
ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਨੇ ਮਨੀਪੁਰ ਦੀਆਂ ਨਗਨ ਕਰ ਕੇ ਘੁਮਾਈਆਂ ਗਈਆਂ ਦੋ ਔਰਤਾਂ ਨਾਲ ਮੁਲਾਕਾਤ ਕੀਤੀ
ਇੰਫਾਲ: ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਮੰਗਲਵਾਰ ਨੂੰ ਮਣੀਪੁਰ ਦੇ ਮੁੱਖ ਮੰਤਰੀ ਬੀਰੇਨ ਸਿੰਘ ਦੇ ਅਸਤੀਫੇ ਦੀ ਮੰਗ ਕਰਦਿਆਂ ਪੁਛਿਆ ਕਿ ਜੇ ਉਹ ਏਨੀ ਦੂਰ ਆ ਕੇ ਜਿਨਸੀ ਸੋਸ਼ਣ ਦੀ ਸ਼ਿਕਾ ਔਰਤਾਂ ਨਾਲ ਮੁਲਾਕਾਤ ਕਰ ਸਕਦੀ ਹੈ ਤਾਂ ਮੁੱਖ ਮੰਤਰੀ ਉਨ੍ਹਾਂ ਪੀੜਤਾਂ ਨੂੰ ਕਿਉਂ ਨਹੀਂ ਮਿਲ ਸਕੇ।
ਇਹ ਵੀ ਪੜ੍ਹੋ: ਸੈਟੇਲਾਈਟ ਚੈਨਲ ਲਈ SGPC ਦੇ ਵਫ਼ਦ ਨੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨਾਲ ਕੀਤੀ ਮੁਲਾਕਾਤ
ਐਤਵਾਰ ਨੂੰ ਮਨੀਪੁਰ ਦੇ ਦੌਰੇ ’ਤੇ ਆਈ ਮਾਲੀਵਾਲ ਨੇ ਦਾਅਵਾ ਕੀਤਾ ਕਿ ਜਿਨ੍ਹਾਂ ਦੋ ਔਰਤਾਂ ਨੂੰ ਨਗਨ ਕਰ ਕੇ ਘੁਮਾਇਆ ਗਿਆ ਸੀ ਉਨ੍ਹਾਂ ਨੇ ਦਸਿਆ ਕਿ ਕੋਈ ਵੀ ਸਰਕਾਰੀ ਨੁਮਾਇੰਦਾ ਉਨ੍ਹਾਂ ਨੂੰ ਅਜੇ ਤਕ ਨਹੀਂ ਮਿਲਿਆ। ਮਾਲੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੂੰ ਸੂਬੇ ਦਾ ਦੌਰਾ ਕਰਨ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ: “ਮਣੀਪੁਰ ਘਟਨਾ ਨਾਲ ਦੇਸ਼ ਦਾ ਸਿਰ ਸ਼ਰਮ ਨਾਲ ਝੁਕ ਗਿਆ, ਪੀ.ਐਮ. ਸਦਨ ਸਾਹਮਣੇ ਇਹ ਕਹਿਣ ਤੋਂ ਕਿਉਂ ਝਿਜਕ ਰਹੇ ?”
ਰਾਜਪਾਲ ਅਨਸੂਯਾ ਉਈਕੇ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਲੀਵਾਲ ਨੇ ਕਿਹਾ, “ਮਨੀਪੁਰ ਸੜ ਰਿਹਾ ਹੈ। ਜੇਕਰ ਹੁਣੇ ਕੁਝ ਨਾ ਕੀਤਾ ਗਿਆ ਤਾਂ ਮਨੀਪੁਰ ਨੂੰ ਬਚਾਉਣਾ ਮੁਸ਼ਕਲ ਹੋ ਜਾਵੇਗਾ।’’ ਡੀ.ਸੀ.ਡਬਲਯੂ. ਦੀ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਮੁੱਖ ਮੰਤਰੀ ਨੂੰ ਅਸਤੀਫਾ ਦੇਣ ਲਈ ਕਹਿਣਾ ਚਾਹੀਦਾ ਹੈ ਕਿਉਂਕਿ ਉਹ ਅਹੁਦੇ ’ਤੇ ਬਣੇ ਰਹਿਣ ਦੇ ਯੋਗ ਨਹੀਂ ਹਨ।
ਇਹ ਵੀ ਪੜ੍ਹੋ: ਨਾਜਾਇਜ਼ ਮਾਈਨਿੰਗ ਦੇ ਮਾਮਲੇ ’ਚ ਤਿੰਨ ਵਿਰੁਧ ਮਾਮਲਾ ਦਰਜ, ਇਕ ਪੋਕਲੇਨ ਤੇ ਦੋ ਰੇਤੇ ਦੀਆਂ ਟਰਾਲੀਆਂ ਜ਼ਬਤ
ਉਸ ਨੇ ਕਿਹਾ, “ਮੈਂ ਬਿਨਾਂ ਸੁਰੱਖਿਆ ਦੇ ਚੁਰਾਚਾਂਦਪੁਰ ਇਕੱਲੀ ਗਈ ਸੀ। ਮੈਂ ਦੋ ਔਰਤਾਂ ਨੂੰ ਮਿਲਿਆ ਜਿਨ੍ਹਾਂ ਨੂੰ ਨਗਨ ਪਰੇਡ ਕੀਤਾ ਗਿਆ ਸੀ ਅਤੇ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਜੇਕਰ ਮੈਂ ਉਨ੍ਹਾਂ ਨੂੰ ਮਿਲ ਸਕਦੀ ਹਾਂ ਤਾਂ ਮੁੱਖ ਮੰਤਰੀ ਨੂੰ ਕਿਉਂ ਨਹੀਂ? ਉਹ (ਮੁੱਖ ਮੰਤਰੀ) ਅਪਣੀ ਬੁਲੇਟਪਰੂਫ ਕਾਰ ਵਿਚ ਚੂਰਾਚਾਂਦਪੁਰ ਅਤੇ ਹੋਰ ਪ੍ਰਭਾਵਤ ਥਾਵਾਂ ’ਤੇ ਕਿਉਂ ਨਹੀਂ ਗਏ?’’
ਇਹ ਵੀ ਪੜ੍ਹੋ: ‘ਆਪ‘ ਆਗੂਆਂ ਨੇ ਮਨੀਪੁਰ ਦੀ ਘਟਨਾ ਦੇ ਖਿਲਾਫ਼ ਚੰਡੀਗੜ੍ਹ ‘ਚ ਕੀਤਾ ਪ੍ਰਦਰਸ਼ਨ
ਉਨ੍ਹਾਂ ਪੀੜਤ ਔਰਤਾਂ ਦੀ ਮਾਂ ਅਤੇ ਪਤੀ ਨਾਲ ਵੀ ਗੱਲ ਕੀਤੀ ਅਤੇ ਕਿਹਾ ਕਿ ਪੀੜਤਾਂ ਨੂੰ ਅਜੇ ਤਕ ਨਾ ਤਾਂ ਸੂਬਾ ਸਰਕਾਰ ਨੇ ਕੋਈ ਮੁਆਵਜ਼ਾ ਦਿਤਾ ਹੈ ਅਤੇ ਨਾ ਹੀ ਉਨ੍ਹਾਂ ਦੀ ‘ਕਾਊਂਸਲਿੰਗ’ ਕੀਤੀ ਗਈ ਹੈ। ਮਾਲੀਵਾਲ ਨੇ ਦਿੱਲੀ ਮਹਿਲਾ ਕਮਿਸ਼ਨ ਦੀ ਮੈਂਬਰ ਵੰਦਨਾ ਨਾਲ ਇੰਫਾਲ, ਚੂਰਾਚੰਦਪੁਰ ਅਤੇ ਮੋਇਰਾਂਗ ਵਿਚ ਰਾਹਤ ਕੈਂਪਾਂ ਦਾ ਦੌਰਾ ਕੀਤਾ ਅਤੇ ਉਥੋਂ ਦੇ ਲੋਕਾਂ ਦੀ ਤਰਸਯੋਗ ਹਾਲਤ ਵੇਖੀ।