ਕਪਤਾਨ ਹਰਮਨਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਦੀ ਹੈਟ੍ਰਿਕ ਦੀ ਬਦੌਲਤ ਜਿੱਤਿਆ ਮੈਚ
ਹਾਂਗਜ਼ੂ: ਕਪਤਾਨ ਹਰਮਨਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਦੀ ਹੈਟ੍ਰਿਕ ਦੇ ਦਮ 'ਤੇ ਭਾਰਤੀ ਪੁਰਸ਼ ਹਾਕੀ ਟੀਮ ਨੇ ਸਿੰਗਾਪੁਰ ਨੂੰ 16.1 ਦੇ ਫਰਕ ਨਾਲ ਹਰਾਇਆ ਹੈ। ਟੀਮ ਨੇ ਅਪਣੇ ਪ੍ਰਦਰਸ਼ਨ ਨਾਲ ਏਸ਼ੀਆਈ ਖੇਡਾਂ ਵਿਚ ਸ਼ਾਨਦਾਰ ਜਿੱਤ ਦਾ ਸਿਲਸਿਲਾ ਜਾਰੀ ਰੱਖਿਆ।
ਇਹ ਵੀ ਪੜ੍ਹੋ: ਵਕੀਲ ’ਤੇ ਤਸ਼ੱਦਦ ਕਰਨ ਦਾ ਮਾਮਲਾ: SP ਰਮਨਦੀਪ ਭੁੱਲਰ ਅਤੇ CIA ਇੰਚਾਰਜ ਸਣੇ 6 ਪੁਲਿਸ ਮੁਲਾਜ਼ਮਾਂ ਵਿਰੁਧ FIR
ਪਹਿਲੇ ਮੈਚ ਵਿਚ ਉਜ਼ਬੇਕਿਸਤਾਨ ਨੂੰ 16.0 ਨਾਲ ਹਰਾਉਣ ਵਾਲੀ ਟੀਮ ਲਈ ਹਰਮਨਪ੍ਰੀਤ ਨੇ ਚਾਰ (24ਵੇਂ, 39ਵੇਂ, 40ਵੇਂ, 42ਵੇਂ ਮਿੰਟ), ਮਨਦੀਪ ਨੇ ਤਿੰਨ (12ਵੇਂ, 30ਵੇਂ ਅਤੇ 51ਵੇਂ ਮਿੰਟ), ਵਰੁਣ ਕੁਮਾਰ ਨੇ ਦੋ (55ਵੇਂ ਮਿੰਟ), ਅਭਿਸ਼ੇਕ ਨੇ ਦੋ (51ਵੇਂ ਅਤੇ 52ਵੇਂ ਮਿੰਟ), ਵੀਐਸ ਪ੍ਰਸਾਦ (23ਵੇਂ ਮਿੰਟ), ਗੁਰਜੰਟ ਸਿੰਘ (22 ਵੇਂ ਮਿੰਟ), ਲਲਿਤ ਉਪਾਧਿਆਏ (16 ਵੇਂ ਮਿੰਟ), ਸ਼ਮਸ਼ੇਰ ਸਿੰਘ (38 ਵੇਂ ਮਿੰਟ) ਅਤੇ ਮਨਪ੍ਰੀਤ ਸਿੰਘ (37 ਵੇਂ ਮਿੰਟ) ਨੇ ਗੋਲ ਕੀਤੇ। ਸਿੰਗਾਪੁਰ ਲਈ ਇਕਮਾਤਰ ਗੋਲ ਮੁਹੰਮਦ ਜ਼ਕੀ ਬਿਨ ਜ਼ੁਲਕਰਨੈਨ ਨੇ ਕੀਤਾ।
ਇਹ ਵੀ ਪੜ੍ਹੋ: ਪੰਜਾਬ ਪੁਲਿਸ ਵਲੋਂ ਸੂਬੇ ਭਰ 'ਚ ਗੈਂਗਸਟਰਾਂ ਦੇ 264 ਠਿਕਾਣਿਆਂ 'ਤੇ ਛਾਪੇਮਾਰੀ
ਟੋਕੀਓ ਉਲੰਪਿਕ ਦੀ ਕਾਂਸੀ ਤਮਗਾ ਅਤੇ ਜੇਤੂ ਵਿਸ਼ਵ ਦੀ ਤੀਜੇ ਨੰਬਰ ਦੀ ਟੀਮ ਭਾਰਤ ਲਈ ਇਹ ਇਕ ਵਾਰ ਫਿਰ ਬੇਮੇਲ ਮੈਚ ਸੀ ਕਿਉਂਕਿ ਸਿੰਗਾਪੁਰ ਵਿਸ਼ਵ ਰੈਂਕਿੰਗ ਵਿਚ 49ਵੇਂ ਸਥਾਨ 'ਤੇ ਹੈ। ਭਾਰਤ ਦਾ ਅਗਲਾ ਮੁਕਾਬਲਾ 28 ਸਤੰਬਰ ਨੂੰ ਹੋਵੇਗਾ। ਇਸ ਦੌਰਾਨ ਟੀਮ ਪੂਲ ਏ ਦੇ ਲੀਗ ਮੈਚ ਵਿਚ ਜਾਪਾਨ ਦਾ ਸਾਹਮਣਾ ਕਰੇਗੀ।