀਕ ਹੋ ਜਾਣ।

Location: India, Karnataka, Bengaluru

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement