ਸਚਿਨ ਤੇਂਦੁਲਕਰ ਦਾ ਬੇਟਾ ਅਰਜੁਨ ਤੇਂਦੁਲਕਰ ਅੰਡਰ-19 'ਚ ਸ਼ਾਮਲ
Published : Jun 8, 2018, 5:40 pm IST
Updated : Jun 8, 2018, 5:51 pm IST
SHARE ARTICLE
Sachin Tendulkar's Son Arjuna Tendulkar joins under-19
Sachin Tendulkar's Son Arjuna Tendulkar joins under-19

ਅਪਣੀ ਬੱਲੇਬਾਜ਼ੀ ਨਾਲ ਪੂਰੀ ਦੁਨੀਆ 'ਚ ਨਾਮ ਕਮਾਉਣ ਵਾਲੇ ਸਚਿਨ ਤੇਂਦੁਲਕਰ ਅਪਣੇ ਬੇਟੇ 'ਚ ਵੀ ਮਹਾਨ ਖਿਡਾਰੀ ਬਣਾਉਣਾ ਚਾਹੁੰਦੇ ਹਨ

ਅਪਣੀ ਬੱਲੇਬਾਜ਼ੀ ਨਾਲ ਪੂਰੀ ਦੁਨੀਆ 'ਚ ਨਾਮ ਕਮਾਉਣ ਵਾਲੇ ਸਚਿਨ ਤੇਂਦੁਲਕਰ ਅਪਣੇ ਬੇਟੇ 'ਚ ਵੀ ਮਹਾਨ ਖਿਡਾਰੀ ਬਣਾਉਣਾ ਚਾਹੁੰਦੇ ਹਨ ਅਤੇ ਉਸ ਦੇ ਸਫ਼ਰ ਦੀ ਸ਼ੁਰੂਆਤ ਉਸ ਨੂੰ ਸ੍ਰੀਲੰਕਾ ਦੌਰੇ ਲਈ ਭਾਰਤੀ ਅੰਡਰ-19 ਟੀਮ ਦੀ ਮਿਲੀ ਜਗ੍ਹਾ ਨਾਲ ਹੋ ਚੁਕੀ ਹੈ। ਇਸ ਦੌਰੇ 'ਤੇ ਭਾਰਤੀ ਟੀਮ 2 ਚਾਰ ਦਿਨਾ ਮੈਚ ਅਤੇ 5 ਇਕ ਦਿਨਾ ਮੈਚ ਖੇਡੇਗੀ।

Arjuna Tendulkar Arjuna Tendulkar18 ਸਾਲ ਦੇ ਅਰਜੁਨ ਤੇਂਦੁਲਕਰ ਨੂੰ ਅਗਲੇ ਮਹੀਨੇ ਦੋ ਚਾਰ ਦਿਨਾ ਮੈਚਾਂ 'ਚ ਖੇਡਣ ਦਾ ਮੌਕਾ ਮਿਲ ਸਕਦਾ ਹੈ। ਹਾਲਾਂ ਕਿ ਉਸ ਨੂੰ ਪੰਜ ਮੈਚਾਂ ਦੀ ਇਕ ਦਿਨਾ ਲੜੀ ਲਈ ਮੌਕਾ ਨਹੀਂ ਮਿਲਿਆ। ਅੰਡਰ-19 ਭਾਰਤੀ ਟੀਮ ਦੀ ਚੋਣ ਆਸ਼ੀਸ਼ ਕਪੂਰ, ਗਿਆਨੇਂਦਰ ਪਾਂਡੇ ਅਤੇ ਰਾਕੇਸ਼ ਪਾਰਿਖ ਕਰਦੇ ਹਨ। ਭਾਰਤੀ ਅੰਡਰ-19 ਟੀਮ ਅਗਲੇ ਮਹੀਨੇ ਸ਼੍ਰੀਲੰਕਾ ਦੌਰੇ 'ਤੇ ਜਾਵੇਗੀ ਅਤੇ ਚਾਰ ਦਿਨਾ ਮੈਚਾਂ ਲਈ ਟੀਮ ਦੀ ਕਮਾਨ ਦਿੱਲੀ ਦੇ ਵਿਕਟ ਕੀਪਰ ਬੱਲੇਬਾਜ ਅਰਜੁਨ ਰਾਵਤ ਨੂੰ ਸੌਂਪੀ ਗਈ ਹੈ।

Arjuna Tendulkar Arjuna Tendulkarਉਸ ਨੇ 2016-17 'ਚ ਦਿੱਲੀ ਲਈ ਅਕਤੂਬਰ 'ਚ ਰਣਜੀ ਟਰਾਫ਼ੀ ਮੁਕਾਬਲੇ ਤੋਂ ਪਹਿਲੀ ਸ੍ਰੇਣੀ ਕ੍ਰਿਕਟ 'ਚ ਸ਼ੁਰੂਆਤ ਕੀਤੀ ਸੀ। ਇਸ ਤੋਂ ਪਹਿਲਾਂ ਉਹ 2017 'ਚ ਹੋਏ ਅੰਡਰ-19 ਏਸ਼ੀਆ ਕੱਪ ਲਈ ਚੁਣਿਆ ਗਿਆ ਸੀ। ਇਕ ਦਿਨਾ ਟੀਮ ਦੀ ਕਪਤਾਨੀ ਆਰਿਅਨ ਜੁਯਲ ਨੂੰ ਦਿਤੀ ਗਈ ਹੈ। ਉਸ ਨੇ ਵਿਜੇ ਹਜ਼ਾਰੇ ਟਰਾਫ਼ੀ 'ਚ ਉਤਰ ਪ੍ਰਦੇਸ਼ ਲਈ ਅਪਣੀ ਸ਼ੁਰੂਆਤ ਕੀਤੀ ਸੀ। 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement