
ਯੂਈਐਫ਼ਏ ਚੈਂਪੀਅਨਜ਼ ਲੀਗ ਦਾ ਫ਼ਾਈਨਲ ਭਾਰਤੀ ਸਮੇਂ ਮੁਤਾਬਕ ਸ਼ਨਿਚਰਵਾਰ ਦੇਰ ਰਾਤ ਨੂੰ ਰਿਆਲ ਮੈਡਰਿਡ ਅਤੇ ਲਿਵਰਪੂਲ ਵਿਚਕਾਰ ਖੇਡਿਆ ਜਾਵੇਗਾ। ਦੋਹੇਂ ਟੀਮਾਂ 37 ਸਾਲ...
ਕੀਵ : ਯੂਈਐਫ਼ਏ ਚੈਂਪੀਅਨਜ਼ ਲੀਗ ਦਾ ਫ਼ਾਈਨਲ ਭਾਰਤੀ ਸਮੇਂ ਮੁਤਾਬਕ ਸ਼ਨਿਚਰਵਾਰ ਦੇਰ ਰਾਤ ਨੂੰ ਰਿਆਲ ਮੈਡਰਿਡ ਅਤੇ ਲਿਵਰਪੂਲ ਵਿਚਕਾਰ ਖੇਡਿਆ ਜਾਵੇਗਾ। ਦੋਹੇਂ ਟੀਮਾਂ 37 ਸਾਲ ਬਾਅਦ ਫ਼ਾਈਨਲ 'ਚ ਭਿੜਣਗੇ। ਪਿੱਛਲੀ ਵਾਰ 1981 'ਚ ਦੋਹਾਂ 'ਚ ਫ਼ਾਈਨਲ ਹੋਇਆ ਸੀ, ਜਿਸ ਵਿਚ ਲਿਵਰਪੂਲ 1 - 0 ਤੋਂ ਜਿੱਤੀ ਸੀ।
Liverpool-Real Madrid final time
ਇਸ ਵਾਰ ਟੂਰਨਾਮੈਂਟ 'ਚ ਹੁਣ ਤਕ 124 ਮੈਚ ਹੋਏ ਹਨ, ਜਿਨ੍ਹਾਂ 'ਚ ਕੁਲ 397 ਗੋਲ ਲੱਗੇ ਹਨ। ਹਰ 28 ਮਿੰਟ 'ਚ ਇਕ ਗੋਲ ਕੀਤਾ ਗਿਆ ਹੈ। ਫ਼ਾਈਨਲ 'ਚ ਸੱਭ ਦੀ ਨਜ਼ਰਾਂ ਰਿਆਲ ਮੈਡਰਿਡ ਦੇ ਕ੍ਰਿਸਟਿਆਨੋ ਰੋਨਾਲਡੋ ਅਤੇ ਲਿਵਰਪੂਲ ਦੇ ਮੋਹੰਮਦ ਸਲਾਹ 'ਤੇ ਹੋਣਗੀਆਂ। ਰੋਨਾਲਡੋ ਨੇ ਇਸ ਸੀਜ਼ਨ 'ਚ 15 ਅਤੇ ਸਲਾਹ ਨੇ 10 ਗੋਲ ਕੀਤੇ ਹਨ।
UEFA Champions League
ਮਿਸਰ ਦੇ ਸਲਾਹ ਨੂੰ ਇਸ ਸੀਜ਼ਨ ਵਿਚ ਪ੍ਰੀਮਿਅਰ ਲੀਗ ਫੁੱਟਬਾਲਰ ਆਫ਼ ਦ ਈਅਰ ਦਾ ਅਵਾਰਡ ਦਿਤਾ ਗਿਆ ਹੈ। ਰੋਨਾਲਡੋ ਨੇ 2007 - 08 ਸੀਜ਼ਨ 'ਚ ਇਹ ਅਵਾਰਡ ਜਿੱਤਿਆ ਸੀ।