ਖੰਨਾ 'ਚ ਅੰਤਰਰਾਸ਼ਟਰੀ ਖਿਡਾਰੀ ਦਾ ਅਪਮਾਨ! ਕਰਜ਼ਾ ਲੈ ਕੇ ਖੇਡਣ ਗਏ ਤਰੁਣ ਸ਼ਰਮਾ ਨੇ ਲਿਆ ਸੰਨਿਆਸ ਦਾ ਫ਼ੈਸਲਾ
Published : Jul 25, 2023, 9:59 pm IST
Updated : Jul 25, 2023, 9:59 pm IST
SHARE ARTICLE
Tarun Sharma
Tarun Sharma

ਮਲੇਸ਼ੀਆ ਤੋਂ ਕਾਂਸੀ ਦਾ ਤਮਗ਼ਾ ਜਿੱਤ ਕੇ ਪਰਤਣ ਸਮੇਂ ਨਹੀਂ ਹੋਇਆ ਸਵਾਗਤ

 

ਖੰਨਾ: ਲੁਧਿਆਣਾ ਜ਼ਿਲ੍ਹੇ ਦੇ ਕੌਮਾਂਤਰੀ ਪੈਰਾ ਕਰਾਟੇ ਖਿਡਾਰੀ ਦਾ ਅਪਮਾਨ ਹੋਇਆ ਹੈ।  ਦਰਅਸਲ ਮਲੇਸ਼ੀਆ 'ਚ ਭਾਰਤ ਲਈ ਕਾਂਸੀ ਦਾ ਤਮਗ਼ਾ ਜਿੱਤ ਕੇ ਖੰਨਾ ਪਰਤੇ ਇਸ ਖਿਡਾਰੀ ਦਾ ਕਿਸੇ ਵਲੋਂ ਵੀ ਸਵਾਗਤ ਨਹੀਂ ਕੀਤਾ ਗਿਆ। ਖਿਡਾਰੀ ਤਰੁਣ ਸ਼ਰਮਾ ਨੇ ਨਿਰਾਸ਼ ਹੋ ਕੇ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ: ਜੇ ਮੈਂ ਜਿਨਸੀ ਸ਼ੋਸ਼ਣ ਪੀੜਤਾਂ ਨੂੰ ਮਿਲ ਸਕਦੀ ਹਾਂ ਤਾਂ ਮਨੀਪੁਰ ਦੇ ਮੁੱਖ ਮੰਤਰੀ ਕਿਉਂ ਨਹੀਂ? : ਸਵਾਤੀ ਮਾਲੀਵਾਲ

ਦੱਸ ਦਈਏ ਕਿ ਤਰੁਣ ਸ਼ਰਮਾ 21 ਤੋਂ 23 ਜੁਲਾਈ ਤਕ ਹੋਈ ਦੂਜੀ ਏਸ਼ੀਅਨ ਕਰਾਟੇ ਚੈਂਪੀਅਨਸ਼ਿਪ ਵਿਚ ਭਾਰਤ ਵਲੋਂ ਭਾਗ ਲੈਣ ਲਈ ਮਲੇਸ਼ੀਆ ਗਿਆ ਸੀ। ਇਸ ਚੈਂਪੀਅਨਸ਼ਿਪ ਵਿਚ 43 ਦੇਸ਼ਾਂ ਦੇ ਪੈਰਾ ਖਿਡਾਰੀ ਪਹੁੰਚੇ। ਭਾਰਤ ਦੋ ਖਿਡਾਰੀ ਤਰੁਣ ਸ਼ਰਮਾ ਅਤੇ ਦੂਜਾ ਦਿੱਲੀ ਤੋਂ ਖਿਡਾਰੀ ਸ਼ਾਮਲ ਸੀ। ਤਰੁਣ ਨੇ ਮਲੇਸ਼ੀਆ ਵਿਚ ਅਪਣੀ ਕਾਬਲੀਅਤ ਦਾ ਸਬੂਤ ਦਿਤਾ ਅਤੇ ਭਾਰਤ ਨੂੰ ਕਾਂਸੀ ਦਾ ਤਮਗ਼ਾ ਦਿਵਾਇਆ।

ਇਹ ਵੀ ਪੜ੍ਹੋ: ਸਿੱਖ ਕੌਮ ਵੱਡੀ ਧੜੇਬੰਦੀ ਦਾ ਸ਼ਿਕਾਰ, ਪੰਥ ਵਿਰੋਧੀ ਸ਼ਕਤੀਆਂ ਨੇ ਸਿੱਖੀ 'ਤੇ ਹਮਲੇ ਕੀਤੇ ਤੇਜ਼ - ਧਿਆਨ ਸਿੰਘ ਮੰਡ

ਉਸ ਨੂੰ ਉਮੀਦ ਸੀ ਕਿ ਜਦੋਂ ਉਹ ਸ਼ਹਿਰ ਪਹੁੰਚੇਗਾ ਤਾਂ ਉਸ ਦਾ ਸਨਮਾਨ ਕੀਤਾ ਜਾਵੇਗਾ ਪਰ ਜਦੋਂ ਤਰੁਣ ਬੱਸ ਸਟੈਂਡ 'ਤੇ ਉਤਰਿਆ ਤਾਂ ਉਸ ਨੂੰ ਲੈਣ ਉਸ ਦੇ ਕੁੱਝ ਦੋਸਤ ਹੀ ਪਹੁੰਚੇ ਸਨ। ਇਸ ਦੌਰਾਨ ਤਰੁਣ ਨੇ ਨਿਰਾਸ਼ ਹੋ ਕੇ ਸੰਨਿਆਸ ਲੈਣ ਦਾ ਐਲਾਨ ਕਰ ਦਿਤਾ। ਤਰੁਣ ਦਿੱਲੀ ਤੋਂ ਰੋਡਵੇਜ਼ ਦੀ ਬੱਸ ਵਿਚ ਖੰਨਾ ਵਾਪਸ ਪਰਤਿਆ। ਸ਼ਹਿਰ ਪਹੁੰਚਣ ’ਤੇ ਜਦੋਂ ਕਿਸੇ ਨੇ ਤਰੁਣ ਦੀ ਜਿੱਤ ਦੀ ਖੁਸ਼ੀ ਨਹੀਂ ਮਨਾਈ ਤਾਂ ਉਹ ਨਿਰਾਸ਼ ਹੋ ਗਿਆ।

ਇਹ ਵੀ ਪੜ੍ਹੋ: ਪੰਜਾਬ ਪੁਲਿਸ ਨੇ ਐਸ.ਟੀ.ਐਫ .ਨਾਲ ਮਿਲ ਕੇ ਫਿਰੋਜ਼ਪੁਰ ਰੇਂਜ ਵਿਚ ਚਲਾਇਆ ਵਿਸ਼ੇਸ਼ ਆਪ੍ਰੇਸ਼ਨ; 19 ਵਿਅਕਤੀ ਗ੍ਰਿਫ਼ਤਾਰ ਤੇ ਡਰੱਗ ਮਨੀ ਬਰਾਮਦ

ਤਰੁਣ ਸ਼ਰਮਾ ਇਕ ਗਰੀਬ ਪ੍ਰਵਾਰ ਨਾਲ ਸਬੰਧ ਰੱਖਦਾ ਹੈ। ਪ੍ਰਵਾਰ ਦਾ ਗੁਜ਼ਾਰਾ ਚਲਾਉਣ ਲਈ ਉਹ ਅਪਣੇ ਪਿਤਾ ਨਾਲ ਸਬਜ਼ੀ ਦੀ ਰੇਹੜੀ ਲਗਾਉਂਦਾ ਸੀ। ਪਿਤਾ ਦੀ ਕੁੱਝ ਮਹੀਨੇ ਪਹਿਲਾਂ ਮੌਤ ਹੋ ਗਈ। ਹੁਣ ਉਹ ਖੁਦ ਰੇਹੜੀ ਲਗਾ ਰਿਹਾ ਹੈ। ਉਸ ਨੇ ਕਈ ਵਾਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪਧਰ 'ਤੇ ਦੇਸ਼ ਅਤੇ ਸੂਬੇ ਦਾ ਨਾਂਅ ਰੌਸ਼ਨ ਕੀਤਾ। ਲੰਬੇ ਸਮੇਂ ਤੋਂ ਉਹ ਸਰਕਾਰ ਕੋਲ ਨੌਕਰੀ ਲਈ ਵੀ ਤਰਲੇ ਕੱਢ ਰਿਹਾ ਹੈ। ਖੇਡਾਂ ਪ੍ਰਤੀ ਅਪਣੇ ਜਨੂੰਨ ਨੂੰ ਪੂਰਾ ਕਰਨ ਲਈ ਤਰੁਣ ਨੇ ਅਪਣਾ ਘਰ ਗਿਰਵੀ ਰੱਖਿਆ ਹੋਇਆ ਹੈ ਅਤੇ ਉਸ ਦੇ ਸਿਰ 12 ਲੱਖ ਰੁਪਏ ਦਾ ਕਰਜ਼ਾ ਹੈ। ਇਸ ਵਾਰ ਵੀ ਉਹ 1 ਲੱਖ ਰੁਪਏ ਦਾ ਕਰਜ਼ਾ ਲੈ ਕੇ ਮਲੇਸ਼ੀਆ ਗਿਆ ਸੀ।

ਇਹ ਵੀ ਪੜ੍ਹੋ: ਵਿਜੀਲੈਂਸ ਵੱਲੋਂ ਸੂਬਾ ਪੱਧਰ ਉੱਤੇ ਸਰਕਾਰੀ ਹਸਪਤਾਲਾਂ ਦੀ ਚੈਕਿੰਗ, ਡੋਪ ਟੈਸਟ ਦੀ ਪ੍ਰਕਿਰਿਆ ’ਚ ਮਿਲੀਆਂ ਬੇਨਿਯਮੀਆਂ

ਅੰਤਰਰਾਸ਼ਟਰੀ ਪੈਰਾ ਕਰਾਟੇ ਖਿਡਾਰੀ ਇੰਨਾ ਨਿਰਾਸ਼ ਸੀ ਕਿ ਉਸ ਨੇ ਗੁੱਸੇ 'ਚ ਆ ਕੇ ਕਿਹਾ ਕਿ ਹੁਣ ਉਹ ਭੁੱਕੀ, ਅਫੀਮ ਅਤੇ ਸ਼ਰਾਬ ਵੇਚੇਗਾ। ਉਸ ਨੇ ਕਿਹਾ ਕਿ ਉਸ ਨੂੰ ਸਰਕਾਰ ਤੋਂ ਕੋਈ ਉਮੀਦ ਨਹੀਂ ਹੈ ਅਤੇ ਪ੍ਰਵਾਰ ਦੀ ਖਰਚਾ ਚਲਾਉਣ ਲਈ ਜੇ ਉਸ ਨੂੰ ਦਿਹਾੜੀ ਵੀ ਕਰਨੀ ਪਈ ਤਾਂ ਜ਼ਰੂਰ ਕਰੇਗਾ।

Tags: tarun sharma

Location: India, Punjab, Ludhiana

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement