ਯੋ-ਯੋ ਟੈਸਟ ਨੂੰ ਚੋਣ ਦਾ ਮਿਆਰ ਬਣਾਉਣ 'ਤੇ ਸਚਿਨ ਦਾ ਵੱਡਾ ਬਿਆਨ
Published : Jul 26, 2018, 3:22 am IST
Updated : Jul 26, 2018, 3:22 am IST
SHARE ARTICLE
Sachin Tendulkar
Sachin Tendulkar

ਯੋ-ਯੋ ਟੈਸਟ ਨੂੰ ਲੈ ਕੇ ਹਾਲ ਹੀ ਦੇ ਦਿਨਾਂ 'ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਅਤੇ ਟੀਮ ਇੰਡੀਆ ਪ੍ਰਬੰਧਨ ਦਾ ਰੁਖ਼ ਕਾਫੀ ਸਖ਼ਤ ਰਿਹਾ ਹੈ.............

ਨਵੀਂ ਦਿੱਲੀ : ਯੋ-ਯੋ ਟੈਸਟ ਨੂੰ ਲੈ ਕੇ ਹਾਲ ਹੀ ਦੇ ਦਿਨਾਂ 'ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਅਤੇ ਟੀਮ ਇੰਡੀਆ ਪ੍ਰਬੰਧਨ ਦਾ ਰੁਖ਼ ਕਾਫੀ ਸਖ਼ਤ ਰਿਹਾ ਹੈ। ਇਸ ਟੈਸਟ ਨੂੰ ਪਾਸ ਨਾ ਕਰ ਸਕਣ ਵਾਲੇ ਖਿਡਾਰੀਆਂ ਨੂੰ ਟੀਮ 'ਚ ਨਹੀਂ ਚੁਣਿਆ ਜਾਂਦਾ। ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਅਫ਼ਗਾਨਿਸਤਾਨ ਨਾਲ ਇਕਲੌਤੇ ਟੈਸਟ ਮੈਚ ਤੋਂ ਪਹਿਲਾਂ ਯੋ-ਯੋ ਟੈਸਟ ਪਾਸ ਨਹੀਂ ਕਰ ਸਕੇ ਸਨ ਤੇ ਉਨ੍ਹਾਂ ਨੂੰ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ ਸੀ। ਇਸੇ ਤਰ੍ਹਾਂ ਇਸ ਟੈਸਟ 'ਚ ਅਸਫਲ ਹੋਣ ਦੇ ਕਾਰਨ ਅੰਬਾਤੀ ਰਾਇਡੂ ਅਤੇ ਸੰਜੂ ਸੈਮਸਨ ਨੂੰ ਵੀ ਟੀਮ ਇੰਡੀਆ-ਏ ਟੀਮ ਵਲੋਂ ਇੰਗਲੈਂਡ ਦੇ ਦੌਰੇ 'ਤੇ ਜਾਣ ਦਾ ਮੌਕਾ ਨਹੀਂ ਮਿਲ ਸਕਿਆ ਸੀ।

ਕ੍ਰਿਕਟ ਦੀ ਖੇਡ 'ਚ ਯੋ-ਯੋ ਟੈਸਟ ਨੂੰ ਇੰਨਾ ਮਹੱਤਵ ਦਿਤੇ ਜਾਣ ਨੂੰ ਲੈ ਕੇ ਕਈ ਸਾਬਕਾ ਧਾਕੜ ਖਿਡਾਰੀਆਂ ਨੇ ਸਵਾਲ ਚੁੱਕੇ ਹਨ, ਇਨ੍ਹਾਂ ਖਿਡਾਰੀਆਂ ਨੂੰ ਹਾਲ ਹੀ 'ਚ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦਾ ਸਾਥ ਵੀ ਮਿਲ ਗਿਆ ਹੈ। ਸਚਿਨ ਨੇ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਫਿਟਨੈਸ ਦੇ ਨਾਂ 'ਤੇ ਪ੍ਰਤਿਭਾਵਾਨ ਖਿਡਾਰੀ ਕ੍ਰਿਕਟ ਦੇ ਪੂਲ 'ਚੋਂ ਬਾਹਰ ਨਾ ਹੋ ਜਾਣ। ਮੈਂ ਯੋ-ਯੋ ਟੈਸਟ ਤਾਂ ਨਹੀਂ ਦਿਤਾ ਹੈ ਪਰ ਸਾਡੇ ਸਮੇਂ 'ਚ ਇਸੇ ਨਾਲ ਮਿਲਦਾ-ਜੁਲਦਾ ਬੀਪ ਟੈਸਟ ਹੁੰਦਾ ਸੀ, ਯੋ-ਯੋ ਟੈਸਟ ਮਹੱਤਵਪੂਰਨ ਹੈ ਪਰ ਇਹ ਇਕੱਲਾ ਮਿਆਰ ਨਹੀਂ ਹੋਣਾ ਚਾਹੀਦਾ ਹੈ।   (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement