ਡਰੈਸਿੰਗ ਰੂਮ ਦੇ ਮਾਹੌਲ ਨੇ ਫ਼ਾਈਨਲ 'ਚ ਪਹੁੰਚਾਏ: ਧੋਨੀ
Published : May 23, 2018, 1:37 pm IST
Updated : May 23, 2018, 1:45 pm IST
SHARE ARTICLE
Mahinder Singh Dhoni Chennai Super Kings Wins
Mahinder Singh Dhoni Chennai Super Kings Wins

ਚੇਂਨਈ ਸੁਪਰ ਕਿੰਗਸ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟੀਮ ਦੇ ਸੱਤਵੀਂ ਵਾਰ ਆਈਪੀਏਲ ਫਾਇਨਲ ਵਿਚ ਪੁੱਜਣ ਦਾ ਸੇਹਰਾ ਡਰੇਸਿੰਗ ਰੂਮ ਦੇ ਮਾਹੌਲ ਸਿਰ ਬੰਨ੍ਹਿਆ।

ਮੁਂਬਈ, 23 ਮਈ, ਚੇਂਨਈ ਸੁਪਰ ਕਿੰਗਸ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟੀਮ ਦੇ ਸੱਤਵੀਂ ਵਾਰ ਆਈਪੀਏਲ ਫਾਇਨਲ ਵਿਚ ਪੁੱਜਣ ਦਾ ਸੇਹਰਾ ਡਰੇਸਿੰਗ ਰੂਮ ਦੇ ਮਾਹੌਲ ਸਿਰ ਬੰਨ੍ਹਿਆ। ਦੋ ਸਾਲ ਦੇ ਰੋਕ ਦੇ ਬਾਅਦ ਟੂਰਨਾਮੇਂਟ ਵਿਚ ਵਾਪਸੀ ਕਰ ਰਹੀ ਦੋ ਵਾਰ ਚੈਂਪੀਅਨ ਚੇਂਨਈ ਨੇ ਕੱਲ੍ਹ ਰਾਤ ਸਨਰਾਈਜ਼ਰ ਹੈਦਰਾਬਾਦ ਨੂੰ ਪਹਿਲਾਂ ਕਵਾਲੀ ਫਾਇਰ ਵਿੱਚ ਦੋ ਵਿਕਟਾਂ ਨਾਲ ਹਰਾ ਕਿ ਸੱਤਵੀਂ ਵਾਰ ਫਾਇਨਲ ਵਿਚ ਜਗ੍ਹਾ ਬਣਾਈ।  

Chennai Super Kings Chennai Super Kingsਧੋਨੀ ਨੇ ਮੈਚ ਤੋਂ ਬਾਅਦ ਕਿਹਾ, ‘‘ ਪਿਛਲੇ ਦਸ ਸੈਸ਼ਨ ਤੋਂ ਸਾਡੀ ਟੀਮ ਬਹੁਤ ਵਧੀਆ ਰਹੀ ਹੈ ਪਰ ਇਸਦਾ ਕਰੈਡਿਟ ਡਰੇਸਿੰਗ ਰੂਮ ਦੇ ਮਾਹੌਲ ਨੂੰ ਜ਼ਿਆਦਾ ਜਾਂਦਾ ਹੈ।’’  ਦੋ ਵਾਰ ਦੇ ਵਿਸ਼ਵ ਕੱਪ ਜੇਤੂ ਕਪਤਾਨ ਨੇ ਕਿਹਾ, ‘‘ ਇਹ ਇਹ ਜਿੱਤ ਖਿਡਾਰੀਆਂ ਅਤੇ ਸਾਥੀ ਸਟਾਫ ਤੋਂ ਬਿਨਾਂ ਸੰਭਵ ਨਹੀਂ ਹੈ। ਜੇਕਰ ਮਾਹੌਲ ਚੰਗਾ ਨਹੀਂ ਹੋਵੇਗਾ ਤਾਂ ਖਿਡਾਰੀਆਂ ਵਿਚਲਾ ਤਾਲਮੇਲ ਨਹੀਂ ਬਣੇਗਾ ਅਤੇ ਇਕ ਦਿਸ਼ਾ ਵਿਚ ਨਹੀਂ ਚੱਲਣਗੇ ਪਰ ਅਸੀ ਆਪਣੇ ਸਾਰੇ ਖਿਡਾਰੀਆਂ ਨੂੰ ਇਕ ਦਿਸ਼ਾ ਵਿਚ ਰੱਖਣ ਵਿੱਚ ਕਾਮਯਾਬ ਰਹੇ ਹਾਂ।’’ 

Chennai Super Kings Chennai Super Kingsਹਰਫਨਮੌਲਾ ਡਵੇਨ ਬਰਾਵੋ ਨੇ ਜਿੱਤ ਦਾ ਜਸ਼ਨ ਡਰੇਸਿੰਗ ਰੂਮ ਵਿਚ ਡਾਂਸ ਕਰਦੇ ਹੋਏ ਮਨਾਇਆ। ਜੇਤੂ ਟੀਮ ਨੇ ਟਵਿਟਰ ਉੱਤੇ ਇਹ ਵੀਡੀਓ ਸਾਂਝਾ ਕੀਤਾ ਜਿਸ ਵਿਚ ਬਰਾਵੋ ਅਤੇ ਹਰਭਜਨ ਸਿੰਘ, ਕਪਤਾਨ ਧੋਨੀ ਦੇ ਸਾਹਮਣੇ ਖੁਸ਼ੀ 'ਚ ਨੱਚ ਰਹੇ ਹਨ। ਧੋਨੀ ਨੇ ਕਿਹਾ, ‘‘ ਜਿੱਤਣਾ ਹਮੇਸ਼ਾ ਬਹੁਤ ਖੁਸ਼ਨੁਮਾ ਅਹਿਸਾਸ ਹੁੰਦਾ ਹੈ। ਸਿਖਰ ਦੋ ਨੰਬਰਾਂ ਤੇ ਰਹਿਣ ਦਾ ਮਤਲਬ ਸੀ ਕਿ ਤੁਹਾਨੂੰ ਇੱਕ ਮੌਕਾ ਹੋਰ ਮਿਲੇਗਾ।’’ 

Chennai Super Kings Chennai Super Kingsਜਿੱਤ ਲਈ 140 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਚੇਂਨਈ ਨੇ ਸੱਤ ਵਿਕੇਟ 92 ਦੌੜਾਂ ਉੱਤੇ ਗੁਆ ਦਿੱਤੇ ਸਨ ਪਰ ਫਾਫ ਡੁ ਪਲੇਸਿਸ ਨੇ 42 ਗੇਂਦਾਂ ਵਿਚ 67 ਦੌੜਾਂ ਬਣਾਕੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਧੋਨੀ ਨੇ ਕਿਹਾ, ‘‘ਫਾਫ ਦੀ ਪਾਰੀ ਅਜਿਹੀ ਸੀ ਜਿਸ ਵਿੱਚ ਤਜ਼ਰਬਾ ਮਾਇਨੇ ਰੱਖਦਾ ਹੈ। ਘੱਟ ਮੈਚ ਖੇਡਣ ਦੇ ਬਾਵਜੂਦ ਇਸ ਤਰ੍ਹਾਂ ਖੇਡਣਾ ਆਸਾਨ ਨਹੀਂ ਹੁੰਦਾ। ਇਸ ਲਈ ਮੈਂ ਹਮੇਸ਼ਾ ਮਾਨਸਿਕ ਤਿਆਰੀ ਉੱਤੇ ਜ਼ੋਰ ਦਿੰਦਾ ਹਾਂ ਅਤੇ ਇਸ ਵਿਚ ਤਜ਼ਰਬੇ ਦੀ ਭੂਮਿਕਾ ਅਹਿਮ ਹੁੰਦੀ ਹੈ। ’’ (ਏਜੰਸੀ )

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement