
ਪਾਕਿਸਤਾਨ ਦੋ ਜਿੱਤ ਅਤੇ ਤਿੰਨ ਹਾਰ ਦੇ ਬਾਅਦ ਛੇ ਮੈਚਾਂ ਵਿਚ ਪੰਜ ਅੰਕ ਲੈ ਕੇ ਸੱਤਵੇਂ ਸਥਾਨ 'ਤੇ ਹੈ।
ਬਰਮਿੰਘਮ: ਦਖਣੀ ਅਫ਼ਰੀਕਾ 'ਤੇ ਮਿਲੀ ਜਿੱਤ ਦੇ ਨਾਲ ਟੂਰਨਾਮੈਂਟ ਵਿਚ ਅਪਣਾ ਵਜੂਦ ਬਣਾਏ ਰੱਖਣ ਵਾਲੀ ਪਾਕਿਤਸਾਨੀ ਟੀਮ ਨੂੰ ਵਿਸ਼ਵ ਕੱਪ ਵਿਚ 'ਕਰੋ ਜਾਂ ਮਰੋ' ਦੇ ਮੁਕਾਬਲੇ ਵਿਚ ਬੁਧਵਾਰ ਨੂੰ ਸ਼ਾਨਦਾਰ ਫੋਰਮ ਵਿਚ ਚੱਲ ਰਹੀ ਨਿਊਜ਼ੀਲੈਂਡ ਤੋਂ ਖੇਡਣਾ ਹੈ। ਪਾਕਿਸਤਾਨ ਦੋ ਜਿੱਤ ਅਤੇ ਤਿੰਨ ਹਾਰ ਦੇ ਬਾਅਦ ਛੇ ਮੈਚਾਂ ਵਿਚ ਪੰਜ ਅੰਕ ਲੈ ਕੇ ਸੱਤਵੇਂ ਸਥਾਨ 'ਤੇ ਹੈ। ਸਰਫ਼ਰਾਜ ਅਹਿਮਦ ਅਤੇ ਉਨ੍ਹਾਂ ਦੀ ਟੀਮ ਨੂੰ ਹੁਣ ਨਾ ਸਿਰਫ਼ ਬਾਕੀ ਤਿੰਨ ਮੈਚ ਜਿੱਤਣੇ ਪੈਣਗੇ ਬਲਕਿ ਦੂਜੇ ਮੈਚਾਂ ਦੇ ਨਤੀਜੇ ਵੀ ਅਨੁਕੂਲ ਰਹਿਣ ਦੇ ਲਈ ਦੁਆ ਕਰਨੀ ਪੈਣੀ।
Pakistan Cricket Team
ਪਾਕਿ ਕਪਤਾਨ ਸਰਫ਼ਰਾਜ ਅਹਿਮਦ ਨੇ ਕਿਹਾ, ''ਸਾਨੂੰ ਫਿਲਡਿੰਗ 'ਤੇ ਮਿਹਨਤ ਕਰਨ ਦੀ ਲੋੜ ਹੈ। ਅਸੀਂ ਕਾਫੀ ਕੈਚ ਛੱਡੇ। ਹੁਣ ਸਾਰੇ ਤਿੰਨ ਮੈਚ ਹਰ ਹਾਲਤ ਵਿਚ ਜਿੱਤਣੇ ਜ਼ਰੂਰੀ ਹਨ। ਦੂਜੇ ਪਾਸੇ ਨਿਊਜ਼ੀਲੈਂਡ ਹਾਲੇ ਤਕ ਅਜੈਤੂ ਰਿਹਾ ਹੈ ਸੂਚੀ ਵਿਚ ਚੋਟੀ 'ਤੇ ਬਣਿਆ ਹੋਇਆ ਹੈ। ਕਪਤਾਨ ਕੇਨ ਵਿਲੀਯਮਸਨ ਨੇ ਮੋਰਚੇ ਦੀ ਅਗੁਵਾਈ ਕਰ ਕੇ ਟੀਮ ਦੇ ਸੰਕਟਮੋਚਕ ਦੀ ਭੂਮਿਕਾ ਨਿਭਾਈ ਹੈ। ਦਖਣੀ ਅਫ਼ਰੀਕਾ ਅਤੇ ਵੈਸਟ ਇੰਡੀਜ਼ ਦੇ ਵਿਰੁਧ ਉਨ੍ਹਾਂ ਨੇ ਸੈਂਕੜਾ ਲਗਾ ਕੇ ਟੀਮ ਨੂੰ ਜਿੱਤ ਦਿਵਾਈ। ਰੋਸ ਟੇਲਰ ਨੇ ਵੀ ਦੋੜਾਂ ਬਣਾਈਆਂ ਹੈ ਪਰ ਕੋਲਿਨ ਮੁਨਰੋ ਅਤੇ ਮਾਰਟਿਨ ਗੁਪਟਿਲ ਹਾਲੇ ਤਕ ਨਹੀਂ ਚੱਲੇ ਹਨ।
New Zealand Cricket Team
ਗੇਂਦਬਾਜ਼ੀ ਵਿਚ ਟਰੇਂਟ ਬੋਲਟ ਅਤੇ ਲੋਕੀ ਫ਼ਰਗਯੁਸਨ ਵੀ ਚੰਗੀ ਫੋਰਮ ਵਿਚ ਹਨ। ਜਿੱਮੀ ਨੀਸ਼ਾਮ ਅਤੇ ਕੋਲਿਨ ਡੀ ਗ੍ਰਾਂਡਹੋਮੇ ਵੀ ਹਰਫ਼ਨਮੌਲਾ ਦੇ ਰੂਪ 'ਚ ਉਪਯੋਗੀ ਸਾਬਤ ਹੋਏ। ਨਿਊਜ਼ੀਲੈਂਡ ਦੀ ਟੀਮ ਨਿਰਧਾਰਤ ਸਮੇਂ ਵਿਚ ਓਵਰ ਪੂਰੇ ਕਰਨ ਵਿਚ ਨਾਕਾਮ ਰਹੀ ਹੈ ਅਤੇ ਇਕ ਹੋਰ ਮੈਚ ਵਿਚ ਜੇਕਰ ਅਜਿਹਾ ਹੋਇਆ ਤਾਂ ਵਿਲਿਅਮਸਨ ਨੂੰ ਮੁਅੱਤਲ ਕੀਤਾ ਜਾ ਸਕਦਾ ਹੈ।
NZ vs PAK
ਇਨ੍ਹਾਂ ਵਿਚੋਂ ਖੇਡਣਗੇ ਸੰਭਾਵਿਤ 11?
ਪਾਕਿਸਤਾਨ: ਸਰਫ਼ਾਜ ਅਹਿਮਦ (ਕਪਤਾਨ), ਫ਼ਖ਼ਰ ਜਮਾਂ, ਇਮਾਮ ਉਲ ਹੱਕ, ਬਾਬਰ ਆਜ਼ਮ, ਹਾਰਿਸ ਸੋਹੇਲ, ਹਸਨ ਅਲੀ, ਸ਼ਾਦਾਬ ਖ਼ਾਨ, ਮੁਹੰਮਦ ਹਾਫ਼ੀਜ, ਮੁਹੰਮਦ ਹਸਨੈਨ, ਸ਼ਾਹੀਨ ਸ਼ਾਹ ਅਫ਼ਰੀਦੀ, ਵਹਾਬ ਰਿਆਜ਼, ਮੁਹੰਮਦ ਆਮਿਰ, ਸ਼ੋਏਬ ਮਲਿਕ, ਇਮਾਦ ਵਸੀਮ, ਆਸਿਫ਼ ਅਲੀ।
ਨਿਊਜ਼ੀਲੈਂਡ : ਕੇਨ ਵਿਲੀਅਮਸਨ (ਕਪਤਾਨ), ਮਾਰਟਿਨ ਗੁਪਟਿਲ, ਮੈਟ ਹੈਨਰੀ, ਟਾਮ ਲਾਥਮ, ਕੋਲਿਨ, ਮੁਨਰੋ, ਜਿੱਮੀ ਨੀਸ਼ਾਮ, ਹੈਨਰੀ ਨਿਸ਼ੋਲਸ, ਮਿਸ਼ੇਲ ਸੇਂਟਨੇਰ, ਇਸ਼ ਸੋਢੀ, ਟਰੇਂਟ ਬੋਲਟ, ਕੋਲਿਨ ਡਿ ਗ੍ਰਾਂਡਹੋਮੇ, ਲੋਕੀ ਫ਼ਰਗਯੁਸਨ, ਟਿਮ ਸਾਉਦੀ, ਰੋਸ ਟੇਲਰ, ਟਾਮ ਬਲੰਡੇਲ।