
ਹਰਮਨਪ੍ਰੀਤ ਨੇ ਬੁੱਧਵਾਰ ਲੇਟ ਰਾਤ ਹੋਏ ਮੁਕਾਬਲੇ ਵਿਚ ਭਾਰਤ ਲਈ ਪੰਜਵੇਂ ਮਿੰਟ ਵਿਚ ਪਹਿਲਾ ਗੋਲ ਕੀਤਾ। ਇਸ ਤੋਂ ਬਾਅਦ 47ਵੇਂ ਅਤੇ 59ਵੇਂ ਮਿੰਟ ਵਿਚ...
ਮਸਕੈਟ (ਭਾਸ਼ਾ) : ਹਰਮਨਪ੍ਰੀਤ ਸਿੰਘ ਦੀ ਹੈਟਰਿਕ ਦੀ ਮਦਦ ਨਾਲ ਭਾਰਤ ਨੇ ਦੱਖਣੀ ਕੋਰੀਆ ਨੂੰ 4 - 1 ਨਾਲ ਹਰਾਇਆ। ਇਸ ਦੇ ਨਾਲ ਹੀ ਉਸ ਨੇ ਏਸ਼ੀਆਈ ਚੈਂਪੀਅੰਸ ਟਰਾਫ਼ੀ ਦੇ ਰਾਉਂਡ ਰਾਬਿਨ ਦੌਰ ਵਿਚ ਅਪਣੀ ਬੇਮਿਸਾਲ ਮੁਹਿੰਮ ਬਰਕਰਾਰ ਰੱਖੀ। ਹਰਮਨਪ੍ਰੀਤ ਨੇ ਬੁੱਧਵਾਰ ਲੇਟ ਰਾਤ ਹੋਏ ਮੁਕਾਬਲੇ ਵਿਚ ਭਾਰਤ ਲਈ ਪੰਜਵੇਂ ਮਿੰਟ ਵਿਚ ਪਹਿਲਾ ਗੋਲ ਕੀਤਾ। ਇਸ ਤੋਂ ਬਾਅਦ 47ਵੇਂ ਅਤੇ 59ਵੇਂ ਮਿੰਟ ਵਿਚ ਦੋ ਹੋਰ ਗੋਲ ਕਰਕੇ ਭਾਰਤ ਨੂੰ ਮਜ਼ਬੂਤ ਸਥਿਤੀ ਤੇ ਲਿਆਂਦਾ।
Harmanpreet Singhਉਨ੍ਹਾਂ ਨੇ ਟੂਰਨਾਮੈਂਟ ਦੀ ਤੀਜੀ ਹੈਟਰਿਕ ਲਗਾਈ। ਇਸ ਤੋਂ ਪਹਿਲਾਂ ਭਾਰਤ ਦੇ ਦਿਲਪ੍ਰੀਤ ਸਿੰਘ ਅਤੇ ਪਾਕਿਸਤਾਨ ਦੇ ਅਲੀਮ ਬਿਲਾਲ ਨੇ ਟੂਰਨਾਮੈਂਟ ਵਿਚ ਹੈਟਰਿਕ ਲਗਾਈ ਹੈ। ਭਾਰਤ ਲਈ ਗੁਰਜੰਟ ਸਿੰਘ ਨੇ ਵੀ 10ਵੇਂ ਮਿੰਟ ਵਿਚ ਗੋਲ ਦਾਗਿਆ। ਦੱਖਣੀ-ਕੋਰੀਆ ਲਈ ਲੀ ਸਿਉਨਜਿਲ ਨੇ 20ਵੇਂ ਮਿੰਟ ਵਿਚ ਫੀਲਡ ਗੋਲ ਕੀਤਾ। ਭਾਰਤ ਦੇ ਪੰਜ ਮੈਚਾਂ ਵਿਚ 13 ਅੰਕ ਰਹੇ ਅਤੇ ਗੋਲ ਅੰਤਰ 25 ਦਾ ਰਿਹਾ।
India defeated South Korea ਮਲੇਸ਼ਿਆ ਚਾਰ ਮੈਚਾਂ ਵਿਚ ਦਸ ਅੰਕ ਲੈ ਕੇ ਦੂਜੇ ਅਤੇ ਪਾਕਿਸਤਾਨ ਤੀਸਰੇ ਸਥਾਨ ‘ਤੇ ਰਿਹਾ। ਜਾਪਾਨ ਦੇ ਚਾਰ ਮੈਚਾਂ ਵਿਚ ਚਾਰ ਅੰਕ ਰਹੇ। ਭਾਰਤ, ਮਲੇਸ਼ੀਆ, ਪਾਕਿਸਤਾਨ ਅਤੇ ਜਾਪਾਨ ਪਹਿਲਾਂ ਹੀ ਸੈਮੀਫਾਈਨਲ ਵਿਚ ਪਹੁੰਚ ਚੁੱਕੇ ਹਨ ਪਰ ਅੰਕ ਸੂਚੀ ਦਾ ਨਿਰਧਾਰਣ ਵੀਰਵਾਰ ਨੂੰ ਮਲੇਸ਼ੀਆ, ਪਾਕਿਸਤਾਨ ਅਤੇ ਜਾਪਾਨ ਦੇ ਆਖਰੀ ਮੈਚ ਤੋਂ ਬਾਅਦ ਹੋਵੇਗਾ।